ਹਰੀਕੇ ਪੱਤਣ ‘ਚ ਪੰਛੀਆਂ ਦੇ ਸਰੀਰ ‘ਚ ਜਮ੍ਹਾਂ ਹੋ ਰਹੀਆਂ ਭਾਰੀ ਧਾਤਾਂ, ਅੰਡਿਆਂ ਦੇ ਛਿਲਕੇ ਹੋ ਰਹੇ ਕਮਜ਼ੋਰ; ਪੰਜਾਬੀ ਯੂਨੀਵਰਸਿਟੀ ਦੀ ਖੋਜ ‘ਚ ਖੁਲਾਸਾ
ਖੋਜ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਹਰੀਕੇ ਵੈਟਲੈਂਡ ਦੀ ਜੀਵ ਵਿਭਿੰਨਤਾ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਸੀਵਰੇਜ ਅਤੇ ਉਦਯੋਗਿਕ ਗੰਦੇ ਪਾਣੀ ਦਾ ਸਹੀ ਟ੍ਰੀਟਮੈਂਟ ਕੀਤਾ ਜਾਵੇ, ਪ੍ਰਦੂਸ਼ਣ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ, ਵਾਤਾਵਰਣ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਤੇ ਵੈਟਲੈਂਡ ਖੇਤਰਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾਣ।
ਪੰਜਾਬੀ ਯੂਨੀਵਰਸਿਟੀ ਦੀ ਖੋਜ ‘ਚ ਹੋਇਆ ਖੁਲਾਸਾ
ਇਹ ਤੁਲਨਾਤਮਕ ਖੋਜ ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਖੋਜਕਰਤਾ ਡਾ. ਜਗਦੀਪ ਸਿੰਘ ਨੇ ਡਾ. ਓਂਕਾਰ ਸਿੰਘ ਬੜੈਚ ਦੀ ਦੇਖ-ਰੇਖ ਹੇਠ ਕੀਤੀ ਹੈ। ਖੋਜਕਰਤਾਵਾਂ ਨੇ ਪੰਛੀਆਂ ਦੇ ਕੁਦਰਤੀ ਤੌਰ ‘ਤੇ ਡਿੱਗੇ ਹੋਏ ਪੰਖਾਂ ਤੇ ਖਾਲੀ ਅੰਡਿਆਂ ਦੇ ਛਿਲਕਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਪੌਂਗ ਵੈਟਲੈਂਡ ਦੇ ਮੁਕਾਬਲੇ ਹਰੀਕੇ ਵੈਟਲੈਂਡ ਦੇ ਪੰਛੀਆਂ ਦੇ ਸਰੀਰ ‘ਚ ਕਈ ਭਾਰੀ ਧਾਤਾਂ ਵੱਧ ਮਾਤਰਾ ‘ਚ ਜਮ੍ਹਾਂ ਹੋ ਰਹੀਆਂ ਹਨ। ਇਨ੍ਹਾਂ ‘ਚ ਲੈਡ, ਕੈਡਮੀਅਮ, ਕ੍ਰੋਮਿਅਮ, ਨਿਕਲ, ਆਇਰਨ, ਕਾਪਰ, ਜ਼ਿੰਕ ਤੇ ਮੈਂਗਨੀਜ਼ ਵਰਗੀਆਂ ਧਾਤਾਂ ਸ਼ਾਮਲ ਹਨ। ਖੋਜ ਮੁਤਾਬਕ ਹਰੀਕੇ ਵੈਟਲੈਂਡ ‘ਚ ਪ੍ਰਦੂਸ਼ਣ ਦਾ ਮੁੱਖ ਸਰੋਤ ਬੁੱਢਾ ਨਾਲਾ ਤੇ ਕਾਲਾ ਸੰਘਿਆਂ ਡਰੇਨ ਰਾਹੀਂ ਆਉਣ ਵਾਲਾ ਉਦਯੋਗਿਕ ਤੇ ਸ਼ਹਿਰੀ ਗੰਦਾ ਪਾਣੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ‘ਚ ਵਰਤੇ ਜਾਣ ਵਾਲੇ ਰਸਾਇਣ ਵੀ ਪ੍ਰਦੂਸ਼ਣ ਵਧਾਉਣ ‘ਚ ਯੋਗਦਾਨ ਪਾ ਰਹੇ ਹਨ।ਪੰਛੀਆਂ ਦੀ ਆਬਾਦੀ ‘ਤੇ ਪੈ ਰਿਹਾ ਅਸਰ
ਡਾ. ਓਂਕਾਰ ਸਿੰਘ ਬੜੈਚ ਨੇ ਦੱਸਿਆ ਕਿ ਭਾਰੀ ਧਾਤਾਂ ਦੇ ਜਮ੍ਹਾਂ ਹੋਣ ਕਾਰਨ ਪੰਛੀਆਂ ਦੇ ਅੰਡਿਆਂ ਦੇ ਛਿਲਕੇ ਸਮੇਂ ਤੋਂ ਪਹਿਲਾਂ ਟੁੱਟ ਜਾਂਦੇ ਹਨ, ਜਿਸ ਨਾਲ ਭਰੂਣ ਦੀ ਮੌਤ ਹੋ ਸਕਦੀ ਹੈ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਅੰਡਿਆਂ ਦੇ ਛਿਲਕੇ ਪਤਲੇ ਤੇ ਕਮਜ਼ੋਰ ਹੋਣ ਕਾਰਨ ਪੰਛੀਆਂ ਦੀ ਪ੍ਰਜਨਨ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਇਹ ਹਰੀਕੇ ਵੈਟਲੈਂਡ ‘ਚ ਪੰਛੀਆਂ ਦੀ ਘਟਦੀ ਗਿਣਤੀ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ।ਵਾਤਾਵਰਣ ਬਚਾਉਣ ਲਈ ਤੁਰੰਤ ਕਦਮਾਂ ਦੀ ਲੋੜ
ਖੋਜ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਹਰੀਕੇ ਵੈਟਲੈਂਡ ਦੀ ਜੀਵ ਵਿਭਿੰਨਤਾ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਸੀਵਰੇਜ ਅਤੇ ਉਦਯੋਗਿਕ ਗੰਦੇ ਪਾਣੀ ਦਾ ਸਹੀ ਟ੍ਰੀਟਮੈਂਟ ਕੀਤਾ ਜਾਵੇ, ਪ੍ਰਦੂਸ਼ਣ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ, ਵਾਤਾਵਰਣ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਤੇ ਵੈਟਲੈਂਡ ਖੇਤਰਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾਣ।ਖੋਜ ਪੰਛੀਆਂ ਦੀ ਸੁਰੱਖਿਆ ਲਈ ਮਹੱਤਵਪੂਰਨ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਧਿਐਨ ਕੁਦਰਤੀ ਸਰੋਤਾਂ ਤੇ ਪੰਛੀਆਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਨੀਤੀ ਬਣਾਉਣ ਵਾਲਿਆਂ ਨੂੰ ਵਾਤਾਵਰਣ ਪ੍ਰਬੰਧਨ ਲਈ ਠੋਸ ਕਦਮ ਚੁੱਕਣ ਦੀ ਦਿਸ਼ਾ ਦਿਖਾਉਂਦੀ ਹੈ।
Follow Us
