ਪੰਜਾਬ ਦੇ 8 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਤਾਪਮਾਨ ‘ਚ 3.6 ਡਿਗਰੀ ਦਾ ਵਾਧਾ
Punjab Weather Update: ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਪਠਾਨਕੋਟ 'ਚ ਦਰਜ ਕੀਤਾ ਗਿਆ। ਜਦਕਿ ਅੰਮ੍ਰਿਤਸਰ 'ਚ ਤਾਪਮਾਨ 38 ਡਿਗਰੀ, ਲੁਧਿਆਣਾ 'ਚ 34.4 ਡਿਗਰੀ, ਪਟਿਆਲਾ 'ਚ 35.2 ਡਿਗਰੀ, ਮੋਹਾਲੀ 'ਚ 36 ਡਿਗਰੀ, ਫਰੀਦਕੋਟ 'ਚ 34.6 ਡਿਗਰੀ, ਸੰਗਰੂਰ 'ਚ 37.6 ਡਿਗਰੀ, ਫਿਰੋਜ਼ਪੁਰ 'ਚ 36.4 ਡਿਗਰੀ ਤੇ ਨਵਾਂ ਸ਼ਹਿਰ 'ਚ 37.5 ਡਿਗਰੀ ਤੇ ਰੂਪਨਗਰ 'ਚ 38 ਡਿਗਰੀ ਦਰਜ ਕੀਤਾ ਗਿਆ।

ਮੌਸਮ ਵਿਭਾਗ ਨੇ 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ। 21-22 ਜੂਨ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਹੋਵੇਗੀ ਤੇ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਔਸਤਨ 3.6 ਡਿਗਰੀ ਦਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ, ਤਾਪਮਾਨ ਅਜੇ ਵੀ ਆਮ ਨਾਲੋਂ 1.7 ਡਿਗਰੀ ਘੱਟ ਬਣਿਆ ਹੋਇਆ ਹੈ। ਪੰਜਾਬ ‘ਚ ਅਗਲੇ ਦਿਨ ਕੁੱਝ ਦਿਨਾਂ ‘ਚ ਮਾਨਸੂਨ ਪਹੁੰਚਣ ਦਾ ਅਨੁਮਾਨ ਹੈ।
ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 38.1 ਡਿਗਰੀ ਪਠਾਨਕੋਟ ‘ਚ ਦਰਜ ਕੀਤਾ ਗਿਆ। ਜਦਕਿ ਅੰਮ੍ਰਿਤਸਰ ‘ਚ ਤਾਪਮਾਨ 38 ਡਿਗਰੀ, ਲੁਧਿਆਣਾ ‘ਚ 34.4 ਡਿਗਰੀ, ਪਟਿਆਲਾ ‘ਚ 35.2 ਡਿਗਰੀ, ਮੋਹਾਲੀ ‘ਚ 36 ਡਿਗਰੀ, ਫਰੀਦਕੋਟ ‘ਚ 34.6 ਡਿਗਰੀ, ਸੰਗਰੂਰ ‘ਚ 37.6 ਡਿਗਰੀ, ਫਿਰੋਜ਼ਪੁਰ ‘ਚ 36.4 ਡਿਗਰੀ ਤੇ ਨਵਾਂ ਸ਼ਹਿਰ ‘ਚ 37.5 ਡਿਗਰੀ ਤੇ ਰੂਪਨਗਰ ‘ਚ 38 ਡਿਗਰੀ ਦਰਜ ਕੀਤਾ ਗਿਆ।
8 ਜ਼ਿਲ੍ਹਿਆਂ ‘ਚ ਮੀਂਹ ਦਾ ਅਨੁਮਾਨ
ਅੱਜ ਪੰਜਾਬ ਦੇ 8 ਜ਼ਿਲ੍ਹਿਆਂ ਹੋਸ਼ਿਆਰਪੁਰ, ਪਠਾਨਕੋਟ, ਮੋਹਾਲੀ, ਪਟਿਆਲਾ, ਨਵਾਂ ਸ਼ਹਿਰ, ਫਤਿਹਗੜ੍ਹ, ਰੂਪਨਗਰ ਤੇ ਗੁਰਦਾਸਪੁਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਗਰਮੀ ਤੇਜ਼ੀ ਨਾਲ ਵਧੀ ਹੈ, ਪਰ ਅਗਲੇ 4-5 ਦਿਨਾਂ ‘ਚ ਤੇਜ਼ ਹਵਾਵਾਂ ਤੇ ਮੀਂਹ ਨਾਲ ਰਾਹਤ ਮਿਲੇਗੀ। 19 ਤੋਂ 22 ਜੂਨ ਤੱਕ ਕਈ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ
ਜਲੰਧਰ- ਹਲਕੇ ਬੱਦਲ ਰਹਿਣਗੇ ਤੇ ਨਾਲ ਧੁੱਪ ਵੀ ਨਿਕਲਣ ਦੀ ਸੰਭਾਵਨਾ। ਤਾਪਮਾਨ 27 ਤੋਂ 37 ਡਿਗਰੀ ਰਹਿਣ ਦਾ ਅਨੁਮਾਨ ਹੈ।
ਅੰਮ੍ਰਿਤਸਰ- ਹਲਕੇ ਬੱਦਲ ਰਹਿਣਗੇ ਤੇ ਧੁੱਪ ਨਿਰਲਣ ਦਾ ਅਨੁਮਾਨ। ਤਾਪਮਾਨ 27 ਤੋਂ 37 ਡਿਗਰੀ ਰਹਿਣ ਦੀ ਸੰਭਾਵਨਾ।
ਇਹ ਵੀ ਪੜ੍ਹੋ
ਪਟਿਆਲਾ- ਹਲਕੇ ਬੱਦਲ ਰਹਿਣਗੇ ਤੇ ਧੁੱਪ ਨਿਕਲਣ ਦੀ ਸੰਭਾਵਨਾ। ਤਾਪਮਾਮ 26 ਤੋਂ 34 ਡਿਗਰੀ ਰਹਿਣ ਦੀ ਸੰਭਾਵਨਾ।
ਮੋਹਾਲੀ- ਹਲਕੇ ਬੱਦਲ ਰਹਿਣਗੇ ਤੇ ਧੁੱਪ ਨਿਕਲਣ ਦੀ ਸੰਭਾਵਨਾ। ਤਾਪਮਾਨ 26 ਤੋਂ 35 ਡਿਗਰੀ ਰਹੇਗਾ।
ਲੁਧਿਆਣਾ- ਹਲਕੇ ਬਦਲ ਰਹਿਣਗੇ ਤੇ ਧੁੱਪ ਨਿਕਲਣ ਦੀ ਸੰਭਾਵਨਾ। ਤਾਪਮਾਨ 26 ਤੋਂ 36 ਡਿਗਰੀ ਰਹਿਣ ਦੀ ਸੰਭਾਵਨਾ।