Road Accident: ਕੀਰਤਪੁਰ ਸਾਹਿਬ ‘ਚ ਪਲਟੀ ਸਿਲੰਡਰਾਂ ਨਾਲ ਭਰੀ ਗੱਡੀ, ਲੋਕਾਂ ਨੇ ਡਰਾਈਵਰ ਨੂੰ ਬਚਾਇਆ
Road Accident: ਜਾਣਕਾਰੀ ਅਨੁਸਾਰ ਕੈਂਟਰ ਦਿੱਲੀ ਤੋਂ ਨੰਗਲ ਜਾ ਰਿਹਾ ਸੀ। ਸਵੇਰੇ ਸਾਢੇ ਪੰਜ ਵਜੇ ਕੀਰਤਪੁਰ ਸਾਹਿਬ ਨੇੜੇ ਜਾਕੇ ਕੈਂਟਰ ਅਚਾਨਕ ਪਲਟ ਗਿਆ। ਡਰਾਈਵਰ ਕਰੀਬ ਇੱਕ ਘੰਟੇ ਤੱਕ ਗੱਡੀ ਦੇ ਅੰਦਰ ਹੀ ਫਸਿਆ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਪ੍ਰਸ਼ਾਸਨ ਮਦਦ ਲਈ ਪਹੁੰਚ ਗਿਆ।
Road Accident: ਕੀਰਤਪੁਰ ਸਾਹਿਬ ‘ਚ ਸ਼ੁੱਕਰਵਾਰ ਸਵੇਰੇ ਸੜਕੀ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਆਕਸੀਜਨ ਗੈਸ ਨਾਲ ਭਰੇ ਸਿਲੰਡਰ ਨਾਲ ਭਰਿਆ ਇੱਕ ਕੈਂਟਰ ਬੇਕਾਬੂ ਹੋਕੇ ਪਲਟ ਗਿਆ। ਇਸ ਤੋਂ ਬਾਅਦ ਸਿਲੰਡਰਾਂ ਨੂੰ ਅੱਗ ਲੱਗ ਗਈ ਅਤੇ ਡਰਾਈਵਰ ਗੱਡੀ ਦੇ ਵਿਚਕਾਰ ਹੀ ਫਸ ਗਿਆ। ਡਰਾਈਵਰ ਨੂੰ ਫਸਿਆ ਦੇਖ ਕੇ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਪ੍ਰਸ਼ਾਸਨ ਅਤੇ ਸੜਕ ਸੁਰੱਖਿਆ ਬਲ ਵੀ ਮੌਕੇ ‘ਤੇ ਪਹੁੰਚ ਗਿਆ।ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੈਂਟਰ ਦਿੱਲੀ ਤੋਂ ਨੰਗਲ ਜਾ ਰਿਹਾ ਸੀ। ਸਵੇਰੇ ਸਾਢੇ ਪੰਜ ਵਜੇ ਕੀਰਤਪੁਰ ਸਾਹਿਬ ਨੇੜੇ ਜਾਕੇ ਕੈਂਟਰ ਅਚਾਨਕ ਪਲਟ ਗਿਆ। ਡਰਾਈਵਰ ਕਰੀਬ ਇੱਕ ਘੰਟੇ ਤੱਕ ਗੱਡੀ ਦੇ ਅੰਦਰ ਹੀ ਫਸਿਆ ਰਿਹਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਅਤੇ ਪੁਲਿਸ ਪ੍ਰਸ਼ਾਸਨ ਮਦਦ ਲਈ ਪਹੁੰਚ ਗਿਆ। ਸਾਰਿਆਂ ਨੇ ਮਿਲ ਕੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ।
ਮੁਸ਼ਕਿਲ ਨਾਲ ਅੱਗ ਤੇ ਪਾਇਆ ਕਾਬੂ
ਇਸ ਤੋਂ ਬਾਅਦ ਸਿਲੰਡਰ ਨੂੰ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਇਕੱਠਿਆਂ ਹੋ ਕੇ ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ। ਡਰਾਈਵਰ ਦੀ ਪਛਾਣ ਗਿਰੀਸ਼ ਦੂਬੇ ਵਾਸੀ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਆਕਸੀਜਨ ਨਾਲ ਭਰੇ ਹੋਏ ਸੀ ਸਿਲੰਡਰ
ਰਾਹਤ ਦੀ ਖ਼ਬਰ ਇਹ ਰਹੀ ਕਿ ਸਿਲੰਡਰਾਂ ਵਿੱਚ ਕੋਈ ਧਮਾਕਾ ਨਹੀਂ ਹੋਇਆ। ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਜਾਣਕਾਰੀ ਅਨੁਸਾਰ ਸਿਲੰਡਰਾਂ ਅੰਦਰ ਆਕਸੀਜਨ ਗੈਸ ਭਰੀ ਹੋਈ ਸੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚਕੇ ਅੱਗ ਤੇ ਕਾਬੂ ਪਾਇਆ।
ਵੱਡੇ ਹਾਦਸੇ ਤੋਂ ਰਿਹਾ ਬਚਾਅ
ਹਾਦਸੇ ਤੋਂ ਬਾਅਦ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੱਡੀ ਦੇ ਡਰਾਇਵਰ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਈ ਸਿਲੰਡਰਾਂ ਵਿੱਚ ਗੈਸ ਬਹੁਤ ਘੱਟ ਸੀ ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਣ ਤੋਂ ਬਚਾਅ ਰਹਿ ਗਿਆ। ਖ਼ਬਰੇ ਲਿਖੇ ਜਾਣ ਤੱਕ ਡਰਾਇਵਰ ਦਾ ਇਲਾਜ ਚੱਲ ਰਿਹਾ ਸੀ ਜਿਸ ਨੂੰ ਕੁੱਝ ਹਲਕੀਆਂ ਸੱਟਾਂ ਲੱਗੀਆਂ ਹਨ।