ਪੰਜਾਬ ‘ਚ ਲੂ ਦਾ ਆਰੇਂਜ ਅਲਰਟ, ਤਾਪਮਾਨ ਪਹੁੰਚਿਆਂ 40 ਡਿਗਰੀ ਤੋਂ ਪਾਰ, ਬਠਿੰਡਾ ਸਭ ਤੋਂ ਗਰਮ
ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 2.5 ਡਿਗਰੀ ਸੈਲਸਿਅਸ ਦਾ ਵਾਧਾ ਦਰਜ਼ ਕੀਤਾ ਗਿਆ ਹੈ, ਜੋ ਆਮ ਨਾਲੋਂ 3.5 ਡਿਗਰੀ ਵੱਧ ਹੈ। ਬਠਿੰਡਾ 'ਚ ਸਭ ਤੋਂ ਵੱਧ 44.8 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ 'ਚ ਵੀ 1.2 ਡਿਗਰੀ ਦਾ ਵਾਧਾ ਦੇਖਿਆ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਅੱਜ ਪੰਜਾਬ 'ਚ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਸਕਦਾ ਹੈ।

ਮੌਸਮ ਵਿਗਿਆਨ ਵਿਭਾਗ ਨੇ ਪੰਜਾਬ ਲਈ ਤਿੰਨ ਦਿਨਾਂ ਤੱਕ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਗਰਮੀ ਦਾ ਅਸਰ ਸਿਰਫ਼ ਦਿਨ ਨੂੰ ਨਹੀਂ, ਇਸ ਦਾ ਅਹਿਸਾਸ ਰਾਤ ਨੂੰ ਵੀ ਤੰਗ ਕਰੇਗਾ। ਮੌਸਮ ਵਿਭਾਗ ਅਨੁਸਾਰ, ਸੂਬੇ ਦਾ ਤਾਪਮਾਨ ਆਮ ਨਾਲੋਂ ਕਾਫ਼ੀ ਵੱਧ ਰਹਿਣ ਦੀ ਸੰਭਾਵਨਾ ਹੈ। ਉੱਥੇ ਹੀ 12 ਜੂਨ ਤੋਂ ਬਾਅਦ ਸੂਬੇ ‘ਚ ਮੌਸਮ ਦੇ ਹਾਲਾਤ ਸੁਧਰ ਸਕਦੇ ਹਨ ਯਾਨੀ ਕਿ ਗਰਮੀ ਤੇ ਲੂ ਤੋਂ ਹਲਕੀ ਰਾਹਤ ਮਿਲ ਸਕਦੀ ਹੈ, ਪਰ ਹਾਲਾਤ ਬਦਲ ਵੀ ਸਕਦੇ ਹਨ।
ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 2.5 ਡਿਗਰੀ ਸੈਲਸਿਅਸ ਦਾ ਵਾਧਾ ਦਰਜ਼ ਕੀਤਾ ਗਿਆ ਹੈ, ਜੋ ਆਮ ਨਾਲੋਂ 3.5 ਡਿਗਰੀ ਵੱਧ ਹੈ। ਬਠਿੰਡਾ ‘ਚ ਸਭ ਤੋਂ ਵੱਧ 44.8 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ। ਘੱਟ ਤੋਂ ਘੱਟ ਤਾਪਮਾਨ ‘ਚ ਵੀ 1.2 ਡਿਗਰੀ ਦਾ ਵਾਧਾ ਦੇਖਿਆ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਹੈ। ਅੱਜ ਪੰਜਾਬ ‘ਚ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਸਕਦਾ ਹੈ।
ਇਨ੍ਹਾਂ ਜ਼ਿਲ੍ਹਿਆਂ ‘ਚ ਲੂ ਦਾ ਆਰੇਂਜ ਅਲਰਟ
ਅੱਜ ਅੰਮ੍ਰਿਤਸਰ, ਤਰਨਤਾਰਨ, ਕਪੂਰਲਥਲਾ, ਜਲੰਧਰ, ਰੂਪਨਗਰ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਸੰਗਰੂਰ, ਬਠਿੰਡਾ, ਬਰਨਾਲਾ, ਮੁਕਤਸਰ, ਤੇ ਫਰੀਦਕੋਟ ‘ਚ ਲੂ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਠਿੰਡਾ ਤੇ ਮੋਗਾ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਤਾਪਮਾਨ 40 ਤੋਂ ਪਾਰ ਪਹੁੰਚਿਆ
ਅੰਮ੍ਰਿਤਸਰ ਦਾ ਤਾਪਮਾਨ 44 ਡਿਗਰੀ, ਪਟਿਆਲਾ ਦਾ 42.8 ਡਿਗਰੀ, ਲੁਧਿਆਣਾ 43.4 ਡਿਗਰੀ, ਪਠਾਨਕੋਟ ਦਾ 43 ਡਿਗਰੀ ਦਰਜ਼ ਕੀਤਾ ਗਿਆ। ਉੱਥੇ ਹੀ ਗੁਰਦਾਸਪੁਰ ਨੇ 39 ਡਿਗਰੀ, ਫਰੀਦਕੋਟ ‘ਚ 43 ਡਿਗਰੀ, ਬਠਿੰਡਾ ‘ਚ 44.8 ਡਿਗਰੀ, ਹੁਸ਼ਿਆਰਪੁਰ ‘ਚ 40.9 ਡਿਗਰੀ ਤੇ ਫਿਰੋਜ਼ਪੁਰ ‘ਚ 42.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਗਿਆਨ ਅਨੁਸਾਰ ਆਉਣ ਵਾਲੇ ਕੁੱਝ ਦਿਨਾਂ ਤੱਕ ਸਥਿਤੀ ਅਜਿਹੀ ਹੀ ਬਣੀ ਰਹੀ ਹੈ ਤੇ ਲੋਕਾਂ ਨੂੰ ਧੁੱਪ ‘ਚ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।