ਪੰਜਾਬ ‘ਚ ਲੂ ਦਾ Red Alert, ਤਾਪਮਾਨ ਆਮ ਨਾਲੋਂ 4.9 ਡਿਗਰੀ ਵੱਧ, ਕੱਲ੍ਹ ਹਨੇਰੀ ਚੱਲਣ ਦੀ ਸੰਭਾਵਨਾ
ਪਿਛਲੇ 24 ਘੰਟਿਆਂ 'ਚ ਸੂਬੇ ਦੇ ਤਾਪਮਾਨ 'ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 4.9 ਡਿਗਰੀ ਵੱਧ ਬਣਿਆ ਹੋਇਆ ਹੈ। ਸੂਬੇ 'ਚ ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ, ਜੋ ਕਿ 46.8 ਡਿਗਰੀ ਸੀ। ਤੇਜ਼ ਗਰਮੀ ਦੇ ਮੌਸਮ 'ਚ ਬਿਜ਼ਲੀ ਦੀ ਮੰਗ 16300 ਮੈਗਾਵਾਟ ਦਰਜ ਕੀਤੀ ਗਈ।

ਪੰਜਾਬ ‘ਚ ਗਰਮੀ ਨੇ ਹਾਲ, ਬੇਹਾਲ ਕਰ ਰੱਖਿਆ ਹੈ। ਆਸਮਾਨ ਤੋਂ ਪੈ ਰਹੀ ਕੜਾਕੇ ਦੀ ਧੁੱਪ ਨਾਲ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇੱਕ ਵੈਸਟਰਨ ਡਿਸਟਰਬੈਂਸ ਅੱਜ ਤੋਂ ਐਕਟਿਵ ਹੋ ਰਹੀ ਹੈ, ਜਿਸਦਾ ਅਸਰ ਆਉਣ ਵਾਲੇ ਦਿਨਾਂ ‘ਚ ਦਿੱਖਣ ਦੀ ਸੰਭਾਵਨਾ ਹੈ।
ਪਿਛਲੇ 24 ਘੰਟਿਆਂ ‘ਚ ਸੂਬੇ ਦੇ ਤਾਪਮਾਨ ‘ਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 4.9 ਡਿਗਰੀ ਵੱਧ ਬਣਿਆ ਹੋਇਆ ਹੈ। ਸੂਬੇ ‘ਚ ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ ਦਰਜ ਕੀਤਾ ਗਿਆ, ਜੋ ਕਿ 46.8 ਡਿਗਰੀ ਸੀ। ਤੇਜ਼ ਗਰਮੀ ਦੇ ਮੌਸਮ ‘ਚ ਬਿਜ਼ਲੀ ਦੀ ਮੰਗ 16300 ਮੈਗਾਵਾਟ ਦਰਜ ਕੀਤੀ ਗਈ।
ਬੀਤੇ ਬੁੱਧਵਾਰ ਬਿਜਲੀ ਦੀ ਮੰਗ 16836 ਮੈਗਾਵਾਟ ਸੀ, ਜੋ ਕਿ ਇੱਕ ਰਿਕਾਰਡ ਮੰਗ ਹੈ। ਕਈ ਇਲਾਕਿਆਂ ‘ਚ ਲੋਕਾਂ ਨੂੰ ਬਿਜ਼ਲੀ ਦੇ ਕੱਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਹੋਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦਾ ਦਾਅਵਾ ਹੈ ਕਿ 17000 ਮੈਗਾਵਾਟ ਤੱਕ ਬਿਜਲੀ ਦੀ ਸਮਰੱਥਾ ਹੈ ਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ।
ਲੂ ਦਾ ਅਲਰਟ
ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਨੂੰ ਮੌਸਮ ਦੀ ਭਵਿੱਖਬਾਣੀ ਅਨੁਸਾਰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਫਾਜ਼ਿਲਕਾ, ਬਠਿੰਡਾ, ਫਰੀਦਕੋਟ, ਅੰਮ੍ਰਿਤਸਰ, ਮਾਨਸਾ, ਤਰਨਤਾਰਨ ਤੇ ਫਿਰੋਜ਼ਪੁਰ ‘ਚ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਗਿਆ ਹੈ ਤੇ ਰਾਤ ਨੂੰ ਵੀ ਗਰਮੀ ਦੀ ਰਹਿਣ ਦੀ ਸੰਭਾਵਨਾ ਹੈ।
ਉੱਥੇ ਹੀ ਕਪੂਰਥਲਾ, ਜਲੰਧਰ, ਲੁਧਿਆਣਾ, ਮੋਹਾਲੀ, ਬਰਨਾਲਾ ਤੇ ਫਤਿਹਗੜ੍ਹ ਸਾਹਿਬ’ਚ ਕੁੱਝ ਇਲਾਕਿਆਂ ‘ਚ ਲੂ ਤੇ ਗਰਮੀ ਰਹਿਣ ਦਾ ਅਨੁਮਾਨ ਹੈ। ਹੋਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰਟ, ਸੰਗਰੂਰ, ਮੋਗਾ, ਰੂਪਨਗਰ, ਤੇ ਪਟਿਆਲੇ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ‘ਚ ਤਾਪਮਾਨ 40 ਡਿਗਰੀ ਤੋਂ ਵੱਧ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ
ਕੱਲ੍ਹ ਤੋਂ ਹਨੇਰੀ ਦੀ ਸੰਭਾਵਨਾ
ਮੌਸਮ ਵਿਭਾਗ ਦੇ ਅਨੁਸਾਰ 14 ਤੇ 15 ਜੂਨ ਨੂੰ ਕੁੱਝ ਇਲਾਕਿਆਂ ‘ਚ ਹਨੇਰੀ ਤੇ ਹਲਕੇ ਮੀਂਹ ਦੀ ਸੰਭਾਵਨਾ ਹੈ। 18 ਜੂਨ ਤੱਕ ਵੱਖ-ਵੱਖ ਥਾਂਵਾ ‘ਤੇ ਬਦਲ ਦੀ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਮੀਂਹ ਦੀ ਵੀ ਸੰਭਾਵਨਾ ਹੈ।