AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਸੰਭਾਵਨਾ, ਇੱਕ ਜ਼ਿਲ੍ਹੇ ‘ਚ ਯੈਲੋ ਅਲਰਟ; ਜਾਣੋ ਮੌਸਮ ਦਾ ਹਾਲ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ ਦਰਜ ਕੀਤਾ ਗਿਆ, ਜੋ ਕਿ 36.6 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ 'ਚ ਅੱਜ ਬਾਰਿਸ਼ ਦੀ ਸੰਭਾਵਨਾ, ਇੱਕ ਜ਼ਿਲ੍ਹੇ 'ਚ ਯੈਲੋ ਅਲਰਟ; ਜਾਣੋ ਮੌਸਮ ਦਾ ਹਾਲ
ਸੰਕੇਤਕ ਤਸਵੀਰ (ਏਆ੍ਰਈ ਜਨਰੇਟਡ)
tv9-punjabi
| Published: 06 Sep 2026 07:02 AM IST
Share

ਪੰਜਾਬ ਦੇ ਇੱਕ ਜ਼ਿਲ੍ਹੇ- ਪਠਾਨਕੋਟ ‘ਚ ਅੱਜ ਮੌਸਮ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੱਜ ਸਾਰੇ ਹੀ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਮੁਕਤਸਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ‘ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਤੇ ਮਾਨਸਾ, ਸੰਗਰੂਰ ‘ਚ ਕੁਝ ਇੱਕ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਉਣ ਵਾਲੇ 3 ਦਿਨਾਂ ਦਾ ਮੌਸਮ

7 ਸਤੰਬਰ ਨੂੰ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ। ਇਸ ਦਿਨ ਕਈ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ‘ਚ ਇੱਕਾ-ਦੁੱਕਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

8 ਸਤੰਬਰ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਹੈ। ਇਸ ਦਿਨ ਪਠਾਨਕੋਟ ਤੇ ਰੂਪਨਗਰ ‘ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ‘ਚ ਇੱਕਾ-ਦੁੱਕਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

9 ਸਤੰਬਰ ਨੂੰ ਰੂਪਨਗਰ ‘ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਠਾਨਕੋਟ ਤੇ ਹੁਸ਼ਿਆਰਪੁਰ ‘ਚ ਇੱਕਾ-ਦੁੱਕਾ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਵੱਧ ਤੋਂ ਵੱਧ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਬਠਿੰਡਾ ਦਾ ਦਰਜ ਕੀਤਾ ਗਿਆ, ਜੋ ਕਿ 36.6 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ / ਜ਼ਿਲ੍ਹਾ ਵੱਧ ਤੋਂ ਵੱਧ ਤਾਪਮਾਨ (°C)
ਚੰਡੀਗੜ੍ਹ 34
ਅੰਮ੍ਰਿਤਸਰ 32.9
ਲੁਧਿਆਣਾ 34
ਪਟਿਆਲਾ 32.8
ਬਠਿੰਡਾ 36.6
ਫਰੀਦਕੋਟ 35.5
ਗੁਰਦਾਸਪੁਰ 33
ਬੱਲੋਵਾਲ ਸੌਂਖੜੀ (ਐਸਬੀਐਸ ਨਗਰ) 32.8
ਫਤਿਹਗੜ੍ਹ ਸਾਹਿਬ 31.8
ਫਿਰੋਜ਼ਪੁਰ 33.5
ਹੁਸ਼ਿਆਰਪੁਰ 31.9
ਜਲੰਧਰ 33.2
ਮੁਹਾਲੀ 33.9
ਥੀਨ ਡੈਮ (ਪਠਾਨਕੋਟ) 31.5
ਰੋਪੜ 33.9
ਭਾਖੜਾ ਡੈਮ (ਰੂਪਨਗਰ) 34.3
ਸ੍ਰੀ ਆਨੰਦਪੁਰ ਸਾਹਿਬ (ਰੂਪਨਗਰ) 33
ਸੰਗਰੂਰ 32.4

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...