AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੰਜਾਬ-ਹਿਮਾਚਲ ਨੈਰੋਗੇਜ ਟ੍ਰੇਨ ਮੁੜ ਸ਼ੁਰੂ, 4 ਸਾਲ ਬਾਅਦ ਬਹਾਲ ਹੋਈ ਰੇਲ ਸੇਵਾ

Punjab Himachal rail: ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੀ ਨੈਰੋਗੇਜ ਟ੍ਰੇਨ ਅੱਜ ਮੁੜ ਚਾਲੂ ਹੋ ਗਈ ਹੈ। 2022 ਵਿੱਚ ਚੱਕੀ ਦਰਿਆ ਤੇ ਬਣਿਆ ਪੁਲ ਟੁੱਟਣ ਕਾਰਨ ਇਹ ਰੇਲਵੇ ਟ੍ਰੈਕ ਬੰਦ ਹੋ ਗਿਆ ਸੀ। ਪਿਛਲੇ 4 ਸਾਲਾਂ ਤੋਂ ਪੰਜਾਬ ਅਤੇ ਹਿਮਾਚਲ ਦਾ ਰੇਲ ਸੰਪਰਕ ਟੁੱਟਿਆ ਹੋਇਆ ਸੀ। ਪਠਾਨਕੋਟ ਨੂੰ ਹਿਮਾਚਲ ਦੇ ਜੋਗਿੰਦਰ ਨਗਰ ਨਾਲ ਜੋੜਨ ਵਾਲਾ ਇਹ ਰੇਲਵੇ ਟ੍ਰੈਕ ਹੁਣ ਦੁਬਾਰਾ ਚਾਲੂ ਹੋ ਗਿਆ ਹੈ। ਹੁਣ ਸੈਲਾਨੀ ਅਤੇ ਸਥਾਨਕ ਲੋਕ ਟ੍ਰੇਨ ਰਾਹੀਂ ਪਹਾੜੀ ਇਲਾਕਿਆਂ ਦੇ ਸੁਹਾਵਨੇ ਨਜ਼ਾਰਿਆਂ ਦਾ ਆਨੰਦ ਲੈ ਸਕਣਗੇ। ਇਸ ਨਾਲ ਪੰਜਾਬ ਅਤੇ ਹਿਮਾਚਲ ਦੇ ਵਪਾਰ ਨੂੰ ਵੀ ਵਾਧਾ ਮਿਲੇਗਾ।

ਪੰਜਾਬ-ਹਿਮਾਚਲ ਨੈਰੋਗੇਜ ਟ੍ਰੇਨ ਮੁੜ ਸ਼ੁਰੂ, 4 ਸਾਲ ਬਾਅਦ ਬਹਾਲ ਹੋਈ ਰੇਲ ਸੇਵਾ
ਪੰਜਾਬ ਹਿਮਾਚਲ ਰੇਲ ਲਿੰਕ
mukesh-saini
| Updated On: 02 Jun 2026 10:47 AM IST
Share

ਪੰਜਾਬ ਦੇ ਪਠਾਨਕੋਟ ਨੂੰ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਨਾਲ ਜੋੜਨ ਵਾਲਾ ਨੈਰੋਗੇਜ ਰੇਲਵੇ ਟ੍ਰੈਕ 2022 ਵਿੱਚ ਬਰਸਾਤ ਦੇ ਮੌਸਮ ਦੌਰਾਨ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਚੱਕੀ ਨਦੀ ਉੱਤੇ ਬਣਿਆ ਰੇਲਵੇ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਟੁੱਟ ਗਿਆ ਸੀ, ਜਿਸ ਕਾਰਨ ਰੇਲ ਸੰਪਰਕ ਬੰਦ ਹੋ ਗਿਆ ਸੀ ਅਤੇ ਪੰਜਾਬ ਅਤੇ ਹਿਮਾਚਲ ਵਿਚਕਾਰ ਰੇਲਵੇ ਸੰਪਰਕ ਟੁੱਟ ਗਿਆ ਸੀ। ਪਰ 4 ਸਾਲਾਂ ਦੇ ਨਿਰੰਤਰ ਕੰਮ ਤੋਂ ਬਾਅਦ, ਚੱਕੀ ਨਦੀ ਉੱਤੇ ਪੁਲ ਬਣਾਉਣ ਦਾ ਕੰਮ ਹੁਣ ਪੂਰਾ ਹੋ ਗਿਆ ਹੈ ਅਤੇ ਟ੍ਰੇਨ ਅੱਜ ਤੋਂ ਦੁਬਾਰਾ ਚੱਲਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਇੱਕ ਵਾਰ ਫਿਰ ਰੇਲਗੱਡੀ ਰਾਹੀਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਦੇ ਦੀਦਾਰ ਕਰਨ ਦਾ ਮੌਕਾ ਮਿਲੇਗਾ। ਇੰਨਾ ਹੀ ਨਹੀਂ ਇਸ ਟ੍ਰੇਨ ਰਾਹੀਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਵਪਾਰ ਵੀ ਵਧੇਗਾ।

ਯਾਤਰੀਆਂ ਦੇ ਚਿਹਰਿਆਂ ‘ਤੇ ਉਤਸ਼ਾਹ ਅਤੇ ਸੁਕੂਨ

ਇਸ ਬਾਰੇ ਗੱਲ ਕਰਦਿਆਂ ਯਾਤਰੀਆਂ ਨੇ ਕਿਹਾ ਕਿ ਪਿਛਲੇ 4 ਸਾਲਾਂ ਤੋਂ ਟ੍ਰੇਨ ਨਾ ਚੱਲਣ ਕਾਰਨ ਉਨ੍ਹਾਂ ਨੂੰ ਬੱਸ ਰਾਹੀਂ ਸਫ਼ਰ ਕਰਨ ਲਈ ਵੱਧ ਪੈਸੇ ਖਰਚਣੇ ਪੈਂਦੇ ਸਨ ਅਤੇ ਸਮਾਂ ਵੀ ਜਿਆਦਾ ਲੱਗਦਾ ਸੀ। ਹੁਣ ਘੱਟ ਪੈਸਿਆਂ ਅਤੇ ਸਮੇਂ ਵਿੱਚ ਰੇਲਵੇ ਰਾਹੀਂ ਯਾਤਰਾ ਕਰਕੇ ਉਹ ਹਿਮਾਚਲ ਦੀਆਂ ਵਾਦੀਆਂ ਦੇ ਨਜ਼ਾਰੇ ਲੈ ਸਕਣਗੇ। ਟ੍ਰੇਨ ਮੁੜ ਚੱਲਣ ਨਾਲ ਵਪਾਰ ਵਿੱਚ ਵੀ ਵਾਧਾ ਹੋਵੇਗਾ ਅਤੇ ਰੋਜ਼ਾਨਾ ਦੇ ਕੰਮ ਵੀ ਹੁਣ ਆਸਾਨ ਹੋ ਜਾਣਗੇ।

₹70 ਕਰੋੜ ਦੀ ਲਾਗਤ ਨਾਲ ਬਣਿਆ ਨਵਾਂ ਪੁਲ

ਇਸ ਰੇਲਵੇ ਲਾਈਨ ਦੀ ਮਹੱਤਤਾ ਨੂੰ ਪਛਾਣਦੇ ਹੋਏ, ਰੇਲਵੇ ਮੰਤਰਾਲੇ ਨੇ ਲਗਭਗ ₹70 ਕਰੋੜ ਦੀ ਲਾਗਤ ਨਾਲ ਖਰਾਬ ਹੋਏ ਪੁਲ ਦੀ ਉਸਾਰੀ ਲਈ ਇੱਕ ਨਵਾਂ ਅਤੇ ਆਧੁਨਿਕ ਰੇਲਵੇ ਪੁਲ ਬਣਾਇਆ। ਪੁਲ ਦੀ ਉਸਾਰੀ ਮੁਕੰਮਲ ਹੋਣ ਤੋਂ ਬਾਅਦ, ਰੇਲਵੇ ਅਧਿਕਾਰੀਆਂ ਨੇ ਸਫਲਤਾਪੂਰਵਕ ਟਰੈਕ ਨਿਰੀਖਣ, ਸੁਰੱਖਿਆ ਟੈਸਟ ਅਤੇ ਟ੍ਰਾਇਲ ਰਨ ਕੀਤੇ। ਸਾਰੇ ਤਕਨੀਕੀ ਮਾਪਦੰਡਾਂ ਨੂੰ ਪੂਰਾ ਕਰਨ ਤੋਂ ਬਾਅਦ, ਰੇਲ ਸੇਵਾ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਗਿਆ।

ਜਾਣੋ ਟ੍ਰੇਨ ਦਾ ਟਾਈਮ-ਟੇਬਲ

ਸੋਧੇ ਹੋਏ ਸ਼ਡਿਊਲ ਅਨੁਸਾਰ, ਟ੍ਰੇਨ (52465) ਸਵੇਰੇ 5:00 ਵਜੇ ਪਠਾਨਕੋਟ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 12:00 ਵਜੇ ਬੈਜਨਾਥ-ਪਪ੍ਰੋਲਾ ਪਹੁੰਚੇਗੀ। ਇਸੇ ਤਰ੍ਹਾਂ ਟ੍ਰੇਨ (52467) ਸਵੇਰੇ 7:00 ਵਜੇ ਪਠਾਨਕੋਟ ਤੋਂ ਚੱਲੇਗੀ ਅਤੇ ਦੁਪਹਿਰ 1:40 ਵਜੇ ਬੈਜਨਾਥ-ਪਪ੍ਰੋਲਾ ਪਹੁੰਚੇਗੀ। ਵਾਪਸੀ ਯਾਤਰਾ ਦੌਰਾਨ ਟ੍ਰੇਨ (52470) ਦੁਪਹਿਰ 2:15 ਵਜੇ ਬੈਜਨਾਥ-ਪਪ੍ਰੋਲਾ ਤੋਂ ਰਵਾਨਾ ਹੋਵੇਗੀ ਅਤੇ ਰਾਤ 9:45 ਵਜੇ ਪਠਾਨਕੋਟ ਪਹੁੰਚੇਗੀ। ਜਦਕਿ ਟ੍ਰੇਨ (52474) ਦੁਪਹਿਰ 3:40 ਵਜੇ ਬੈਜਨਾਥ-ਪਪ੍ਰੋਲਾ ਤੋਂ ਚੱਲੇਗੀ ਅਤੇ ਰਾਤ 10:50 ਵਜੇ ਪਠਾਨਕੋਟ ਪਹੁੰਚੇਗੀ।

Follow Us
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ
ਮਾਤਾ ਵੈਸ਼ਨੋ ਦੇਵੀ ਮਾਰਗ 'ਤੇ ਲੈਂਡਸਲਾਈਡ, ਯਾਤਰਾ ਰੁਕੀ, ਦੇਸ਼ 'ਚ ਮਾਨਸੂਨ ਦੀ ਤਬਾਹੀ...