ਪੰਜਾਬ ‘ਚ ਅੱਜ ਕੋਈ ਅਲਰਟ ਨਹੀਂ, 5 ਦਿਨ ਆਮ ਰਹੇਗਾ ਮੌਸਮ, ਡੈਮ ਤੋਂ ਛੱਡਿਆ ਗਿਆ ਪਾਣੀ
Punjab Weather Update: ਪੰਜਾਬ 'ਚ ਅਗਲੇ ਪੰਜ ਦਿਨ ਮੌਸਮ ਆਮ ਵਾਂਗ ਰਹਿਣ ਦਾ ਅਨੁਮਾਨ ਹੈ। ਕੁੱਝ ਇਲਾਕਿਆਂ, ਖਾਸ ਤੌਰ 'ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ 'ਚ ਬਾਰਿਸ਼ ਦੀ ਸੰਭਾਵਨਾ ਹੈ। ਜਦਕਿ ਹੋਰ ਜ਼ਿਲ੍ਹਿਆਂ 'ਚ ਮੌਸਮ ਖੁਸ਼ਕ ਰਹੇਗਾ। ਕੁੱਝ ਦਿਨਾਂ ਲਈ ਮੌਨਸੂਨ ਸੁਸਤ ਰਹਿਣ ਦਾ ਅਨੁਮਾਨ ਹੈ।
ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅੱਜ ਤੋਂ ਅਗਲੇ ਪੰਜ ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਦਾ ਅਨੁਮਾਨ ਹੈ। ਹਿਮਾਚਲ ਪ੍ਰਦੇਸ਼ ਤੇ ਪੰਜਾਬ ‘ਚ ਮੌਨਸੂਨ ਦੇ ਚੱਲਦੇ ਦਰਿਆਵਾਂ ਤੇ ਡੈਮਾਂ ਦੇ ਪਾਣੀ ਦੇ ਪੱਧਰ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਬੀਤੇ ਦਿਨ ਯਾਨੀ ਬੁੱਧਵਾਰ ਸ਼ਾਮ ਨੂੰ ਪੌਂਗ ਡੈਮ ਤੋਂ 23,300 ਕਿਊਸਕ ਪਾਣੀ ਛੱਡਿਆ ਗਿਆ।
ਡੈਮ ਮੈਨੇਜਮੈਂਟ ਵਿਭਾਗ ਦਾ ਕਹਿਣਾ ਹੈ ਕਿ ਨਿਕਾਸੀ ਪੁਰੇ ਨਿਯੰਤਰਣ ਨਾਲ ਕੀਤੀ ਗਈ ਹੈ ਤੇ ਕਿਸੇ ਵੀ ਪ੍ਰਕਾਰ ਦੀ ਘਬਰਾਹਟ ਦੀ ਲੋੜ ਨਹੀਂ ਹੈ। ਪੌਂਗ ਡੈਮ ਤੇ ਚੀਫ ਇੰਜੀਨਿਅਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਮੌਜੂਦਾ ਸਮੇ ਪਾਣੀ ਦਾ ਇਨਫਲੋ 1.90 ਕਿਊਸਕ ਤੋਂ ਵੱਧ ਹੈ। ਕਰੀਬ 4 ਹਜ਼ਾਰ ਕਿਊਸਕ ਪਾਣੀ ਸਲਿੱਪ-ਵੇ ਗੇਟਾਂ ਰਾਹੀਂ ਤੇ 19,300 ਕਿਊਸਕ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾ ਰਿਹਾ ਹੈ। ਡੈਮ ਦੇ ਪਾਣੀ ਦਾ ਪੱਧਰ, ਫਿਲਹਾਲ 1373 ਫੁੱਟ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 17 ਫੁੱਟ ਥੱਲੇ ਹੈ।
ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਸਿੱਧਾ ਅਸਰ ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਿਆਂ ‘ਚ ਦੇਖਣ ਨੂੰ ਮਿਲੇਗਾ, ਕਿਉਂਕਿ ਇਹ ਦੋਵੇਂ ਜ਼ਿਲ੍ਹੇ ਬਿਆਸ ਦਰਿਆ ਦੇ ਕੰਢੇ ਸਥਿਤ ਹਨ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹੇ ‘ਚ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ।
ਤਾਪਮਾਨ ‘ਚ ਹਲਕਾ ਵਾਧਾ
ਪੰਜਾਬ ‘ਚ ਬੁੱਧਵਾਰ ਕੁੱਝ ਇਲਾਕਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਪਰ ਜ਼ਿਆਦਾਤਰ ਜ਼ਿਲ੍ਹੇ ਬਿਨਾਂ ਬਾਰਿਸ਼ ਤੋਂ ਰਹੇ। ਇਸ ਦੇ ਚੱਲਦੇ ਤਾਪਮਾਨ ‘ਚ ਹਲਕਾ ਵਾਧਾ ਦੇਖਣ ਨੂੰ ਮਿਲਿਆ। ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 1.8 ਡਿਗਰੀ ਦਾ ਵਾਧਾ ਦੇਖਿਆ ਗਿਆ, ਪਰ ਤਾਪਮਾਨ ਆਮ ਤੇ ਕਰੀਬ ਬਣਿਆ ਹੋਇਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਸਮਰਾਲਾ ‘ਚ ਦਰਜ ਕੀਤਾ ਗਿਆ, ਜੋ ਕਿ 36.6 ਡਿਗਰੀ ਰਿਹਾ।
ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 34.5 ਡਿਗਰੀ, ਲੁਧਿਆਣਾ ‘ਚ 33.6 ਡਿਗਰੀ, ਪਟਿਆਲਾ ‘ਚ 33.1 ਡਿਗਰੀ, ਫਰੀਦਕੋਟ ‘ਚ 34.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਉੱਥੇ ਹੀ ਬਾਰਿਸ਼ ਦੀ ਗੱਲ ਕਰੀਏ ਤਾਂ ਪਟਿਆਲਾ ‘ਚ 13.7 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ, ਮੁਹਾਲੀ ਤੇ ਰੂਪਨਗਰ ‘ਚ ਹਲਕੀ ਬਾਰਿਸ਼ ਦੇਖੀ ਗਈ।
ਇਹ ਵੀ ਪੜ੍ਹੋ
11 ਅਗਸਤ ਤੋਂ ਮੌਸਮ ‘ਚ ਬਦਲਾਅ, 12 ਨੂੰ ਬਾਰਿਸ਼ ਅਲਰਟ
ਪੰਜਾਬ ‘ਚ ਅਗਲੇ ਪੰਜ ਦਿਨ ਮੌਸਮ ਆਮ ਵਾਂਗ ਰਹਿਣ ਦਾ ਅਨੁਮਾਨ ਹੈ। ਕੁੱਝ ਇਲਾਕਿਆਂ, ਖਾਸ ਤੌਰ ‘ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ। ਜਦਕਿ ਹੋਰ ਜ਼ਿਲ੍ਹਿਆਂ ‘ਚ ਮੌਸਮ ਖੁਸ਼ਕ ਰਹੇਗਾ। ਕੁੱਝ ਦਿਨਾਂ ਲਈ ਮੌਨਸੂਨ ਸੁਸਤ ਰਹਿਣ ਦਾ ਅਨੁਮਾਨ ਹੈ।
11 ਅਗਸਤ ਨੂੰ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਪਰ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ। 12 ਅਗਸਤ ਨੂੰ ਮੌਸਮ ਵਿਭਾਗ ਨੇ ਸੂਬੇ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ।


