AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੱਜ ਖੁਸ਼ ਤਾਂ ਬਹੁਤ ਹੋਣਗੇ ਚੰਨੀ…! ਵੜਿੰਗ ਦੇ ਅਸਤੀਫੇ ਤੋਂ ਬਾਅਦ ਖ਼ਤਮ ਹੋਵੇਗਾ ਕਾਂਗਰਸ ਦਾ ਕਲੇਸ਼?

Charanjit Channi Reaction on Raja Waring: ਰਾਜਾ ਵੜਿੰਗ ਨੇ 4 ਸਾਲ 5 ਮਹੀਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੇ ਬਣੇ ਰਹਿਣ ਤੋਂ ਬਾਅਦ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਦੀ ਪ੍ਰੋਫਾਈਲ ਨੂੰ ਅਪਡੇਟ ਕਰਦਿਆਂ ਹੁਣ ਪ੍ਰਧਾਨ ਦੀ ਥਾਂ ਸਾਬਕਾ ਪ੍ਰਧਾਨ ਅਪਡੇਟ ਕੀਤਾ ਤਾਂ ਸਭਤੋਂ ਪਹਿਲਾਂ ਜਿਹੜੀ ਗੱਲ ਲੋਕਾਂ ਦੇ ਦਿਮਾਗ ਵਿੱਚ ਆਈ, ਉਹ ਸੀ ਕਿ ਚੰਨੀ ਗੁੱਟ ਹੁਣ ਖੁਸ਼ ਹੋ ਜਾਵੇਗਾ। ਕਿ ਕਾਂਗਰਸ ਦੇ ਅੰਦਰ ਦਾ ਕਲੇਸ਼ ਹੁਣ ਖ਼ਤਮ ਹੋ ਜਾਵੇਗਾ।

ਅੱਜ ਖੁਸ਼ ਤਾਂ ਬਹੁਤ ਹੋਣਗੇ ਚੰਨੀ...! ਵੜਿੰਗ ਦੇ ਅਸਤੀਫੇ ਤੋਂ ਬਾਅਦ ਖ਼ਤਮ ਹੋਵੇਗਾ ਕਾਂਗਰਸ ਦਾ ਕਲੇਸ਼?
kusum-chopra
| Updated On: 01 Oct 2026 18:58 PM IST
Share

ਬੀਤੇ ਸਾਢੇ ਚਾਰ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿੱਚ ਚੱਲ ਰਹੇ ਕਾਟੋ ਕਲੇਸ਼ ਤੋਂ ਬਾਅਦ ਆਖ਼ਰਕਾਰ ਵੀਰਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਬਕਾ ਪ੍ਰਧਾਨ ਲਿੱਖ ਕੇ ਮੀਡੀਆ ਵਿੱਚ ਉੱਡ ਰਹੀਆਂ ਖਬਰਾਂ ਤੇ ਮੁਹਰ ਲਗਾ ਦਿੱਤੀ ਕਿ ਹੁਣ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਤੇ ਨਹੀਂ ਹਨ। ਅਸਤੀਫੇ ਤੋਂ ਬਾਅਦ ਵੜਿੰਗ ਦਿੱਲੀ ਰਵਾਨਾ ਹੋ ਚੁੱਕੇ ਹਨ। ਹੁਣ ਉਨ੍ਹਾਂ ਦੀ ਥਾਂ ਜਿੱਥੇ ਵਿਜੈ ਇੰਦਰ ਸਿੰਗਲਾ, ਪ੍ਰਤਾਪ ਬਾਜਵਾ ਅਤੇ ਪਰਗਟ ਸਿੰਘ ਸਮੇਤ ਹੋਰ ਕਈ ਵੱਡੇ ਚਿਹਰਿਆਂ ਦੇ ਪ੍ਰਧਾਨ ਬਣਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਤਾਂ ਇਸ ਪੂਰੇ ਸੀਨ ਵਿੱਚ ਚਰਨਜੀਤ ਸਿੰਘ ਚੰਨੀ ਕਿਧਰੇ ਨਜ਼ਰ ਨਹੀਂ ਆ ਰਹੇ ਹਨ। ਨਾਂ ਤਾਂ ਉਹ ਆਪ ਮੀਡੀਆ ਦੇ ਸਾਹਮਣੇ ਆਏ ਹਨ ਅਤੇ ਨਾ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਉਂਟ ਤੇ ਇਸ ਨੂੰ ਲੈ ਕੇ ਕੋਈ ਵੀ ਪ੍ਰਤੀਕ੍ਰਿਆ ਦਿੱਤੀ ਗਈ ਹੈ।

ਹਾਲਾਂਕਿ, ਹੁਣ ਤੱਕ ਦੀਆਂ ਖ਼ਬਰਾਂ ਮੁਤਾਬਕ, ਚੰਨੀ ਗੁੱਟ ਹੀ ਵੜਿੰਗ ਦੀ ਪ੍ਰਧਾਨਗੀ ਤੋਂ ਸਭ ਤੋਂ ਜਿਆਦਾ ਖ਼ਫਾ ਸੀ। ਇਥੋਂ ਤੱਕ ਕਿ ਭੁਪੇਸ਼ ਬਘੇਲ ਵੱਲੋਂ ਜਦੋਂ ਇਹ ਬਿਆਨ ਦਿੱਤਾ ਗਿਆ ਕਿ ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ ਹੈ ਤਾਂ ਉਸ ਤੋਂ ਬਾਅਦ ਤਾਂ ਵੜਿੰਗ ਦੇ ਨਾਲ-ਨਾਲ ਬਘੇਲ ਤੋਂ ਵੀ ਚੰਨੀ ਨੇ ਦੂਰੀ ਬਣਾ ਲਈ ਸੀ। ਉਹ ਨਾਂ ਤਾਂ ਬਘੇਲ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਏ ਅਤੇ ਨਾਂ ਹੀ ਵੜਿੰਗ ਦੇ ਕਿਸੇ ਪ੍ਰੋਗਰਾਮ ਵਿੱਚ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਰੰਧਾਵਾ ਅਤੇ ਆਸ਼ੂ ਸਮੇਤ ਆਪਣੇ ਹੋਰ ਸਮਰਥਕਾਂ ਨਾਲ ਫੋਟੋ ਸ਼ੇਅਰ ਕਰਕੇ ‘Unity is Strength’ ਲਿੱਖ ਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ।

ਚੰਨੀ ਗੁੱਟ ਨੇ ਖੁੱਲ੍ਹ ਕੇ ਕੀਤਾ ਸੀ ਨਰਾਜ਼ਗੀ ਦਾ ਇਜ਼ਹਾਰ

ਚੰਨੀ ਦੀ ਨਰਾਜ਼ਗੀ ਨੂੰ ਲੈ ਕੇ ਜਦੋਂ ਵੀ ਵੜਿੰਗ ਨੂੰ ਸਵਾਲ ਕੀਤੇ ਗਏ ਤਾਂ ਉਹ ਹਮੇਸ਼ਾ ਗੋਲ-ਮੋਲ ਜਵਾਬ ਹੀ ਦਿੰਦੇ ਰਹੇ, ਪਰ ਚੰਨੀ ਗੁੱਟ ਵੱਲੋਂ ਉਨ੍ਹਾਂ ਦੀ ਪ੍ਰਧਾਨਗੀ ਦਾ ਖੁੱਲ੍ਹ ਕੇ ਇਜ਼ਹਾਰ ਕੀਤਾ ਗਿਆ। ਚੰਨੀ ਨੂੰ ਕਈ ਵਾਰ ਦਿੱਲੀ ਦਰਬਾਰ ਵਿੱਚ ਵੀ ਹਾਜਿਰੀ ਲਗਾਉਂਦੇ ਦੇਖਿਆ ਗਿਆ। ਉਨ੍ਹਾਂ ਦੀ ਹਾਈਕਮਾਨ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਖੁੱਲ੍ਹ ਕੇ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਨਾਂ ਤਾਂ ਬਘੇਲ ਅਤੇ ਨਾ ਹੀ ਵੜਿੰਗ ਨਾਲ ਕੰਮ ਕਰਨਾ ਚਾਹੁੰਦੇ ਹਨ।

ਫਿਰ ਅਚਾਨਕ ਖਬਰ ਆਈ ਕਿ ਭੁਪੇਸ਼ ਬਘੇਲ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸਚਿਨ ਪਾਇਲਟ ਨੂੰ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਚਿਨ ਪਾਇਲਟ ਦੇ ਇੰਚਾਰਜ ਬਣਨ ਦਾ ਚੰਨੀ ਗੁੱਟ ਵੱਲੋਂ ਵੀ ਸਵਾਗਤ ਕੀਤਾ ਗਿਆ। ਪਾਇਲਟ ਜਦੋਂ ਪਹਿਲੀ ਵਾਰ ਪੰਜਾਬ ਆਏ ਤਾਂ ਚੰਨੀ ਉਨ੍ਹਾਂ ਨਾਲ ਨਜ਼ਰ ਆਏ। ਉਨ੍ਹਾਂ ਦੀ ਮੌਜੂਦਗੀ ਵਿੱਚ ਚੰਨੀ ਅਤੇ ਵੜਿੰਗ ਕਾਫੀ ਨਿੱਘੇ ਮਾਹੌਲ ਵਿੱਚ ਗੱਲਬਾਤ ਕਰਦੇ ਵੀ ਦਿਖਾਈ ਦਿੱਤੇ। ਜਿਸ ਤੋਂ ਬਾਅਦ ਲੋਕ ਸਮਝ ਰਹੇ ਸਨ ਕਿ ਹੁਣ ਦੋਵਾਂ ਵਿਚਾਲੇ ਸਭ ਕੁਝ ਠੀਕ ਹੋ ਗਿਆ ਹੈ।

ਚੰਨੀ ਦੀ ਜ਼ਿੱਦ ਅੱਗੇ ਝੁੱਕਿਆ ਹਾਈਕਮਾਨ!

ਵੜਿੰਗ ਦੇ ਅਸਤੀਫੇ ਤੋਂ ਬਾਅਦ ਹੁਣ ਸਿਆਸੀ ਮਾਹਿਰ ਇਹੀ ਮੰਨ ਰਹੇ ਹਨ ਕਿ ਕਾਂਗਰਸ ਹਾਈਕਮਾਨ ਨੂੰ ਚੰਨੀ ਦੀ ਜ਼ਿੱਦ ਦੇ ਅੱਗੇ ਆਖ਼ਰਕਾਰ ਝੁਕਣਾ ਹੀ ਪਿਆ। ਚੰਨੀ ਨੂੰ ਨਰਾਜ਼ ਕਰਕੇ ਪਾਰਟੀ ਦਲਿਤ ਵੋਟਰਾਂ ਦੀ ਨਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ ਸੀ। ਕਿਉਂਕਿ ਦਲਿਤ ਨੇਤਾ ਹੋਣ ਦੇ ਨਾਤੇ ਚੰਨੀ ਦਾ ਇਨ੍ਹਾਂ ਵੋਟਰਾਂ ਵਿੱਚ ਡੂੰਘਾ ਪ੍ਰਭਾਵ ਹੈ। ਜੇਕਰ ਇਹ ਵੋਟ ਬੈਂਕ ਨਰਾਜ਼ ਹੁੰਦਾ ਹੈ ਪਾਰਟੀ ਦੀ ਜਿੱਤ ਦੀ ਰਣਨੀਤੀ ਵੀ ਪੂਰੀ ਤਰ੍ਹਾਂ ਨਾਲ ਡਾਵਾਂਡੋਲ ਹੋ ਸਕਦੀ ਹੈ। ਚੰਨੀ ਦੇ ਨਾਲ-ਨਾਲ ਸੁਖਵਿੰਦਰ ਰੰਧਾਵਾ ਅਤੇ ਭਾਰਤ ਭੂਸ਼ਣ ਆਸ਼ੂ ਵੀ ਵੜਿੰਗ ਦੀ ਪ੍ਰਧਾਨਗੀ ਤੋਂ ਖੁਸ਼ ਨਹੀਂ ਸਨ। ਰੰਧਾਵਾ ਜੱਟ ਸਿੱਖ ਵੋਟਰਾਂ ਵਿੱਚ ਵੱਡਾ ਚੇਹਰਾ ਹਨ ਤਾਂ ਆਸ਼ੂ ਦਾ ਵੀ ਹਿੰਦੂ ਵੋਟ ਬੈਂਕ ਵਿੱਚ ਵੱਡਾ ਆਧਾਰ ਹੈ। ਚੋਣਾਂ ਦੇ ਸਮੇ ਦੌਰਾਨ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੇ ਕਾਇਮ ਰੱਖ ਕੇ ਪਾਰਟੀ ਨੂੰ ਕਿਤੇ ਨਾ ਕਿਤੇ ਇਨ੍ਹਾਂ ਤਿੰਨ ਵੱਡੇ ਆਗੂਆਂ ਦੀ ਨਰਾਜ਼ਗੀ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਸੀ।

ਵੜਿੰਗ ਦੇ ਅਸਤੀਫੇ ਤੋਂ ਬਾਅਦ ਹੁਣ ਮੰਨਿਆ ਜਾ ਰਿਹਾ ਹੈ ਕਿ ਇਹ ਸਾਰੇ ਨਰਾਜ ਆਗੂ ਹੁਣ ਇੱਕ ਮੰਚ ‘ਤੇ ਆਉਣਗੇ ਅਤੇ ਸਿਰ ‘ਤੇ ਆ ਚੁੱਕੀਆਂ ਚੋਣਾਂ ਲਈ ਮਿਲ ਕੇ ਕੰਮ ਕਰਨਗੇ।

Follow Us
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......