AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹਰੀਕੇ ਪੱਤਣ ‘ਚ ਪੰਛੀਆਂ ਦੇ ਸਰੀਰ ‘ਚ ਜਮ੍ਹਾਂ ਹੋ ਰਹੀਆਂ ਭਾਰੀ ਧਾਤਾਂ, ਅੰਡਿਆਂ ਦੇ ਛਿਲਕੇ ਹੋ ਰਹੇ ਕਮਜ਼ੋਰ; ਪੰਜਾਬੀ ਯੂਨੀਵਰਸਿਟੀ ਦੀ ਖੋਜ ‘ਚ ਖੁਲਾਸਾ

ਖੋਜ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਹਰੀਕੇ ਵੈਟਲੈਂਡ ਦੀ ਜੀਵ ਵਿਭਿੰਨਤਾ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਸੀਵਰੇਜ ਅਤੇ ਉਦਯੋਗਿਕ ਗੰਦੇ ਪਾਣੀ ਦਾ ਸਹੀ ਟ੍ਰੀਟਮੈਂਟ ਕੀਤਾ ਜਾਵੇ, ਪ੍ਰਦੂਸ਼ਣ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ, ਵਾਤਾਵਰਣ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਤੇ ਵੈਟਲੈਂਡ ਖੇਤਰਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾਣ।

ਹਰੀਕੇ ਪੱਤਣ 'ਚ ਪੰਛੀਆਂ ਦੇ ਸਰੀਰ 'ਚ ਜਮ੍ਹਾਂ ਹੋ ਰਹੀਆਂ ਭਾਰੀ ਧਾਤਾਂ, ਅੰਡਿਆਂ ਦੇ ਛਿਲਕੇ ਹੋ ਰਹੇ ਕਮਜ਼ੋਰ; ਪੰਜਾਬੀ ਯੂਨੀਵਰਸਿਟੀ ਦੀ ਖੋਜ 'ਚ ਖੁਲਾਸਾ
tv9-punjabi
| Updated On: 03 Aug 2026 21:58 PM IST
Share
ਪੰਜਾਬੀ ਯੂਨੀਵਰਸਿਟੀ ਦੀ ਇੱਕ ਨਵੀਂ ਖੋਜ ਵਿੱਚ ਹਰੀਕੇ ਵੈਟਲੈਂਡ (ਹਰੀਕੇ ਪੱਤਣ) ਅਤੇ ਪੌਂਗ ਵੈਟਲੈਂਡ ਦੇ ਪੰਛੀਆਂ ‘ਤੇ ਪ੍ਰਦੂਸ਼ਣ ਦੇ ਗੰਭੀਰ ਪ੍ਰਭਾਵ ਸਾਹਮਣੇ ਆਏ ਹਨ। ਖੋਜ ਮੁਤਾਬਕ ਹਰੀਕੇ ਵੈਟਲੈਂਡ ‘ਚ ਰਹਿਣ ਵਾਲੇ ਪੰਛੀਆਂ ਦੇ ਸਰੀਰ ਵਿੱਚ ਭਾਰੀ ਧਾਤਾਂ (ਹੈਵੀ ਮੈਟਲਸ) ਦੀ ਮਾਤਰਾ ਵੱਧ ਰਹੀ ਹੈ, ਜਿਸ ਕਾਰਨ ਉਨ੍ਹਾਂ ਦੇ ਅੰਡਿਆਂ ਦੇ ਛਿਲਕੇ ਪਤਲੇ ਤੇ ਕਮਜ਼ੋਰ ਹੋ ਰਹੇ ਹਨ। ਇਸ ਨਾਲ ਭਰੂਣ ਦੀ ਮੌਤ ਦਾ ਖ਼ਤਰਾ ਵੱਧ ਰਿਹਾ ਹੈ। ਹਰੀਕੇ ਵੈਟਲੈਂਡ ਬਿਆਸ ਤੇ ਸਤਲੁਜ ਦਰਿਆਵਾਂ ਦੇ ਸੰਗਮ ‘ਤੇ ਸਥਿਤ ਹੈ ਤੇ ਅੰਤਰਰਾਸ਼ਟਰੀ ਰਾਮਸਰ ਸਾਈਟ ਹੈ। ਇਹ ਥਾਂ ਲਗਭਗ 230 ਕਿਸਮਾਂ ਦੇ ਪੰਛੀਆਂ ਦਾ ਕੁਦਰਤੀ ਨਿਵਾਸ ਸਥਾਨ ਹੈ। ਪਰ ਮਨੁੱਖੀ ਗਤੀਵਿਧੀਆਂ ਤੇ ਵਧ ਰਹੇ ਪ੍ਰਦੂਸ਼ਣ ਕਾਰਨ ਇੱਥੇ ਭਾਰੀ ਧਾਤਾਂ ਦਾ ਪੱਧਰ ਲਗਾਤਾਰ ਵਧ ਰਿਹਾ ਹੈ।

ਪੰਜਾਬੀ ਯੂਨੀਵਰਸਿਟੀ ਦੀ ਖੋਜ ‘ਚ ਹੋਇਆ ਖੁਲਾਸਾ

ਇਹ ਤੁਲਨਾਤਮਕ ਖੋਜ ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਖੋਜਕਰਤਾ ਡਾ. ਜਗਦੀਪ ਸਿੰਘ ਨੇ ਡਾ. ਓਂਕਾਰ ਸਿੰਘ ਬੜੈਚ ਦੀ ਦੇਖ-ਰੇਖ ਹੇਠ ਕੀਤੀ ਹੈ। ਖੋਜਕਰਤਾਵਾਂ ਨੇ ਪੰਛੀਆਂ ਦੇ ਕੁਦਰਤੀ ਤੌਰ ‘ਤੇ ਡਿੱਗੇ ਹੋਏ ਪੰਖਾਂ ਤੇ ਖਾਲੀ ਅੰਡਿਆਂ ਦੇ ਛਿਲਕਿਆਂ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਪੌਂਗ ਵੈਟਲੈਂਡ ਦੇ ਮੁਕਾਬਲੇ ਹਰੀਕੇ ਵੈਟਲੈਂਡ ਦੇ ਪੰਛੀਆਂ ਦੇ ਸਰੀਰ ‘ਚ ਕਈ ਭਾਰੀ ਧਾਤਾਂ ਵੱਧ ਮਾਤਰਾ ‘ਚ ਜਮ੍ਹਾਂ ਹੋ ਰਹੀਆਂ ਹਨ। ਇਨ੍ਹਾਂ ‘ਚ ਲੈਡ, ਕੈਡਮੀਅਮ, ਕ੍ਰੋਮਿਅਮ, ਨਿਕਲ, ਆਇਰਨ, ਕਾਪਰ, ਜ਼ਿੰਕ ਤੇ ਮੈਂਗਨੀਜ਼ ਵਰਗੀਆਂ ਧਾਤਾਂ ਸ਼ਾਮਲ ਹਨ। ਖੋਜ ਮੁਤਾਬਕ ਹਰੀਕੇ ਵੈਟਲੈਂਡ ‘ਚ ਪ੍ਰਦੂਸ਼ਣ ਦਾ ਮੁੱਖ ਸਰੋਤ ਬੁੱਢਾ ਨਾਲਾ ਤੇ ਕਾਲਾ ਸੰਘਿਆਂ ਡਰੇਨ ਰਾਹੀਂ ਆਉਣ ਵਾਲਾ ਉਦਯੋਗਿਕ ਤੇ ਸ਼ਹਿਰੀ ਗੰਦਾ ਪਾਣੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ‘ਚ ਵਰਤੇ ਜਾਣ ਵਾਲੇ ਰਸਾਇਣ ਵੀ ਪ੍ਰਦੂਸ਼ਣ ਵਧਾਉਣ ‘ਚ ਯੋਗਦਾਨ ਪਾ ਰਹੇ ਹਨ।

ਪੰਛੀਆਂ ਦੀ ਆਬਾਦੀ ‘ਤੇ ਪੈ ਰਿਹਾ ਅਸਰ

ਡਾ. ਓਂਕਾਰ ਸਿੰਘ ਬੜੈਚ ਨੇ ਦੱਸਿਆ ਕਿ ਭਾਰੀ ਧਾਤਾਂ ਦੇ ਜਮ੍ਹਾਂ ਹੋਣ ਕਾਰਨ ਪੰਛੀਆਂ ਦੇ ਅੰਡਿਆਂ ਦੇ ਛਿਲਕੇ ਸਮੇਂ ਤੋਂ ਪਹਿਲਾਂ ਟੁੱਟ ਜਾਂਦੇ ਹਨ, ਜਿਸ ਨਾਲ ਭਰੂਣ ਦੀ ਮੌਤ ਹੋ ਸਕਦੀ ਹੈ। ਡਾ. ਜਗਦੀਪ ਸਿੰਘ ਨੇ ਕਿਹਾ ਕਿ ਅੰਡਿਆਂ ਦੇ ਛਿਲਕੇ ਪਤਲੇ ਤੇ ਕਮਜ਼ੋਰ ਹੋਣ ਕਾਰਨ ਪੰਛੀਆਂ ਦੀ ਪ੍ਰਜਨਨ ਸਮਰੱਥਾ ਪ੍ਰਭਾਵਿਤ ਹੋ ਰਹੀ ਹੈ। ਇਹ ਹਰੀਕੇ ਵੈਟਲੈਂਡ ‘ਚ ਪੰਛੀਆਂ ਦੀ ਘਟਦੀ ਗਿਣਤੀ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ।

ਵਾਤਾਵਰਣ ਬਚਾਉਣ ਲਈ ਤੁਰੰਤ ਕਦਮਾਂ ਦੀ ਲੋੜ

ਖੋਜ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਹਰੀਕੇ ਵੈਟਲੈਂਡ ਦੀ ਜੀਵ ਵਿਭਿੰਨਤਾ ਨੂੰ ਬਚਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਖੋਜਕਰਤਾਵਾਂ ਨੇ ਸੁਝਾਅ ਦਿੱਤਾ ਹੈ ਕਿ ਸੀਵਰੇਜ ਅਤੇ ਉਦਯੋਗਿਕ ਗੰਦੇ ਪਾਣੀ ਦਾ ਸਹੀ ਟ੍ਰੀਟਮੈਂਟ ਕੀਤਾ ਜਾਵੇ, ਪ੍ਰਦੂਸ਼ਣ ਰੋਕਣ ਲਈ ਸਖ਼ਤ ਨਿਯਮ ਲਾਗੂ ਕੀਤੇ ਜਾਣ, ਵਾਤਾਵਰਣ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇ ਤੇ ਵੈਟਲੈਂਡ ਖੇਤਰਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਨੀਤੀਆਂ ਬਣਾਈਆਂ ਜਾਣ।

ਖੋਜ ਪੰਛੀਆਂ ਦੀ ਸੁਰੱਖਿਆ ਲਈ ਮਹੱਤਵਪੂਰਨ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਖੋਜਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਧਿਐਨ ਕੁਦਰਤੀ ਸਰੋਤਾਂ ਤੇ ਪੰਛੀਆਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਹ ਖੋਜ ਨੀਤੀ ਬਣਾਉਣ ਵਾਲਿਆਂ ਨੂੰ ਵਾਤਾਵਰਣ ਪ੍ਰਬੰਧਨ ਲਈ ਠੋਸ ਕਦਮ ਚੁੱਕਣ ਦੀ ਦਿਸ਼ਾ ਦਿਖਾਉਂਦੀ ਹੈ।

Follow Us
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...