ਪੰਜਾਬ ਪੁਲਿਸ ਦੀ ਮੁੰਬਈ ‘ਚ ਵੱਡੀ ਕਾਰਵਾਈ, ISI ਨਾਲ ਜੁੜੇ ਦੋ ਬਦਮਾਸ਼ ਕਾਬੂ, ਗੈਂਗਸਟਰ ਸ਼ੇਰਾ ‘ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਮੁਲਜ਼ਮ ਪਹਿਲਾਂ ਦੁਬਈ 'ਚ ਐਕਿਟਵ ਸਨ, ਜਿੱਥੋਂ ਉਹ ਆਰਮੇਨੀਆ ਸ਼ਿਫਟ ਹੋ ਗਏ ਸਨ। ਇਸ ਤੋਂ ਬਾਅਦ ਇਹ ਕਈ ਦੇਸ਼ਾਂ 'ਚ ਲਗਾਤਾਰ ਠਿਕਾਣੇ ਬਦਲਦੇ ਰਹੇ ਤਾਂ ਜੋ ਸੁਰੱਖਿਆ ਏਜੰਸੀਆਂ ਤੋਂ ਬੱਚ ਸਕਣ। ਪਰ ਪੁਖ਼ਤਾ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੇ ਤਹਿਤ ਦੋਵਾਂ ਨੂੰ ਮੁੰਬਈ ਤੋਂ ਕਾਬੂ ਕਰ ਲਿਆ ਗਿਆ।
ਪੰਜਾਬ ਪੁਲਿਸ ਨੇ ਪਾਕਿਸਤਾਨ ਸਮਰਥਿਤ ਆਈਐਸਆਈ ਨੈਟਵਰਕ ਨਾਲ ਜੁੜੇ ਦੋ ਅਪਰਾਧੀਆਂ ਸਾਜਨ ਮਸੀਹ ਤੇ ਮਨੀਸ਼ ਬੇਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ‘ਚ ਮਨੀਸ਼ ਬੇਦੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜਦਕਿ ਸਾਜਨ ਮਸੀਹ ਪਠਾਨਕੋਟ ਦਾ ਰਹਿਣ ਵਾਲਾ ਹੈ।
ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਮੁਲਜ਼ਮ ਪਹਿਲਾਂ ਦੁਬਈ ‘ਚ ਐਕਿਟਵ ਸਨ, ਜਿੱਥੋਂ ਉਹ ਆਰਮੇਨੀਆ ਸ਼ਿਫਟ ਹੋ ਗਏ ਸਨ। ਇਸ ਤੋਂ ਬਾਅਦ ਇਹ ਕਈ ਦੇਸ਼ਾਂ ‘ਚ ਲਗਾਤਾਰ ਠਿਕਾਣੇ ਬਦਲਦੇ ਰਹੇ ਤਾਂ ਜੋ ਸੁਰੱਖਿਆ ਏਜੰਸੀਆਂ ਤੋਂ ਬੱਚ ਸਕਣ। ਪਰ ਪੁਖ਼ਤਾ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕੇਂਦਰੀ ਏਜੰਸੀ ਦੇ ਸਹਿਯੋਗ ਨਾਲ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ, ਜਿਸ ਦੇ ਤਹਿਤ ਦੋਵਾਂ ਨੂੰ ਮੁੰਬਈ ਤੋਂ ਕਾਬੂ ਕਰ ਲਿਆ ਗਿਆ।
ਜਾਂਚ ‘ਚ ਸਾਹਮਣੇ ਆਇਆ ਕਿ ਮੁਲਜ਼ਮ ਪਾਕਿਸਤਾਨ ਸਥਿਤ ਆਈਐਸਆਈ ਹੈਂਡਲਰ ਹਰਵਿੰਦਰ ਰਿੰਦਾ ਤੇ ਯੂਐਸ ਬੈਠੇ ਹੈਪੀ ਪਾਸੀਆ ਦੇ ਸੰਪਰਕ ‘ਚ ਸਨ ਤੇ ਹਥਿਆਰ ਸਪਲਾਈ, ਮਰਡਰ ਤੇ ਹੋਰ ਗੰਭੀਰ ਅਪਰਾਧਾਂ ‘ਚ ਸ਼ਾਮਲ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਕਾਰਵਾਈ ਵਿਦੇਸ਼ ‘ਚ ਬੈਠੇ ਅਪਰਾਧੀਆ ਦੇ ਲਈ ਵੱਡੀ ਚੇਤਾਵਨੀ ਹੈ, ਕਾਨੂੰਨ ਤੋਂ ਭੱਜਣ ਵਾਲਿਆ ਨੂੰ ਕਿਸੇ ਵੀ ਹਾਲਾਤਾਂ ‘ਚ ਬਖ਼ਸ਼ਿਆ ਨਹੀਂ ਜਾਵੇਗਾ।
Major crackdown on terrorism and organised crime, two gangster-turned-terrorists arrested. They were operating from overseas locations, including #Dubai and #Armenia, while attempting to orchestrate criminal and terror activities in #Punjab. pic.twitter.com/Rm2FUwHkWp
— DGP Punjab Police (@DGPPunjabPolice) December 15, 2025
ਇਹ ਵੀ ਪੜ੍ਹੋ
ਗੈਂਗਸਟਰ ਸ਼ੇਰਾ ‘ਤੇ ਵੀ ਸ਼ਿਕੰਜਾ ਕੱਸਣ ਦੀ ਤਿਆਰੀ
ਇਸ ਦੇ ਨਾਲ ਹੀ, ਆਰਮੇਨੀਆ ‘ਚ ਬੈਠੇ ਅਪਰਾਧਕ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਹੇ ਤੀਸਰੇ ਸਾਥੀ ਗੈਂਗਸਟਰ ਸ਼ਮਸ਼ੇਰ ਸ਼ੇਰਾ ‘ਤੇ ਵੀ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ਹੈ। ਸੁਰੱਖਿਆ ਏਜੰਸੀਆਂ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੇ ਹੋਏ ਹੈ ਤੇ ਜਲਦੀ ਹੀ ਵੱਡੀ ਕਾਰਵਾਈ ਦੀ ਸੰਭਾਵਨਾ ਹੈ।


