AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ ਨੂੰ ਮਿਲੇਗਾ ਸਥਾਈ ਡੀਜੀਪੀ! UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ

ਗੌਰਵ ਯਾਦਵ ਨੂੰ ਜੁਲਾਈ 2022 'ਚ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਨਿਯੁਕਤੀ 'ਤੇ ਵਾਰ-ਵਾਰ ਸਵਾਲ ਖੜ੍ਹੇ ਹੁੰਦੇ ਰਹੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ 'ਚ ਸਥਾਈ ਡੀਜੀਪੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋਈ।

ਪੰਜਾਬ ਨੂੰ ਮਿਲੇਗਾ ਸਥਾਈ ਡੀਜੀਪੀ! UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ
tv9-punjabi
| Updated On: 30 Jun 2026 12:17 PM IST
Share

ਪੰਜਾਬ ਦੇ ਸਥਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੀ ਨਿਯੁਕਤੀ ਦੀ ਪ੍ਰਕਿਰਿਆ ਅੱਜ ਅੱਗੇ ਵਧਣ ਦੀ ਉਮੀਦ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਸੀਨੀਅਰ ਆਈਪੀਐਸ ਅਧਿਕਾਰੀਆਂ ਦੇ ਪੈਨਲ ਨੂੰ ਸ਼ਾਰਟਲਿਸਟ ਕਰਨ ਲਈ ਇੱਕ ਮੀਟਿੰਗ ਸੱਦੀ ਹੈ। ਬੈਠਕ ‘ਚ ਤਿੰਨ ਅਫਸਰਾਂ ਦਾ ਪੈਨਲ ਸ਼ਾਰਟ ਲਿਸਟ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ, ਜੋ ਫਿਰ ਇੱਕ ਅਧਿਕਾਰੀ ਨੂੰ ਸੂਬੇ ਦੇ ਡੀਜੀਪੀ ਵਜੋਂ ਨਿਯੁਕਤ ਕਰੇਗੀ।

ਗੌਰਵ ਯਾਦਵ ਨੂੰ ਜੁਲਾਈ 2022 ‘ਚ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਨਿਯੁਕਤੀ ‘ਤੇ ਵਾਰ-ਵਾਰ ਸਵਾਲ ਖੜ੍ਹੇ ਹੁੰਦੇ ਰਹੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ‘ਚ ਸਥਾਈ ਡੀਜੀਪੀ ਦੀ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋਈ।

ਕਾਰਜਕਾਰੀ ਡੀਜੀਪੀ ਗੌਰਵ ਯਾਦਵ ਦਾ ਨਾਮ ਵੀ ਲਿਸਟ ‘ਚ ਸ਼ਾਮਲ

ਯੂਪੀਐਸਸੀ ਨੇ ਇਸ ਸਾਲ ਪੰਜਾਬ ਸਰਕਾਰ ਕੋਲੋਂ ਪੰਜਾਬ ਦੇ ਸਥਾਈ ਡੀਜੀਪੀ ਦੀ ਨਿਯੁਕਤੀ ਲਈ ਅਫਸਰਾਂ ਦੇ ਨਾਮ ਮੰਗ ਸਨ। ਅਪ੍ਰੈਲ ‘ਚ ਪੰਜਾਬ ਸਰਕਾਰ ਨੇ ਯੂਪੀਐਸਸੀ ਨੂੰ ਵਿਚਾਰ ਲਈ 14 ਸੀਨੀਅਰ ਆਈਪੀਐਸ ਅਧਿਕਾਰੀਆਂ ਦੀ ਸੂਚੀ ਸੌਂਪੀ ਸੀ। ਇਸ ਸੂਚੀ ‘ਚ 1992, 1993 ਤੇ 1994 ਬੈਚਾਂ ਦੇ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ‘ਚ ਮੌਜੂਦਾ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਦਾ ਨਾਮ ਵੀ ਸ਼ਾਮਲ ਸੀ।

ਸੂਚੀ ‘ਚ ਡਾ. ਸ਼ਰਦ ਸੱਤਿਆ ਚੌਹਾਨ ਸਭ ਤੋਂ ਸੀਨੀਅਰ ਅਧਿਕਾਰੀ ਹਨ, ਉਨ੍ਹਾਂ ਤੋਂ ਬਾਅਦ ਹਰਪ੍ਰੀਤ ਸਿੰਘ ਸਿੱਧੂ, ਗੌਰਵ ਯਾਦਵ ਤੇ ਕੁਲਦੀਪ ਸਿੰਘ ਹਨ। ਯੂਪੀਐਸਸੀ ਉਮੀਦਵਾਰਾਂ ਦਾ ਮੁਲਾਂਕਣ ਕਰਕੇ ਤੇ ਨਿਰਧਾਰਤ ਚੋਣ ਮਾਪਦੰਡਾਂ ਦੇ ਅਧਾਰ ਤੇ ਤਿੰਨ ਮੈਂਬਰੀ ਪੈਨਲ ਤਿਆਰ ਕਰ ਸਕਦਾ ਹੈ।

ਜੇਕਰ ਯੂਪੀਐਸਸੀ ਸੀਨੀਅਰ ਅਫਸਰਾਂ ਦੇ ਸਿਧਾਂਤ ਦੀ ਪਾਲਣਾ ਕਰਦਾ ਹੈ ਤਾਂ ਸੰਭਾਵਤ ਪੈਨਲ ‘ਚ ਡਾ. ਸ਼ਰਦ ਸੱਤਿਆ ਚੌਹਾਨ, ਹਰਪ੍ਰੀਤ ਸਿੰਘ ਸਿੱਧੂ ਤੇ ਗੌਰਵ ਯਾਦਵ ਸ਼ਾਮਲ ਹੋ ਸਕਦੇ ਹਨ। ਇੱਕ ਵਾਰ ਪੈਨਲ ਜਮ੍ਹਾਂ ਹੋਣ ਤੋਂ ਬਾਅਦ, ਪੰਜਾਬ ਸਰਕਾਰ ਕੋਲ ਤਿੰਨ ਅਧਿਕਾਰੀਆਂ ‘ਚੋਂ ਕਿਸੇ ਨੂੰ ਵੀ ਰਾਜ ਦਾ ਸਥਾਈ ਡੀਜੀਪੀ ਨਿਯੁਕਤ ਕਰਨ ਦਾ ਅਧਿਕਾਰ ਹੋਵੇਗਾ।

ਪੰਜਾਬ ਸਰਕਾਰ ਦੇ ਸੂਚੀ ‘ਚ ਸ਼ਾਮਲ ਅਧਿਕਾਰੀ:

1992 ਬੈਚ

ਡਾ. ਸ਼ਰਦ ਸੱਤਿਆ ਚੌਹਾਨ

ਹਰਪ੍ਰੀਤ ਸਿੰਘ ਸਿੱਧੂ

ਗੌਰਵ ਯਾਦਵ

ਕੁਲਦੀਪ ਸਿੰਘ

1993 ਬੈਚ

ਗੁਰਪ੍ਰੀਤ ਕੌਰ ਦੇਵ

ਜਿਤੇਂਦਰ ਕੁਮਾਰ ਜੈਨ

ਸ਼ਸ਼ੀ ਪ੍ਰਭਾ ਦਿਵੇਦੀ

1994 ਬੈਚ

ਸੁਧਾਂਸ਼ੂ ਸ਼ੇਖਰ ਸ਼੍ਰੀਵਾਸਤਵ

ਪ੍ਰਵੀਨ ਕੁਮਾਰ ਸਿਨਹਾ

ਅਮਰਦੀਪ ਸਿੰਘ ਰਾਏ

ਵੀ. ਨੀਰਜਾ

ਅਨੀਤਾ ਪੁੰਜ

ਨਰੇਸ਼ ਕੁਮਾਰ

ਰਾਮ ਸਿੰਘ

Follow Us
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ...
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ
ਪੰਜਾਬ ਦੇ ਸਕੂਲ ਕਰ ਰਹੇ ਸ਼ਾਨਦਾਰ ਪ੍ਰਦਰਸ਼ਨ... TV9 ਦੇ 'ਭਾਰਤਵਰਸ਼ ਕੇ ਟੌਪਰਸ' ਪ੍ਰੋਗਰਾਮ 'ਚ ਬੋਲੇ ਹਰਜੋਤ ਬੈਂਸ...
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ
Kisan Protest: ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ, ਸ਼ੰਭੂ-ਖਨੌਰੀ ਬਾਰਡਰ ਸੀਲ...
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਰਾਹੁਲ ਅਤੇ ਪ੍ਰਿਯੰਕਾ RML ਹਸਪਤਾਲ ਪਹੁੰਚੇ, ਜ਼ਖਮੀ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ...
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ
ਜਲੰਧਰ ਦੇ ਗੀਤਾਂਸ਼ ਸਰੀਨ ਦਾ NEET-UG 'ਚ 8ਵਾਂ ਰੈਂਕ, ਡਾਕਟਰ ਬਣਨ ਦਾ ਹੈ ਸੁਪਨਾ...
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ
NPCI ਵਿਵਾਦ 'ਤੇ ਵਿਰੋਧੀ ਧਿਰ ਦਾ ਹੰਗਾਮਾ, ਸਰਬ ਪਾਰਟੀ ਬੈਠਕ ਤੋਂ ਕੀਤਾ ਵਾਕਆਊਟ...
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ
ਲਾਰੈਂਸ ਬਿਸ਼ਨੋਈ ਗੈਂਗ ਨੇ ਆਮਿਰ ਖਾਨ ਨੂੰ ਧਮਕਾਇਆ, ਲਵ ਜੇਹਾਦ ਦੇ ਨਾਮ 'ਤੇ ਦਿੱਤੀ ਚੇਤਾਵਨੀ...
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ
ਧਰਮ ਯੁੱਧ ਮੋਰਚੇ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਡਰਾਮਾ, ਬਲਤੇਜ ਪੰਨੂ ਦਾ SAD 'ਤੇ ਨਿਸ਼ਾਨਾ...