ਪੰਜਾਬੀ ਕਾਰੋਬਾਰੀ ਦਾ ਕੈਨੇਡਾ ‘ਚ ਕਤਲ, ਟੈਕਸਟਾਈਲ ਰੀਸਾਈਕਲਿੰਗ ਕੰਪਨੀ ਦੇ ਸਨ ਮਾਲਕ
ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਵਿਵਾਦ ਨਹੀਂ ਸੀ। ਸਾਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਜਿਹਾ ਕਿਸ ਨੇ ਤੇ ਕਿਉਂ ਕੀਤਾ। ਸਾਨੂੰ ਨਾ ਕੋਈ ਧਮਕੀ, ਨਾ ਬਲੈਕਮੇਲ, ਨਾ ਹੀ ਕੋਈ ਵਸੂਲੀ ਦੀ ਕਾਲ ਕੀਤੀ ਗਈ ਸੀ। ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਜਾਬ 'ਚ ਕਿਸਾਨ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਰੂਜ ਸ਼ਿਪ 'ਤੇ ਕੰਮ ਕੀਤਾ। ਬਾਅਦ 'ਚ ਉਹ ਕੈਨੇਡਾ ਆ ਗਏ ਤੇ ਇੱਥੇ ਕਾਰੋਬਾਰ ਸ਼ੁਰੂ ਕੀਤਾ। ਉਹ ਹਮੇਸ਼ਾ ਮਦਦ ਦੇ ਲਈ ਤਿਆਰ ਰਹਿੰਦੇ ਸਨ।
ਕੈਨੇਡਾ ਦੇ ਐਬਟਸਫੋਰਡ ‘ਚ ਬੀਤੇ ਦਿਨ ਯਾਨੀ ਕਿ 27 ਅਕਤੂਬਰ ਨੂੰ ਇੱਕ ਕਾਰੋਬਾਰੀ ਦੇ ਕਤਲ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਕਾਰੋਬਾਰੀ ਦੀ ਪਹਿਚਾਣ ਲੁਧਿਆਣਾ ਦੇ ਦੋਰਾਹਾ ਪਿੰਡ ਵਾਸੀ ਦਰਸ਼ਨ ਸਿੰਘ ਸਹਸੀ (68) ਵਜੋਂ ਹੋਈ ਹੈ। ਉਹ ਕੈਨਮ ਇੰਟਨੈਸ਼ਨਲ ਕੰਪਨੀ ਦੇ ਪ੍ਰਧਾਨ ਸਨ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਕਪੜਿਆਂ ਦੀ ਰੀਸਾਈਕਲਿੰਗ ਕੰਪਨੀਆਂ ‘ਚੋਂ ਇੱਕ ਹੈ। ਪੁਲਿਸ ਦੇ ਮੁਤਾਬਕ, ਸੋਮਵਾਰ ਸਵੇਰ ਕੈਨੇਡਾ ਦੇ ਕਰੀਬ ਸਾਢੇ ਨੌ ਵਜੇ ਰਿੱਜਵਿਊ ਤੇ ਸਮਿਟ ਡਰਾਈਵ ਦੇ ਕੋਨੇ ‘ਤੇ ਗੱਡੀ ‘ਚ ਬੈਠੇ ਸਹਸੀ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ।
ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ‘ਚ ਭਾਰੀ ਸੁਰੱਖਿਆ ਘੇਰਾ ਬਣਾ ਦਿੱਤਾ। ਸਾਵਧਾਨੀ ਦੇ ਤੌਰ ‘ਤੇ ਨੇੜੇ ਲੱਗਦੇ ਤਿੰਨ ਸਕੂਲਾਂ ਨੂੰ ਕੁੱਝ ਦੇਰ ਲਈ ਬੰਦ ਕਰਵਾ ਦਿੱਤਾ। ਕੈਨੇਡਾ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ, ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁੱਤਰ ਬੋਲਿਆ- ਕਿਸੇ ਨਾਲ ਦੁਸ਼ਮਣੀ ਨਹੀਂ ਸੀ
ਦੂਜੇ ਪਾਸੇ, ਦਰਸ਼ਨ ਸਿੰਘ ਦੇ ਪੁੱਤਰ ਅਰਪਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਵਿਵਾਦ ਨਹੀਂ ਸੀ। ਸਾਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਜਿਹਾ ਕਿਸ ਨੇ ਤੇ ਕਿਉਂ ਕੀਤਾ। ਸਾਨੂੰ ਨਾ ਕੋਈ ਧਮਕੀ, ਨਾ ਬਲੈਕਮੇਲ, ਨਾ ਹੀ ਕੋਈ ਵਸੂਲੀ ਦੀ ਕਾਲ ਕੀਤੀ ਗਈ ਸੀ। ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਜਾਬ ‘ਚ ਕਿਸਾਨ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਰੂਜ ਸ਼ਿਪ ‘ਤੇ ਕੰਮ ਕੀਤਾ। ਬਾਅਦ ‘ਚ ਉਹ ਕੈਨੇਡਾ ਆ ਗਏ ਤੇ ਇੱਥੇ ਕਾਰੋਬਾਰ ਸ਼ੁਰੂ ਕੀਤਾ। ਉਹ ਹਮੇਸ਼ਾ ਮਦਦ ਦੇ ਲਈ ਤਿਆਰ ਰਹਿੰਦੇ ਸਨ।
ਦਰਸ਼ਨ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਕੈਨੇਡਾ ‘ਚ ਹੀ ਸੈੱਟਲ ਹੈ। ਸਹਸੀ ਸਥਾਨਕ ਪੰਜਾਬੀ ਭਾਈਚਾਰੇ ‘ਚ ਆਰਥਿਕ ਮਦਦ ਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦੇ ਪੁੱਤਰ ਨੇ ਦੱਸਿਆ ਕਿ ਹਰ ਦਿਨ ਕੋਈ ਨਾ ਕੋਈ ਉਨ੍ਹਾਂ ਤੋਂ ਮਦਦ ਮੰਗਦਾ ਰਹਿੰਦਾ ਸੀ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਮਦਦ ਤੋਂ ਮਨ੍ਹਾਂ ਨਹੀਂ ਕੀਤਾ ਸੀ। ਇਸ ਕਾਰਨ ਕਰਕੇ ਲੋਕ ਉਨ੍ਹਾਂ ਦਾ ਸਨਮਾਨ ਕਰਦੇ ਸਨ।
ਕੈਨਮ ਗਰੁੱਪ 40 ਦੇਸ਼ਾਂ ‘ਚ ਫੈਲਿਆ ਹੋਇਆ
ਦਰਸ਼ਨ ਸਿੰਘ ਸਹਸੀ ਦਾ ਕੈਨਮ ਕੰਪਨੀ ਦੁਨੀਆ ‘ਚ ਇੱਕ ਪ੍ਰਮੁੱਖ ਟੈਕਸਟਾਈਲ ਰੀਸਾਈਕਲਿੰਗ ਕੰਪਨੀ ਹੈ, ਜੋ 40 ਤੋਂ ਵੱਧ ਦੇਸ਼ਾਂ ‘ਚ ਫੈਲੀ ਹੋਈ ਹੈ। ਕੰਪਨੀ ਨੇ 90 ਦੇ ਦਸ਼ਕ ‘ਚ ਟੈਕਸਟਾਈਲ ਉਦਯੋਗ ‘ਚ ਵਿਸ਼ੇਸ਼ ਸਥਾਨ ਬਣਾਇਆ। ਹੁਣ ਤੱਕ ਕੰਪਨੀ ਨੇ 2 ਅਰਬ ਪਾਊਂਡ ਤੋਂ ਜ਼ਿਆਦਾ ਕਪੜਿਆਂ ਦੇ ਕਚਰੇ ਨੂੰ ਰੀਸਾਈਕਲ ਕੀਤਾ ਹੈ। ਕੈਨਮ ਗਰੁੱਪ ਨੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ। ਇਹ ਕੰਪਨੀ ਹਰ ਰੋਜ਼ ਲਗਭਗ 5 ਲੱਖ ਪਾਊਂਡ ਕਪੜੇ ਰੀਸਾਈਕਲ ਕਰਦੀ ਹੈ।


