ਪੰਜਾਬ ਦੇ 6 ਜ਼ਿਲ੍ਹਿਆਂ ‘ਚ ਲੂ ਦਾ ਰੈੱਡ ਅਲਰਟ, ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ, ਬਿਜਲੀ ਦੀ ਖਪਤ ਵਧੀ
ਗਰਮੀ ਦੇ ਕਾਰਨ ਬਿਜ਼ਲੀ ਦੀ ਮੰਗ ਵਧੀ ਹੈ। ਸ਼ੁੱਕਰਵਾਰ ਨੂੰ ਪਟਿਆਲਾ ਪੀਐਸਪੀਸੀਐਲ ਦੁਆਰਾ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਬਿਜਲੀ ਦੀ ਖਪਤ 16500 ਮੈਗਾਵਾਟ ਪਾਰ ਕਰ ਚੁੱਕੀ ਹੈ। ਇਹ ਖਪਤ ਇਸ ਮਹੀਨੇ ਦੇ ਆਖਿਰ ਤੱਕ 17 ਹਜ਼ਾਰ ਮੈਗਾਵਾਟ ਪਾਰ ਕਰ ਸਕਦੀ ਹੈ। ਇਹ ਹੁਣ ਤੱਕ ਦੀ ਸਭ ਰਿਕਾਰਡ ਖਪਤ ਹੈ।

ਮੌਸਮ ਵਿਭਾਗ ਨੇ ਪੰਜਾਬ ‘ਚ ਅੱਜ ਵੀ ਲੂ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਅੱਜ ਤੋਂ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੀ ਹੈ, ਜਿਸ ਨਾਲ ਮੌਸਮ ‘ਚ ਕੁੱਝ ਬਦਲਾਅ ਆ ਸਕਦਾ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ ਸਿਰਫ਼ 0.1 ਡਿਗਰੀ ਦੀ ਕਮੀਂ ਆਈ ਹੈ, ਪਰ ਤਾਪਮਾਨ ਅਜੇ ਵੀ ਆਮ ਨਾਲੋਂ ਕਰੀਬ 5 ਡਿਗਰੀ ਵੱਧ ਬਣਿਆ ਹੋਇਆ ਹੈ। ਬਠਿੰਡਾ ਸ਼ਹਿਰ ਦਾ ਤਾਪਮਾਨ ਸਭ ਤੋਂ ਵੱਧ 46 ਡਿਗਰੀ ਦਰਜ਼ ਕੀਤਾ ਗਿਆ।
ਗਰਮੀ ਦੇ ਕਾਰਨ ਬਿਜ਼ਲੀ ਦੀ ਮੰਗ ਵਧੀ ਹੈ। ਸ਼ੁੱਕਰਵਾਰ ਨੂੰ ਪਟਿਆਲਾ ਪੀਐਸਪੀਸੀਐਲ ਦੁਆਰਾ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਹੁਣ ਤੱਕ ਬਿਜਲੀ ਦੀ ਖਪਤ 16500 ਮੈਗਾਵਾਟ ਪਾਰ ਕਰ ਚੁੱਕੀ ਹੈ। ਇਹ ਖਪਤ ਇਸ ਮਹੀਨੇ ਦੇ ਆਖਿਰ ਤੱਕ 17 ਹਜ਼ਾਰ ਮੈਗਾਵਾਟ ਪਾਰ ਕਰ ਸਕਦੀ ਹੈ। ਇਹ ਹੁਣ ਤੱਕ ਦੀ ਸਭ ਰਿਕਾਰਡ ਖਪਤ ਹੈ।
ਬਿਜਲੀ ਵਿਭਾਗ ਦਾ ਕਹਿਣਾ ਹੈ ਕਿ ਸਾਡੇ ਕੋਲ 17000 ਮੈਗਾਵਾਟ ਤੱਕ ਬਿਜਲੀ ਸਪਲਾਈ ਕਰਨ ਦੀ ਸਮਰੱਥਾ ਹੈ ਤੇ ਅਸੀਂ ਹਰ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਾਂ।
ਇਨ੍ਹਾਂ ਜ਼ਿਲ੍ਹਿਆਂ ‘ਚ ਲੂ ਦਾ ਰੈੱਡ ਅਲਰਟ
ਅੱਜ ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੁਕਤਸਰ ਤੇ ਫਾਜ਼ਿਲਕਾ ‘ਚ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਰਾਤ ਦਾ ਤਾਪਮਾਨ ਵੀ ਵੱਧ ਰਹਿਣ ਦੀ ਸੰਭਾਵਨਾ ਹੈ।
ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਕਪੂਰਥਲਾ, ਨਵਾਂ ਸ਼ਹਿਰ, ਮੋਗਾ, ਐਸਏਐਸ ਨਗਰ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਤੇ ਮਾਨਸਾ ‘ਚ ਆਰੇਂਜ ਅਲਰਟ ਹੈ। ਜਦਕਿ, ਪਠਾਨਕੋਟ, ਹੋਸ਼ਿਆਰਪੁਰ, ਰੂਪਨਗਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਲੂ ਤੋਂ ਕਿਵੇਂ ਕਰੀਏ ਬਚਾਅ?
- ਜਿੱਥੋਂ ਤੱਕ ਹੋ ਸਕੇ, ਦੁਪਹਿਰ ਦੇ ਸਮੇਂ ਘਰ ਦੇ ਅੰਦਰ ਰਹੋ। ਜੇ ਬਾਹਰ ਜਾਣਾ ਜ਼ਰੂਰੀ ਹੋਵੇ, ਤਾਂ ਛਾਂ ਵਾਲੇ ਰਸਤੇ ਵਰਤੋ।
- ਜੇ ਤੁਹਾਨੂੰ ਕੰਮ ਕਰਨਾ ਪਵੇ, ਤਾਂ ਸਵੇਰੇ ਜਲਦੀ ਜਾਂ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਜਿਹਾ ਕਰਨ ਦੀ ਕੋਸ਼ਿਸ਼ ਕਰੋ, ਤਾਂ ਜੋ ਸਿੱਧੀ ਧੁੱਪ ਤੋਂ ਬਚਿਆ ਜਾ ਸਕੇ।
- ਗਰਮੀਆਂ ਵਿੱਚ ਸੂਤੀ, ਹਲਕੇ ਰੰਗ ਦੇ ਅਤੇ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਸੀਨਾ ਵੀ ਜਲਦੀ ਸੁੱਕ ਜਾਂਦਾ ਹੈ।
- ਬਾਹਰ ਜਾਂਦੇ ਸਮੇਂ ਛੱਤਰੀ, ਟੋਪੀ ਜਾਂ ਪਰਨੇ ਦੀ ਵਰਤੋਂ ਕਰੋ। ਇਹ ਸਿਰ ਤੇ ਸਿੱਧੀ ਧੁੱਪ ਤੋਂ ਬਚਾਉਂਦਾ ਹੈ।
- ਗਰਮੀਆਂ ਵਿੱਚ, ਸਰੀਰ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਨਾਲ ਡੀਹਾਈਡਰੇਸ਼ਨ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਜਿੰਨਾ ਹੋ ਸਕੇ ਪਾਣੀ ਪੀਓ। ਪਾਣੀ, ਨਿੰਬੂ ਪਾਣੀ, ਲੱਸੀ ਵਰਗੀਆਂ ਤਰਲ ਚੀਜ਼ਾਂ ਪੀਂਦੇ ਰਹੋ।
- ਗਰਮੀਆਂ ਵਿੱਚ ਤਰਬੂਜ, ਖੀਰਾ, ਖਰਬੂਜਾ ਵਰਗੇ ਮੌਸਮੀ ਫ਼ਲ ਜ਼ਿਆਦਾ ਖਾਓ। ਇਨ੍ਹਾਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਸਰੀਰ ਨੂੰ ਠੰਡਾ ਰੱਖਦੀ ਹੈ।