Weather Update: ਪੰਜਾਬ ‘ਚ ਅੱਜ ਵੀ ਆਰੈਂਜ ਅਲਰਟ, ਸੀਤ ਲਹਿਰ ਨੇ ਵਧਾਈ ਠੰਡ
ਮੌਸਮ ਵਿਭਾਗ ਮੁਤਾਬਕ ਇਸ ਚ ਕੱਲ੍ਹ ਵੀ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਅਤੇ ਧੁੰਦ ਲਈ ਆਰੇਂਜ ਅਲਰਟ ਹੈ। ਬਠਿੰਡਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਚ 7 ਡਿਗਰੀ ਅਤੇ ਲੁਧਿਆਣਾ, ਪਟਿਆਲਾ, ਜਲੰਧਰ ਦਾ ਤਾਪਮਾਨ 6 ਡਿਗਰੀ ਨੋਟ ਕੀਤਾ ਗਿਆ ਹੈ। ਦਿੱਲੀ ਤੇ ਹਰਿਆਣਾ ਚ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਡਿੱਗ ਗਿਆ, ਉੱਥੇ ਵੱਧ ਤੋਂ ਵੱਧ ਤਾਪਮਾਨ ਵੀ 95 ਫ਼ੀਸਦੀ ਨਮੀ ਦੇ ਨਾਲ 14 ਡਿਗਰੀ 'ਤੇ ਆ ਗਿਆ।

ਪੰਜਾਬ ‘ਚ ਸੀਤ ਲਹਿਰ ਕਾਰਨਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸੋਅਵਾਰ ਨੂੰ ਵੱਖ-ਵੱਖ ਜਿਲ੍ਹਿਆਂ ਦਾ ਤਾਪਮਾਨ 7.0 ਡਿਗਰੀ ਸੈਲਸੀਅਸ 11 ਡਿਗਰੀ ਸੈਲਸੀਅਸ ਰਹਿ ਗਿਆ ਹੈ। ਸੂਬੇ ‘ਚ ਤਾਪਮਾਨ ਦਾ ਅੰਤਰ ਸਿਰਫ਼ 4 ਡਿਗਰੀ ਰਹੀ ਗਿਆ ਹੈ। ਅੱਜ ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ ਵੀ 30 ਮੀਟਰ ਤੋਂ ਘੱਟ ਵੇਖੀ ਗਈ ਹੈ। ਮੌਸਮ ਵਿਭਾਗ ਮੁਤਾਬਕ ਇਸ ਚ ਕੱਲ੍ਹ ਵੀ ਕਿਸੇ ਤਰ੍ਹਾਂ ਦੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਅਤੇ ਧੁੰਦ ਲਈ ਆਰੇਂਜ ਅਲਰਟ ਹੈ। ਬਠਿੰਡਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਚ 7 ਡਿਗਰੀ ਅਤੇ ਲੁਧਿਆਣਾ, ਪਟਿਆਲਾ, ਜਲੰਧਰ ਦਾ ਤਾਪਮਾਨ 6 ਡਿਗਰੀ ਨੋਟ ਕੀਤਾ ਗਿਆ ਹੈ।
ਅੱਜ ਦਿੱਲੀ ਐਨਸੀਆਰ ਵਿੱਚ ਸਰਦੀਆਂ ਨੇ ਇਸ ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ। ਜਿੱਥੇ ਘੱਟੋ-ਘੱਟ ਤਾਪਮਾਨ 7 ਡਿਗਰੀ ਤੱਕ ਡਿੱਗ ਗਿਆ, ਉੱਥੇ ਵੱਧ ਤੋਂ ਵੱਧ ਤਾਪਮਾਨ ਵੀ 95 ਫ਼ੀਸਦੀ ਨਮੀ ਦੇ ਨਾਲ 14 ਡਿਗਰੀ ‘ਤੇ ਆ ਗਿਆ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਫਰਕ ਹੋਣ ਕਾਰਨ ਰਾਤ ਨੂੰ ਹੀ ਨਹੀਂ ਦਿਨ ਵੇਲੇ ਵੀ ਬਹੁਤ ਠੰਢ ਸੀ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਤਾਮਿਲਨਾਡੂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਰਨਾਟਕ, ਲਕਸ਼ਦੀਪ, ਕੋਂਕਣ ਅਤੇ ਗੋਆ ਵਿੱਚ ਦਰਮਿਆਨੀ ਬਾਰਿਸ਼ ਹੋਵੇਗੀ।
ਦੇਸ਼ ਦੇ ਹੋਰ ਸੂਬਿਆਂ ਦਾ ਤਾਪਮਾਨ
ਇਸੇ ਤਰ੍ਹਾਂ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਡੇ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Skymet Weather.com ਮੁਤਾਬਕ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਬਿਹਾਰ ‘ਚ ਵੀ ਅੱਜ ਸੰਘਣੀ ਧੁੰਦ ਛਾਈ ਰਹੇਗੀ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਅਤੇ ਤ੍ਰਿਪੁਰਾ ਵੀ ਧੁੰਦ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਸ ਵੈੱਬਸਾਈਟ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਛੇਵੇਂ ਦਿਨ ਠੰਢ ਦੀ ਭਵਿੱਖਬਾਣੀ ਕੀਤੀ ਹੈ।