ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ਪੁਲਿਸ ਨੂੰ ਮਾਰਚ ‘ਚ ਮਿਲਣਗੇ 1600 ਟ੍ਰੇਨੇਡ ਮੁਲਾਜ਼ਮ, ਲੋਕਾਂ ਨੂੰ ਥਾਣਿਆਂ ‘ਚ ਨਹੀਂ ਖਾਣੇ ਪੈਣਗੇ ਧੱਕੇ

ਡੀਜੀਪੀ ਯਾਦਵ ਨੇ ਦੱਸਿਆ ਕਿ ਇਸ ਨਾਲ ਥਾਣਿਆਂ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਡਾਇਲ 112 'ਤੇ ਕਾਲ ਕਰਨ ਤੋਂ ਬਾਅਦ ਪੁਲਿਸ ਸੱਤ ਤੋਂ ਅੱਠ ਮਿੰਟਾਂ ਅੰਦਰ ਮਦਦ ਲਈ ਪਹੁੰਚੇਗੀ। ਇਸ ਦੇ ਲਈ ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕਈ ਪੱਧਰਾਂ 'ਤੇ ਕੰਮ ਕੀਤਾ ਜਾਵੇਗਾ।

ਪੰਜਾਬ ਪੁਲਿਸ ਨੂੰ ਮਾਰਚ 'ਚ ਮਿਲਣਗੇ 1600 ਟ੍ਰੇਨੇਡ ਮੁਲਾਜ਼ਮ, ਲੋਕਾਂ ਨੂੰ ਥਾਣਿਆਂ 'ਚ ਨਹੀਂ ਖਾਣੇ ਪੈਣਗੇ ਧੱਕੇ
Follow Us
tv9-punjabi
| Updated On: 31 Dec 2025 13:18 PM IST

ਪੰਜਾਬ ਦੇ ਥਾਣਿਆਂ ਚ ਹੁਣ ਲੋਕਾਂ ਨੂੰ ਆਪਣੇ ਕੇਸਾਂ ਨੂੰ ਸੁਲਝਾਉਣ ਦੇ ਲਈ ਧੱਕੇ ਨਹੀਂ ਖਾਣੇ ਪੈਣਗੇ। ਮਾਰਚ 2026 ਤੋਂ ਪੰਜਾਬ ਪੁਲਿਸ ਨੂੰ ਕਰੀਬ 1600 ਮੁਲਾਜ਼ਮ ਮਿਲਣਗੇ। ਇਹ ਸਾਰੇ ਇੰਸਟਪੈਕਟਰ, ਸਬ-ਇੰਸਪੈਕਟਰ ਤੇ ਏਐਸਆਈ ਤੇ ਤੈਨਾਤ ਹੋਣਗੇ। ਇਹ ਪ੍ਰਮੋਸ਼ਨਲ ਆਧਾਰ ਤੇ ਨਿਯੁਕਤੀ ਕੀਤੀ ਜਾ ਰਹੀ ਹੈ। ਸਾਰੇ ਮੁਲਾਜ਼ਮ ਟ੍ਰੇਨਿੰਗ ਤੇ ਹਨ। ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ।

ਡੀਜੀਪੀ ਯਾਦਵ ਨੇ ਦੱਸਿਆ ਕਿ ਇਸ ਨਾਲ ਥਾਣਿਆਂ ਨੂੰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ ਡਾਇਲ 112 ਤੇ ਕਾਲ ਕਰਨ ਤੋਂ ਬਾਅਦ ਪੁਲਿਸ ਸੱਤ ਤੋਂ ਅੱਠ ਮਿੰਟਾਂ ਅੰਦਰ ਮਦਦ ਲਈ ਪਹੁੰਚੇਗੀ। ਇਸ ਦੇ ਲਈ ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਸੁਧਾਰਨ ਦਾ ਫੈਸਲਾ ਲਿਆ ਹੈ। ਇਸ ਦੇ ਲਈ ਕਈ ਪੱਧਰਾਂ ਤੇ ਕੰਮ ਕੀਤਾ ਜਾਵੇਗਾ।

ਡੀਜੀਪੀ ਨੇ ਦੱਸਿਆ ਕਿ ਇਸ ਸਮੇਂ ਡਾਇਲ 112 ਹੈਲਪਲਾਈਨ ਨੰਬਰ ਦਾ ਰਿਸਪਾਂਸ ਟਾਈਮ 10 ਤੋਂ 13 ਮਿੰਟ ਹੈ। ਇਸ ਤੇ ਅਸੀਂ ਕੰਮ ਕਰਕੇ ਇਸ ਨੂੰ ਸੱਤ ਤੋਂ ਅੱਠ ਮਿੰਟ ਕਰਨ ਜਾ ਰਹੇ ਹਾਂ। ਇਸ ਦੇ ਲਈ ਮੁਹਾਲੀ ਦੇ ਸੈਕਟਰ-89 ਚ 200 ਕਰੋੜ ਦੀ ਲਾਗਤ ਨਾਲ ਮਾਰਡਨ ਕੰਟਰੋਲ ਰੂਮ ਬਣਾਇਆ ਜਾਵੇਗਾ। 125 ਕਰੋੜ ਵਾਹਨਾਂ ਦੀ ਅਪਗ੍ਰੇਡੇਸ਼ਨ ਤੇ ਖਰਚ ਕੀਤਾ ਜਾਵੇਗਾ।

ਉੱਥ ਹੀ ,ਪੰਜਾਬ ਪੁਲਿਸ ਨੇ ਤਿੰਨ ਸਾਲਾਂ ਚ 800 ਕਰੋੜ ਰੁਪਏ ਦੇ ਨਾਲ ਵਾਹਨਾਂ ਦਾ ਅਪਗ੍ਰੇਡਸ਼ਨ ਕੀਤਾ ਹੈ। ਕੇਂਦਰ ਸਰਕਾਰ ਦੀ ਵਾਹਨ ਸਕ੍ਰੈਪ ਪਾਲਿਸੀ ਹੈ, ਉਸ ਚ ਨਿਯਮ ਹੈ ਕਿ 15 ਸਾਲ ਤੋਂ ਪੁਰਾਣਾ ਵਾਹਨ ਆਨ ਰੋਡ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅਸੀਂ 2 ਹਜ਼ਾਰ ਗੱਡੀਆਂ ਨੂੰ ਸਕ੍ਰੈਪ ਕੀਤਾ ਹੈ। ਉਸ ਦੀ ਭਰਪਾਈ ਚ 1500 ਚਾਰ ਪਹੀਆ ਤੇ 400 ਦੋ ਪਹੀਆ ਵਾਹਨ, ਤਿੰਨ ਸਾਲ ਚ ਪੰਜਾਬ ਪੁਲਿਸ ਚ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਹੀ ਅਗਲੇ ਸਾਲ ਪੀਸੀਆਰ ਦੇ ਲਈ 8100 ਵਾਹਨ ਖਰੀਦੇ ਜਾਣਗੇ।

Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ
Trade Deals: ਭਾਰਤ ਦੀ ਵਪਾਰਕ ਜਿੱਤ, ਟਰੰਪ ਟੈਰਿਫ ਦਾ ਅਸਰ ਘੱਟ, ਆਸਟ੍ਰੇਲੀਆ ਦੇਵੇਗਾ ਜ਼ੀਰੋ ਟੈਰਿਫ...
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ
Sharwan Kumar: ਪੰਜਾਬ ਵਿਧਾਨਸਭਾ ਵਿੱਚ ਪਹੁੰਚਿਆ ਨੰਨ੍ਹਾ ਸਿਪਾਹੀ ਸ਼ਰਵਨ ਕੁਮਾਰ, ਰਾਸ਼ਟਰਪਤੀ ਨੇ ਕੀਤਾ ਹੈ ਸਨਮਾਨਿਤ...
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ
Mata Vaishno Devi: ਨਵੇਂ ਸਾਲ ਮੌਕੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ 'ਤੇ ਭਾਰੀ ਗਿਣਤੀ 'ਚ ਪਹੁੰਚੇ ਸ਼ਰਧਾਲੂ...
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?
Astrology Predictions 2026 : ਜਾਣੋ ਕਿਹੜੀਆਂ ਰਾਸ਼ੀਆਂ ਨੂੰ ਮਿਲੇਗਾ ਲਾਭ ਅਤੇ ਕਿਸਨੂੰ ਵਰਤਣੀ ਹੋਵੇਗੀ ਸਾਵਧਾਨੀ?...
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ
ਨਵੇਂ ਸਾਲ 'ਚ ਕੜਾਕੇ ਦੀ ਠੰਢ: ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੀਂਹ ਅਤੇ ਧੁੰਦ ਦਾ ਅਲਰਟ...
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਟ੍ਰਾਈ ਸਿਟੀ ਪਰ ਸੁਖਣਾ ਲੇਕ 'ਤੇ ਵੱਖਰਾ ਹੈ ਨਜਾਰਾ, ਦੇਖੋ VIDEO
ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਦੀ ਲਪੇਟ 'ਚ ਟ੍ਰਾਈ ਸਿਟੀ ਪਰ ਸੁਖਣਾ ਲੇਕ 'ਤੇ ਵੱਖਰਾ ਹੈ ਨਜਾਰਾ, ਦੇਖੋ VIDEO...
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ
ਔਨਲਾਈਨ ਫੂਡ ਡਿਲੀਵਰੀ ਦੀ ਚਮਕ ਦੇ ਪਿੱਛੇ ਸੱਚਾਈ: ਸੁਣ ਕੇ ਹੋ ਜਾਵੋਗੇ ਭਾਵੁੱਕ...
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ
ਦਿਗਵਿਜੇ ਸਿੰਘ ਨੇ ਪੀਐਮ ਦੀ ਤਾਰੀਫ਼ 'ਤੇ ਦਿੱਤੀ ਸਫਾਈ, ਸੰਗਠਨ ਸੁਧਾਰਾ 'ਤੇ ਬੋਲੇ...
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?
ਵੀਰ ਬਾਲ ਦਿਵਸ ਤੇ ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ, ਅਕਾਲੀਆਂ ਬਾਰੇ ਕੀ ਬੋਲੇ?...