AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ: ਸੱਤਾ ਦਾ ਸੈਮੀਫਾਈਨਲ ਨਗਰ ਨਿਗਮ ਚੋਣਾਂ, ਸ਼ਹਿਰੀ ਵੋਟਰ ਵਧਾਏਗਾ ਪਾਰਟੀਆਂ ਦੀ ਮਨੋਬਲ

ਬਟਾਲਾ, ਪਠਾਨਕੋਟ, ਕਪੂਰਥਲਾ, ਐਸਏਐਸ ਨਗਰ, ਬਠਿੰਡਾ, ਅਬੋਹਰ, ਮੋਗਾ ਤੇ ਬਰਨਾਲਾ ਨਗਰ ਨਿਗਮ ਦੀਆਂ ਇਹ ਚੋਣਾਂ ਵਿਧਾਨ ਸਭਾ ਦੀਆਂ ਸੀਟਾਂ ਨੂੰ ਪ੍ਰਭਾਵਿਤ ਕਰਨਗੀਆਂ। 8 ਨਗਰ ਨਿਗਮ, 76 ਨਗਰ ਕੌਂਸਲ ਤੇ 21 ਨਗਰ ਪੰਚਾਇਤ ਦੀਆਂ ਇਹ ਚੋਣਾਂ 'ਚ ਕੁੱਲ 36,72,932 ਵੋਟਾਂ ਨੂੰ ਕਵਰ ਕਰਨਗੀਆਂ, ਜਿਨ੍ਹਾਂ 'ਚੋਂ 18,98,990 ਪੁਰਸ਼ ਵੋਟਰ ਕੇ 17,73,716 ਮਹਿਲਾ ਵੋਟਰਸ ਹਿੱਸਾ ਲੈਣਗੀਆਂ।

ਪੰਜਾਬ: ਸੱਤਾ ਦਾ ਸੈਮੀਫਾਈਨਲ ਨਗਰ ਨਿਗਮ ਚੋਣਾਂ, ਸ਼ਹਿਰੀ ਵੋਟਰ ਵਧਾਏਗਾ ਪਾਰਟੀਆਂ ਦੀ ਮਨੋਬਲ
ਪੰਜਾਬ: ਸੱਤਾ ਦਾ ਸੈਮੀਫਾਈਨਲ ਨਗਰ ਨਿਗਮ ਚੋਣਾਂ, ਸ਼ਹਿਰੀ ਵੋਟਰ ਵਧਾਏਗਾ ਪਾਰਟੀਆਂ ਦੀ ਮਨੋਬਲ
tv9-punjabi
| Updated On: 19 May 2026 14:23 PM IST
Share

ਪੰਜਾਬ ‘ਚ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਰਾਜਨੀਤਿਕ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ। ਇਹ ਚੋਣਾਂ ਸੂਬੇ ‘ਚ ਸਾਰੀਆਂ ਪ੍ਰਮੁੱਖ ਪਾਰਟੀਆਂ ਲਈ ਸੈਮੀਫਾਈਨਲ ਤੋਂ ਘੱਟ ਨਹੀਂ। ਇਸ ਨਾਲ ਸ਼ਹਿਰੀ ਵੋਟ ਬੈਂਕ ਦਾ ਝੁਕਾਅ ਕਿਸ ਪਾਸੇ ਹੈ? ਘੱਟੋ-ਘੱਟ ਇਸ ਬਾਰੇ ਜ਼ਰੂਰ ਪਤਾ ਚੱਲ ਜਾਵੇਗਾ। ਹਾਲਾਂਕਿ, ਪੰਜਾਬ ‘ਚ ਵਿਧਾਨ ਸਭਾ ਚੋਣਾਂ 2027 ‘ਚ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਇਨ੍ਹਾਂ ਚੋਣਾਂ ਰਾਹੀਂ ਪ੍ਰਮੁੱਖ ਪਾਰਟੀਆਂ ਆਪਣਾ ਸ਼ਹਿਰੀ ਵੋਟ ਬੈਂਕ ਤਿਆਰ ਕਰਨ ‘ਚ ਲੱਗ ਗਈਆਂ ਹਨ।

ਬਟਾਲਾ, ਪਠਾਨਕੋਟ, ਕਪੂਰਥਲਾ, ਐਸਏਐਸ ਨਗਰ, ਬਠਿੰਡਾ, ਅਬੋਹਰ, ਮੋਗਾ ਤੇ ਬਰਨਾਲਾ ਨਗਰ ਨਿਗਮ ਦੀਆਂ ਇਹ ਚੋਣਾਂ ਵਿਧਾਨ ਸਭਾ ਦੀਆਂ ਸੀਟਾਂ ਨੂੰ ਵੀ ਪ੍ਰਭਾਵਿਤ ਕਰਨਗੀਆਂ। 8 ਨਗਰ ਨਿਗਮ, 76 ਨਗਰ ਕੌਂਸਲ ਤੇ 21 ਨਗਰ ਪੰਚਾਇਤ ਦੀਆਂ ਇਹ ਚੋਣਾਂ ਕੁੱਲ 36,72,932 ਵੋਟਾਂ ਨੂੰ ਕਵਰ ਕਰਨਗੀਆਂ, ਜਿਨ੍ਹਾਂ ‘ਚੋਂ 18,98,990 ਪੁਰਸ਼ ਵੋਟਰ ਕੇ 17,73,716 ਮਹਿਲਾ ਵੋਟਰਸ ਹਿੱਸਾ ਲੈਣਗੀਆਂ। ਕਰੀਬ, 37 ਲੱਖ ਕੁੱਲ ਵੋਟਰ ਜਦੋਂ ਇਸ ਚੋਣ ‘ਚ ਵੋਟ ਭੁਗਤਾਉਣਗੇ ਤਾਂ ਇਹ ਵੋਟ ਬੈਂਕ ਸਾਰੀਆਂ ਪ੍ਰਮੁੱਖ ਪਾਰਟੀਆਂ ਲਈ ਰਾਜਨੀਤਿਕ ਤੌਰ ‘ਤੇ ਮਹੱਤਵਪੂਰਨ ਬਣੇਗਾ।

ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਪਹਿਲਾਂ ਹੀ ਸਮਾਪਤ ਹੋ ਚੁੱਕੀ ਹੈ ਤੇ ਰਾਜਨੀਤਿਕ ਪਾਰਟੀਆਂ ਨੇ ਹੁਣ ਆਪਣੀਆਂ ਪ੍ਰਚਾਰ ਰਣਨੀਤੀਆਂ ਨੂੰ ਤੇਜ਼ ਕਰ ਦਿੱਤਾ ਹੈ। ਆਪਣੇ ਉਮੀਦਵਾਰਾਂ ਦੀ ਜਿੱਤ ਤੇ ਲਈ ਪਾਰਟੀਆਂ ਵਾਰਡ-ਪੱਧਰੀ ਮੁੱਦਿਆਂ ਦੇ ਬਾਰੇ ਜਾਣ ਰਹੀਆਂ ਹਨ ਤੇ ਡੋਰ-ਟੂ-ਡੋਰ ਪ੍ਰਚਾਰ ਕਰ ਰਹੀਆਂ ਹਨ। ਨਾਲ ਦੇ ਨਾਲ ਪਾਰਟੀਆਂ ਸੂਬਾ ਤੇ ਕੇਂਦਰ ਪੱਧਰੀ ਮੁੱਦੇ ਵੀ ਲੋਕਾਂ ਅੱਗੇ ਰੱਖਣ ਦੀਆਂ ਤਿਆਰੀਆਂ ਕਰ ਰਹੀਆਂ ਹਨ।

ਪਾਰਟੀਆਂ ਦੀ ਰਣਨੀਤੀ

ਸੂਬੇ ‘ਚ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੇ ਪਿਛਲੇ ਚਾਰ ਸਾਲਾਂ ਦੇ ਕੰਮ ਨੂੰ ਆਧਾਰ ਬਣਾ ਕੇ ਲੋਕਾਂ ਵਿਚਕਾਰ ਉੱਤਰ ਰਹੀ ਹੈ, ਜਦਕਿ ਕੇਂਦਰ ‘ਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਆਪਣੀ ਕੇਂਦਰੀ ਮਾਡਲ ਨੂੰ ਲੋਕਾਂ ਅੱਗੇ ਰੱਖਣ ਦੀ ਕੋਸ਼ਿਸ਼ ਕਰੇਗੀ। ਸੂਬੇ ‘ਚ ਵਿਰੋਧ ਧਿਰ ਕਾਂਗਰਸ ਪਾਰਟੀ ਤੇ ਸ਼੍ਰਮਣੀ ਅਕਾਲੀ ਦਲ ਜਨਤਕ ਮੁੱਦਿਆਂ ਤੇ ਰਾਜ ਤੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਚੋਣ ਪ੍ਰਚਾਰ ਕਰ ਸਕਦੀ ਹੈ।

ਪੰਜਾਬ ਦੀ ਰਾਜਨੀਤੀ ‘ਚ ਸ਼ਹਿਰੀ ਵੋਟਰਾਂ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਖਾਸ ਕਰਕੇ ਧਾਰਮਿਕ ਜਾਂ ਖੇਤਰੀ ਮੁੱਦਿਆਂ ਤੋਂ ਪਰੇ ਇੱਥੇ ਵਿਕਾਸ-ਮੁਖੀ ਰਾਜਨੀਤੀ ‘ਤੇ ਧਿਆਨ ਦਿੱਤਾ ਜਾਂਦਾ ਹੈ। ਭਾਜਪਾ ਸ਼ਹਿਰੀ ਵੋਟਰਾਂ ਨੂੰ ਮੁੱਖ ਸਮਰਥਨ ਅਧਾਰ ਵਜੋਂ ਦੇਖਦੀ ਰਹੀ ਹੈ। ਪੰਜਾਬ ‘ਚ ਗੈਰ-ਸਿੱਖ ਆਬਾਦੀ ਦਾ ਇੱਕ ਵੱਡਾ ਹਿੱਸਾ ਸ਼ਹਿਰਾਂ ‘ਚ ਰਹਿੰਦਾ ਹੈ। ਹਾਲਾਂਕਿ, ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਨੇ ਕਈ ਸਿੱਖ ਤੇ ਪੰਥਕ ਆਗੂਆਂ ਨੂੰ ਸ਼ਾਮਲ ਕਰਕੇ ਸਿੱਖ ਵੋਟਰਾਂ ਵਿੱਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।

ਪਾਰਟੀਆਂ ਦਾ ਮਨੋਬਲ

ਇਨ੍ਹਾਂ ਨਗਰ ਨਿਗਮ ਚੋਣਾਂ ਦੇ ਨਤੀਜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਮਨੋਬਲ ਨੂੰ ਕਾਫ਼ੀ ਪ੍ਰਭਾਵਿਤ ਕਰ ਸਕਦੇ ਹਨ। ਸੱਤਾਧਾਰੀ ਆਮ ਆਦਮੀ ਲਈ ਨਤੀਜਾ ਇਹ ਸੰਕੇਤ ਕਰ ਸਕਦਾ ਹੈ ਕਿ ਕੀ ਸੂਬੇ ‘ਚ ਕੋਈ ਸੱਤਾ ਵਿਰੋਧੀ ਭਾਵਨਾ ਨਹੀਂ ਹੈ। ਭਾਜਪਾ ਮੁਲਾਂਕਣ ਕਰੇਗੀ ਕਿ ਇਸ ਦੇ ਰਾਜਨੀਤਿਕ ਤੇ ਸੰਗਠਨਾਤਮਕ ਯਤਨਾਂ ਨੇ ਪੰਜਾਬ ‘ਚ ਪਾਰਟੀ ਸਥਿਤੀ ਨੂੰ ਕਿੰਨਾ ਮਜ਼ਬੂਤ ​​ਕੀਤਾ ਹੈ? ਕਾਂਗਰਸ ਪਾਰਟੀ ਧੜੇਬੰਦੀ ਨਾਲ ਜੂਝ ਰਹੀ ਹੈ, ਪਾਰਟੀ ਲਈ ਇਸ ਚੋਣਾਂ ਰਾਹੀਂ ਏਕਤਾ ਦਾ ਸੰਦੇਸ਼ ਦੇਣ ਦਾ ਚੰਗਾ ਮੌਕਾ ਹੈ। ਇਸੇ ਤਰ੍ਹਾਂ, ਸ਼੍ਰੋਮਣੀ ਅਕਾਲੀ ਦਲ ਤੋਂ ਚੋਣ ਨਤੀਜਿਆਂ ਰਾਹੀਂ ਸ਼ਹਿਰੀ ਤੇ ਗੈਰ-ਸਿੱਖ ਵੋਟਰਾਂ ‘ਚ ਸਥਿਤੀ ਦਾ ਮੁਲਾਂਕਣ ਕਰੇਗੀ।

Follow Us
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...
ਪਾਕਿਸਤਾਨ ਤੋਂ ਆਏ ਅੱਤਵਾਦੀ ਨੇ ਕਸ਼ਮੀਰ 'ਚ ਕਰਵਾਇਆ ਸੀ ਹੇਅਰ ਟਰਾਂਸਪਲਾਂਟ , ਮਲੇਰਕੋਟਲਾ 'ਚ ਵੀ ਰੁਕਿਆ, ਵੱਡੀ ਸਾਜਿਸ਼ ਦਾ ਪਰਦਾਫਾਸ਼
ਪਾਕਿਸਤਾਨ ਤੋਂ ਆਏ ਅੱਤਵਾਦੀ ਨੇ ਕਸ਼ਮੀਰ 'ਚ ਕਰਵਾਇਆ ਸੀ ਹੇਅਰ ਟਰਾਂਸਪਲਾਂਟ , ਮਲੇਰਕੋਟਲਾ 'ਚ ਵੀ ਰੁਕਿਆ, ਵੱਡੀ ਸਾਜਿਸ਼ ਦਾ ਪਰਦਾਫਾਸ਼...
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ, "ਅਸੀਂ ਡੱਟ ਕੇ ਲੜਾਂਗੇ।"
ਪੰਜਾਬ ਵਿੱਚ ਹੋਣ ਵਾਲੇ SIR ਨੂੰ ਲੈ ਕੇ ਮਾਲਵਿੰਦਰ ਸਿੰਘ ਕੰਗ ਨੇ ਚੁੱਕੇ, ਬੋਲੇ,
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ
ਸਵੀਡਨ ਚ ਪੀਐਮ ਮੋਦੀ ਨੂੰ ਸਰਵਉੱਚ ਸਨਮਾਨ, ਕਮਾਂਡਰ ਗ੍ਰੈਂਡ ਕਰਾਸ ਨਾਲ ਨਾਲ ਨਵਾਜੇ ਗਏ ਪ੍ਰਧਾਨਮੰਤਰੀ...
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ
CNG Prices Hike: ਦਿੱਲੀ 'ਚ CNG ਹੋਈ 80.90 ਰੁਪਏ ਪ੍ਰਤੀ ਕਿਲੋ, ਵਾਧੇ ਦਾ ਆਮ ਲੋਕਾਂ 'ਤੇ ਅਸਰ...
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ
ਹੁਸ਼ਿਆਰਪੁਰ: ਬੋਰਵੈੱਲ 'ਚ ਡਿੱਗੇ ਬੱਚੇ ਨੂੰ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ...
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...