ਪੰਜਾਬ ਦੇ 4 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਕਈ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਰਿਹਾ ਘੱਟ
Punjab Weather Update: ਪੰਜਾਬ ਦੇ ਚਾਰ ਜ਼ਿਲ੍ਹਿਆਂ- ਪਠਾਣਕੋਰਟ, ਮੋਹਾਲੀ, ਹੁਸ਼ਿਆਰਪੁਰ ਤੇ ਰੂਪਨਗਰ 'ਚ ਅੱਜ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ 'ਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਸ਼ਨੀਵਾਰ ਨੂੰ 14 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ‘ਚ 26 ਜੂਨ ਦੀ ਸਵੇਰ ਤੱਕ 5.9 ਮਿਮੀ ਬਾਰਿਸ਼ ਦਰਜ ਕੀਤੀ ਗਈ, ਹਾਲਾਂਕਿ ਬਾਰਿਸ਼ ਤੋਂ ਬਾਅਦ ਧੁੱਪ ਵੀ ਨਿਕਲੀ। ਇਸ ਤੋਂ ਬਾਅਦ ਤਾਪਮਾਨ ‘ਚ ਵਾਧਾ ਦੇਖਣ ਨੂੰ ਮਿਲਿਆ। ਸੂਬੇ ਦੇ ਤਾਪਮਾਨ ‘ਚ ਵੀਰਵਾਰ ਸ਼ਾਮ ਨੂੰ 2.3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ। ਤਾਪਮਾਨ ‘ਚ ਵਾਧੇ ਦੇ ਬਾਵਜੂਦ ਇਹ ਆਮ ਨਾਲੋਂ 4.3 ਡਿਗਰੀ ਘੱਟ ਹੈ। ਇਸ ਦੌਰਾਨ ਸੂਬੇ ਦੇ ਚਾਰ ਜ਼ਿਲ੍ਹਿਆ- ਅੰਮ੍ਰਿਤਸਰ, ਜਲੰਧਰ, ਫਾਜ਼ਿਲਕਾ ਤੇ ਫਿਰੋਜ਼ਪੁਰ ‘ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ।
ਸਭ ਤੋਂ ਵੱਧ ਤਾਪਮਾਨ ਫਰੀਦਕੋਟ ‘ਚ, 38.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ‘ਚ ਤਾਪਮਾਨ 29.5 ਡਿਗਰੀ, ਫਿਰੋਜ਼ਪੁਰ ‘ਚ 29 ਡਿਗਰੀ, ਫਾਜ਼ਿਲਕਾ ‘ਚ 28.7 ਡਿਗਰੀ, ਜਲੰਧਰ ਦੇ ਨੂਰਮਹਲ ਦਾ ਤਾਪਮਾਨ 29.3 ਡਿਗਰੀ ਦਰਜ ਕੀਤਾ ਗਿਆ।
ਚਾਰ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
ਪੰਜਾਬ ਦੇ ਚਾਰ ਜ਼ਿਲ੍ਹਿਆਂ- ਪਠਾਣਕੋਰਟ, ਮੋਹਾਲੀ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਅੱਜ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ‘ਚ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ ਸ਼ਨੀਵਾਰ ਨੂੰ 14 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਸੂਬੇ ‘ਚ 29 ਜੂਨ ਨੂੰ ਬਾਰਿਸ਼ ਦਾ ਆਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੀਂਹ ਦੇ ਬਿਜਲੀ ਚਮਕਣ ਦੀ ਸੰਭਾਵਨਾ ਹੈ। 30 ਜੂਨ ਨੂੰ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਹੈ।
ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਅੱਜ ਹਲਕੇ ਬਦਲ ਤੇ ਮੀਂਹ ਦਾ ਅਨੁਮਾਨ ਗੈ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਜਲੰਧਰ- ਅੱਜ ਹਲਕੇ ਬਦਲ ਤੇ ਮੀਂਹ ਦਾ ਅਨੁਮਾਨ ਗੈ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਟਿਆਲਾ- ਅੱਜ ਹਲਕੇ ਬਦਲ ਤੇ ਮੀਂਹ ਦਾ ਅਨੁਮਾਨ ਗੈ। ਤਾਪਮਾਨ 26 ਤੋਂ 31 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਮੋਹਾਲੀ- ਅੱਜ ਹਲਕੇ ਬਦਲ ਤੇ ਮੀਂਹ ਦਾ ਅਨੁਮਾਨ ਗੈ। ਤਾਪਮਾਨ 27 ਤੋਂ 32 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਲੁਧਿਆਣਾ- ਅੱਜ ਹਲਕੇ ਬਦਲ ਤੇ ਮੀਂਹ ਦਾ ਅਨੁਮਾਨ ਗੈ। ਤਾਪਮਾਨ 26 ਤੋਂ 32 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।