ਪੰਜਾਬ: 12 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਅਲਰਟ, ਕੱਲ੍ਹ ਬਾਰਿਸ਼ ਨਾ ਹੋਣ ਕਾਰਨ ਵਧਿਆ ਤਾਪਮਾਨ
Punjab Weather: ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਨਾ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ 'ਚ 3.1 ਡਿਗਰੀ ਸੈਲਸਿਅਸ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਤਾਪਮਾਨ ਔਸਤ ਦੇ ਕਰੀਬ ਹੀ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ 'ਚ 39 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਤਾਪਮਾਨ 'ਚ 4.5 ਡਿਗਰੀ ਦਾ ਵਾਧਾ ਦੇਖਿਆ ਗਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਹਾ। ਲੁਧਿਆਣਾ 'ਚ 36.1, ਪਠਾਨਕੋਟ 'ਚ 34.6 ਡਿਗਰੀ ਤੇ ਪਟਿਆਲਾ 'ਚ 36.8 ਡਿਗਰੀ ਤਾਪਮਾਨ ਰਿਹਾ।

ਪੰਜਾਬ ‘ਚ ਮੌਨਸੂਨ ਦੇ ਐਕਟਿਵ ਹੋਣ ਦੇ ਨਾਲ ਮੌਸਮ ‘ਚ ਬਦਲਾਅ ਸਾਫ਼ ਦਿੱਖ ਰਿਹਾ ਹੈ। ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਬਿਜਲੀ ਚਮਕਣ ਦੇ ਨਾਲ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। 12 ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਰੋਪੜ ‘ਚ 0.5 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਪਠਾਨਕੋਟ ‘ਚ ਬਾਰਿਸ਼ ਟ੍ਰੇਸ ਕੀਤੀ ਗਈ।
ਉੱਥੇ ਹੀ ਬੀਤੇ ਦਿਨ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੀਂਹ ਨਾ ਪੈਣ ਕਾਰਨ ਵੱਧ ਤੋਂ ਵੱਧ ਤਾਪਮਾਨ ‘ਚ 3.1 ਡਿਗਰੀ ਸੈਲਸਿਅਸ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਤਾਪਮਾਨ ਔਸਤ ਦੇ ਕਰੀਬ ਹੀ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ 39 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਤਾਪਮਾਨ ‘ਚ 4.5 ਡਿਗਰੀ ਦਾ ਵਾਧਾ ਦੇਖਿਆ ਗਿਆ, ਜਿੱਥੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਿਹਾ। ਲੁਧਿਆਣਾ ‘ਚ 36.1, ਪਠਾਨਕੋਟ ‘ਚ 34.6 ਡਿਗਰੀ ਤੇ ਪਟਿਆਲਾ ‘ਚ 36.8 ਡਿਗਰੀ ਤਾਪਮਾਨ ਰਿਹਾ। ਅਗਲੇ 3-4 ਦਿਨਾਂ ‘ਚ ਮੌਸਮ ਦੀ ਹਲਚਲ ਦੇਖੀ ਜਾ ਸਕਦੀ ਹੈ। ਕੁੱਝ ਇਲਾਕਿਆਂ ‘ਚ ਭਾਰੀ ਤੋਂ ਬਹੁੱਤ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
12 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਤਾਪਮਾਨ ਅੱਜ ਆਮ ਵਾਂਗ ਬਣਿਆ ਰਹੇਗਾ। ਹੋਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਰੂਪਨਗਰ, ਨਵਾਂ ਸ਼ਹਿਰ, ਮੋਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਜਲੰਧਰ, ਲੁਧਿਆਣਾ ਤੇ ਕਪੂਰਥਲਾ ‘ਚ ਹਲਕੀ ਬਾਰਿਸ਼ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ, ਇੱਥੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਅਗਲੇ ਦੋ ਦਿਨ ਵੀ ਬਾਰਿਸ਼ ਦੀ ਸੰਭਾਵਨਾ
ਉੱਥੇ ਹੀ 29 ਜੂਨ ਨੂੰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਨਵਾਂ ਸ਼ਹਿਰ, ਲੁਧਿਆਣਾ, ਸੰਗਰੂਰ, ਮਲੇਰਕੋਟਲਾ, ਪਟਿਆਲਾ, ਮੋਹਾਲੀ ਤੇ ਰੂਪਨਗਰ ਜ਼ਿਲ੍ਹੇ ‘ਚ ਭਾਰੀ ਤੋਂ ਬਹੁੱਤ ਭਾਰੀ ਮੀਂਹ ਦਾ ਅਨੁਮਾਨ ਹੈ। ਮੋਗਾ, ਮੁਕਤਸਰ, ਫਰੀਦਕੋਟ, ਬਠਿੰਡਾ ‘ਚ ਬਦਲ ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 30 ਜੂਨ ਨੂੰ ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਮੋਹਾਲੀ, ਸੰਗਰੂਰ, ਪਟਿਆਲਾ ਤੇ ਹੋਰ ਇਲਾਕਿਆਂ ‘ਚ ਮੀਂਹ ਪੈਣ ਦੀ ਸੰਭਾਵਨਾ ਹੈ।