ਚੰਡੀਗੜ੍ਹ ‘ਚ ਐਨਕਾਊਂਟਰ, ਗੋਪੀ ਨਿੱਜਰ ਕਤਲਕਾਂਡ ਦੇ 3 ਮੁਲਜ਼ਮ ਗ੍ਰਿਫ਼ਤਾਰ
ਡੀਐਸਪੀ ਧੀਰਜ ਕੁਮਾਰ ਦੇ ਅਨੁਸਾਰ, ਪੁਲਿਸ ਕਾਰਵਾਈ ਓਪਰੇਸ਼ਨ ਸੈੱਲ ਨੂੰ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਬੀਤੀ ਦਿਨੀਂ ਹਾਈ-ਪ੍ਰੋਫਾਈਲ ਗੋਪੀ ਨਿੱਜਰ ਕਤਲ ਕੇਸ 'ਚ ਲੋੜੀਂਦੇ ਸ਼ੱਕੀ ਸ਼ਹਿਰ 'ਚ ਇੱਕ ਹੋਰ ਅਪਰਾਧ ਦੀ ਯੋਜਨਾ ਬਣਾ ਰਹੇ ਹਨ।
ਚੰਡੀਗੜ੍ਹ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਬੀਤੀ ਰਾਤ ਐਨਕਾਊਂਟਰ ਹੋਇਆ। ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਬਦਮਾਸ਼ ਸੈਕਟਰ-43 ਬੱਸ ਸਟੈਂਡ ਨੇੜੇ ਕਿਸੇ ਵਾਰਦਾਰ ਨੂੰ ਅੰਜ਼ਾਮ ਦੇਣ ਦੀ ਫ਼ਿਰਾਕ ‘ਚ ਹਨ। ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਬਦਮਾਸ਼ਾਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਨਾਲ ਐਨਕਾਊਂਟਰ ਕੀਤਾ। ਮੁਲਜ਼ਮਾਂ ਨੇ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ, ਇਸ ਦੀ ਜਵਾਬੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ।
ਡੀਐਸਪੀ ਧੀਰਜ ਕੁਮਾਰ ਦੇ ਅਨੁਸਾਰ, ਪੁਲਿਸ ਕਾਰਵਾਈ ਓਪਰੇਸ਼ਨ ਸੈੱਲ ਨੂੰ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਐਨਕਾਊਂਟਰ ਦੌਰਾਨ ਬਦਮਾਸ਼ਾਂ ਨੇ 3 ਰਾਊਂਡ ਤੇ ਪੁਲਿਸ ਨੇ ਜਵਾਬੀ ਕਾਰਵਾਈ ‘ਚ 2 ਰਾਊਂਡ ਫਾਇਰ ਕੀਤੇ।
ਪੁਲਿਸ ਟੀਮਾਂ ਨੇ ਸ਼ੱਕੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਮੁਲਜ਼ਮਾਂ ਨੇ ਅਧਿਕਾਰੀਆਂ ‘ਤੇ ਗੋਲੀਬਾਰੀ ਕਰ ਦਿੱਤੀ। ਮੁਲਜ਼ਾਣ ਨੇ ਪੰਜ ਰਾਊਂਡ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ‘ਚ, ਪੁਲਿਸ ਨੇ ਤਿੰਨ ਸ਼ੱਕੀਆਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁਲਿਸ ਤੋਂ 3 ਪਿਸਤੌਲ ਬਰਾਮਦ ਕੀਤੇ ਹਨ। ਜਾਣਕਾਰੀ ਮੁੁਤਾਬਕ ਇਹ ਤਿੰਨੋ ਹੀ ਬਦਮਾਸ਼ ਹਾਈ ਪ੍ਰੋਫਾਈਲ ਗੋਪੀ ਨਿੱਜਰ ਕਤਲਕਾਂਡ ‘ਚ ਲੋੜੀਂਦੇ ਹਨ।
#WATCH | Chandigarh DSP Dhiraj Kumar says, “Around 10:15 PM, Inspector Satwinder of the Chandigarh Police Operations Cell, along with his team, noticed suspicious movement among a group of individuals at the back side of the Sector 43 Bus Stand…Acting on this basis, a trap was https://t.co/0FqYqP4tV2 pic.twitter.com/QrT8KhP6nb
— ANI (@ANI) May 19, 2026
ਡੋਨੀ ਬੱਲ ਨੇ ਨੇ ਗੋਪੀ ਨਿੱਜਰ ਦੇ ਕਤਲ ਦੀ ਲਈ ਸੀ ਜ਼ਿੰਮੇਵਾਰੀ
ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਜਰ ਵਾਸੀ ਪਿੰਡ ਜੈ ਰਾਮਪੁਰ ਦਾ ਕਪੂਰਥਲਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ, ਕਪੂਰਥਲਾ ਦੇ ਢਿਲਵਾਂ ਇਲਾਕੇ ਚ ਜੀਟੀ ਰੋਡ ਤੇ ਏਵਨ ਪੈਲੇਸ ਨੇੜੇ ਗੁਰਪ੍ਰੀਤ ਸਿੰਘ ਆਪਣੀ ਕਾਰ ਦੀ ਡਰਾਈਵਰ ਸੀਟ ਤੇ ਬੈਠਾ ਸੀ। ਉਸੇ ਸਮੇਂ ਹਮਲਾਵਰਾਂ ਨੇ ਸਾਹਮਣੇ ਤੋਂ ਕਾਰ ਦੀ ਵਿੰਡਸ਼ੀਲਡ ਤੇ ਗੋਲੀਆਂ ਚਲਾਈਆਂ। ਇੱਕ ਗੋਲੀ ਸਿੱਧੀ ਗੁਰਪ੍ਰੀਤ ਨੂੰ ਲੱਗੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਗੋਪੀ ਨਿੱਜਰ ਨੂੰ ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਦੱਸਿਆ ਜਾਂਦਾ ਸੀ।
ਇਹ ਵੀ ਪੜ੍ਹੋ
ਡੋਨੀ ਬੱਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਸੀ। ਪੋਸਟ ‘ਚ ਲਿਖਿਆ ਸੀ- ਮੇਰੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਡੋਨੀ ਬਲ, ਮੁਹੱਬਤ ਰੰਧਾਵਾ, ਅਮਰ ਖੱਬੇ, ਪ੍ਰਭ ਦਾਸੂਵਾਲ, ਬਿੱਲਾ ਮੰਗਾ, ਤੇ ਸ਼ਗਨਪ੍ਰੀਤ। ਅੱਜ ਢਿਲਵਾਂ ਦੇ ਗੋਪੀ ਨਿੱਜਰ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਉਹ ਸਾਡੇ ਵਿਰੋਧੀਆਂ, ਜੱਗੂ ਤੇ ਲਾਰੈਂਸ ਨਾਲ ਜੁੜਿਆ ਹੋਇਆ ਸੀ। ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਜਸ਼ਨ ਵੀ ਮਨਾਇਆ। ਉਸ ਨੇ ਸਾਡੇ ਭਰਾ ਗੋਰੇ ਦੇ ਕਾਤਲਾਂ ਨੂੰ ਪਨਾਹ ਦਿੱਤੀ ਤੇ ਸੋਸ਼ਲ ਮੀਡੀਆ ਤੇ ਸਾਡੇ ਭਰਾ ਵਿੱਕੀ ਗੌਂਡਰ ਬਾਰੇ ਵੀ ਗਲਤ ਗੱਲ ਕੀਤੀ। ਅੱਜ, ਉਸਨੂੰ ਮਾਰ ਕੇ, ਅਸੀਂ ਆਪਣੇ ਭਰਾਵਾਂ ਦਾ ਬਦਲਾ ਲਿਆ ਹੈ। ਇਹ ਵਿਅਕਤੀ ਸਾਡੇ ਭਰਾਵਾਂ ਦੇ ਘਰਾਂ ਚ 40-40 ਤੋਂ ਬੰਦੇ ਲੈ ਕੇ ਆਉਂਦਾ ਸੀ। ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਬਾਰੇ ਬਕਵਾਸ ਕਰਦਾ ਹੈ, ਉਸ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਵਾਹਿਗੁਰੂ ਮਿਹਰ। ਵੇਟ ਐਂਡ ਵੈਚ, 31 ਹੋਰ ਬਾਕੀ ਹਨ। ਟੀਵੀ9 ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦ ਹੈ।


