ਪੰਜਾਬ ‘ਚ ਅੱਜ ਬਾਰਿਸ਼ ਦਾ ਕੋਈ ਅਲਰਟ ਨਹੀਂ, ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਹੜ੍ਹ ਵਰਗੇ ਹਾਲਾਤ
Punjab Weather Update: ਪੰਜਾਬ ਪਾਣੀ ਦੀ ਮਾਰ ਝੱਲ ਰਿਹਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹੜ੍ਹ ਵਰਗੇ ਹਾਲਾਤ ਹਨ। ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 'ਤੋਂ ਉੱਪਰ ਚਲਾ ਗਿਆ ਹੈ, ਜਿਸ ਕਰਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਤੇ ਫਿਰੋਜ਼ਪੁਰ ਸਮੇਤ ਹੋਰ ਵੀ ਕਈ ਇਲਾਕਿਆਂ 'ਚ ਪਾਣੀ ਮਾਰ ਕਰ ਰਿਹਾ ਹੈ।
ਪੰਜਾਬ ‘ਚ ਅੱਜ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅੱਜ ਕੁੱਝ ਇਲਾਕਿਆਂ ‘ਚ ਆਮ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ। ਅਗਲੇ ਚਾਰ ਦਿਨਾਂ ਤੱਕ ਅਜਿਹੇ ਹਾਲਾਤ ਬਣੇ ਰਹਿਣਗੇ। ਅਨੁਮਾਨ ਹੈ ਕਿ 23 ਅਗਸਤ ਤੋਂ ਫਿਰ ਤੋਂ ਹਾਲਾਤ ਬਦਲਣਗੇ ਤੇ ਮੌਨਸੂਨ ਇੱਕ ਵਾਰ ਫਿਰ ਐਕਟਿਵ ਹੋਵੇਗਾ।
ਉੱਥੇ ਹੀ ਦੂਜੇ ਪਾਸੇ ਪੰਜਾਬ ਪਾਣੀ ਦੀ ਮਾਰ ਝੱਲ ਰਿਹਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ ਵਰਗੇ ਹਾਲਾਤ ਹਨ। ਪੌਂਗ ਡੈਮ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ‘ਤੋਂ ਉੱਪਰ ਚਲਾ ਗਿਆ ਹੈ, ਜਿਸ ਕਰਕੇ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਤੇ ਫਿਰੋਜ਼ਪੁਰ ਸਮੇਤ ਹੋਰ ਵੀ ਕਈ ਇਲਾਕਿਆਂ ‘ਚ ਪਾਣੀ ਮਾਰ ਕਰ ਰਿਹਾ ਹੈ। ਸਤਲੁਜ ਤੇ ਰਾਵੀ ‘ਚ ਵੀ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਹੈ
ਪੰਜਾਬ ਦੇ ਤਾਪਮਾਨ ‘ਚ ਵਾਧਾ
ਪੰਜਾਬ ‘ਚ ਲਗਾਤਾਰ ਆਮ ਨਾਲੋਂ ਘੱਟ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਸੂਬੇ ਦੇ ਕੁੱਝ ਹੀ ਜ਼ਿਲ੍ਹਿਆਂ ‘ਚ ਬਾਰਿਸ਼ ਹੋਈ ਹੈ, ਜਿਸ ਦੇ ਚੱਲਦੇ ਤਾਪਮਾਨ ‘ਚ 1.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਸੂਬੇ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਇੱਥੇ ਤਾਪਮਾਨ 36 ਡਿਗਰੀ ਰਿਕਾਰਡ ਕੀਤਾ ਗਿਆ।
ਅੰਮ੍ਰਿਤਸਰ ‘ਚ ਤਾਪਮਾਨ 32.3 ਡਿਗਰੀ, ਲੁਧਿਆਣਾ ‘ਚ 33.2 ਡਿਗਰੀ, ਪਟਿਆਲਾ ‘ਚ 32.2 ਡਿਗਰੀ, ਪਠਾਨਕੋਟ ‘ 31.6 ਡਿਗਰੀ ਦਰਜ ਕੀਤਾ ਗਿਆ। ਬਾਰਿਸ਼ ਦੀ ਗੱਲ ਕਰੀਏ ਤਾਂ ਪਠਾਨਕੋਟ ‘ਚ 7.5 ਮਿਮੀ, ਫਾਜ਼ਿਲਕਾ ‘ਚ 5.5 ਮਿਮੀ, ਹੁਸ਼ਿਆਰਪੁਰ ‘ਚ 0.5 ਮਿਮੀ ਤੇ ਅੰਮ੍ਰਿਤਸਰ ‘ਚ ਬਾਰਿਸ਼ ਟ੍ਰੇਸ ਕੀਤੀ ਗਈ।
ਪੰਜਾਬ ‘ਚ 18 ਫ਼ੀਸਦੀ ਘੱਟ ਬਾਰਿਸ਼
ਜੁਲਾਈ ਦੀ ਤਰ੍ਹਾਂ ਸੂਬੇ ‘ਚ ਅਗਸਤ ਮਹੀਨੇ ਵੀ ਆਮ ਨਾਲੋਂ ਘੱਟ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਸੂਬੇ ‘ਚ ਅਗਸਤ ਮਹੀਨੇ ‘ਚ ਆਮ ਤੌਰ ‘ਤੇ 98.7 ਮਿਮੀ ਬਾਰਿਸ਼ ਦਰਜ ਕੀਤੀ ਜਾਂਦੀ ਹੈ, ਜਦਕਿ ਇਸ ਵਾਰ ਸਿਰਫ਼ 81 ਮਿਮੀ ਬਾਰਿਸ਼ ਹੀ ਦੇਖਣ ਨੂੰ ਮਿਲੀ ਹੈ।


