ਜੇਲ੍ਹਾਂ ਦੀ ਸੁਰੱਖਿਆ ‘ਤੇ ਪੰਜਾਬ ਸਰਕਾਰ ਦਾ ਫੋਕਸ, ਪਹਿਲਾਂ 25 ਅਧਿਕਾਰੀ ਸਸਪੈਂਡ ਤੇ ਹੁਣ ਲਿਆ ਇੱਕ ਹੋਰ ਵੱਡਾ ਫੈਸਲਾ
ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ 'ਚ ਰੋਪੜ, ਨਿਊ ਨਾਭਾ, ਮਾਨਸਾ ਤੇ ਸੰਗਰੂਰ ਜੇਲ੍ਹ 'ਚ ਡਬਲ ਸਟੋਰੀ ਬੈਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸਦੇ ਨਾਲ ਹੀ ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੋਇੰਦਵਾਲ ਸਾਹਿਬ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ ਤੇ ਮਾਨਸਾ ਜੇਲ੍ਹ ਦੀ ਸੁਰੱਖਿਆ ਵਧਾਉਣ ਦੇ ਲਈ ਕੰਡਿਆਲੀ ਤਾਰ ਦੀਆਂ ਵਾੜਾਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਅਧਾਰਤ ਕੈਮਰੇ ਲਗਾਏ ਜਾਣਗੇ।

ਪੰਜਾਬ ਸਰਕਾਰ ਨੇ ਜੇਲ੍ਹਾਂ ‘ਚ ਸਮਰੱਥਾਂ ਤੋਂ ਵੱਧ ਕੈਦੀਆਂ ਦੀ ਵੱਧਦੀ ਸੰਖਿਆ ਨੂੰ ਦੇਖਦੇ ਹੋਏ ਇਸ ਤੋਂ ਪੈਦਾ ਹੋਣ ਵਾਲੀਆਂ ਸਮੱਸਿਆ ਦਾ ਹੱਲ ਕਰਨ ਲਈ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਦੇ ਤਹਿਤ 4 ਜੇਲ੍ਹਾਂ ‘ਚ ਨਵੀਆਂ ਬੈਰਕਾਂ ਬਣਾਈਆਂ ਜਾਣਗੀਆਂ ਤੇ 9 ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ।
ਪੰਜਾਬ ਸਰਕਾਰ ਦੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ‘ਚ ਰੋਪੜ, ਨਿਊ ਨਾਭਾ, ਮਾਨਸਾ ਤੇ ਸੰਗਰੂਰ ਜੇਲ੍ਹ ‘ਚ ਡਬਲ ਸਟੋਰੀ ਬੈਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸਦੇ ਨਾਲ ਹੀ ਹੁਸ਼ਿਆਰਪੁਰ, ਕਪੂਰਥਲਾ, ਅੰਮ੍ਰਿਤਸਰ, ਗੋਇੰਦਵਾਲ ਸਾਹਿਬ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ ਤੇ ਮਾਨਸਾ ਜੇਲ੍ਹ ਦੀ ਸੁਰੱਖਿਆ ਵਧਾਉਣ ਦੇ ਲਈ ਕੰਡਿਆਲੀ ਤਾਰ ਦੀਆਂ ਵਾੜਾਂ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਤਕਨੀਕ ਅਧਾਰਤ ਕੈਮਰੇ ਲਗਾਏ ਜਾਣਗੇ।
ਪੁਲਿਸ ਵਿਭਾਗ ਨੇ ਇਸ ਪ੍ਰੋਜੈਕਟ ‘ਚ ਨੋਡਲ ਏਜੰਸੀ ਦੇ ਰੂਪ ‘ਚ ਕੰਮ ਕਰੇਗੀ। ਸਰਕਾਰ ਦਾ ਟਿੱਚਾ ਹੈ ਕਿ ਤਿੰਨ ਤੋਂ 18 ਮਹੀਨਿਆਂ ਦੇ ਅੰਦਰ-ਅੰਦਰ ਇਸ ਪ੍ਰੋਜੈਕਟ ਨੂੰ ਪੂਰ ਕਰ ਲਿਆ ਜਾਵੇ।
ਬੀਤੀ ਦਿਨੀਂ 25 ਜੇਲ੍ਹ ਅਧਿਕਾਰੀ ਕੀਤੇ ਸੀ ਸਸਪੈਂਡ
ਦੱਸ ਦੇਈਏ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਪਹਿਲਾਂ ਹੀ 25 ਪੰਜਾਬ ਪੁਲਿਸ ਦੇ ਜੇਲ੍ਹ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਤੇ ਨਸ਼ਾ ਨੂੰ ਕੰਟਰੋਲ ਕਰਨ ਦੇ ਟੀਚੇ ਨਾਲ ਸਸਪੈਂਡ ਕਰ ਦਿੱਤਾ ਗਿਆ। ਜੇਲ੍ਹਾਂ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਵੱਡੀ ਕਾਰਵਾਈ ਕੀਤੀ ਗਈ। 3 ਡਿਪਟੀ ਸੁਪਰਡੈਂਟ ਅਤੇ 2 ਸਹਾਇਕ ਸੁਪਰਡੈਂਟਾਂ ਸਮੇਤ 25 ਜੇਲ੍ਹ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ । ਜੇਲ੍ਹ ਵਿੱਚ ਭ੍ਰਿਸ਼ਟਾਚਾਰ ਅਤੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਬਾਰੇ ਜਾਣਕਾਰੀ ਮਿਲ ਰਹੀ ਸੀ, ਜਿਸ ਤੋਂ ਬਾਅਦ ਸਰਕਾਰ ਚੌਕਸ ਹੋ ਗਈ ਤੇ ਇਹ ਫੈਸਲਾ ਲਿਆ। ਹਾਈਕੋਰਟ ਨੇ ਵੀ ਜੇਲ੍ਹਾਂ ਦੀ ਸਥਿਤੀ ਨੂੰ ਲੈ ਕੇ ਗੰਭੀਰ ਹੈ, ਜਿਸਦੇ ਚੱਲਦਿਆਂ ਸਰਕਾਰ ਇਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਕਰਵਾ ਰਹੀ ਹੈ।
ਨਵੇਂ ਪ੍ਰਜੈਕਟ ਨਾਲ ਵਧੇਗੀ ਸੁਰੱਖਿਆ ਤੇ ਸੁਵਿਧਾ
ਨਵੀਆਂ ਬੈਰਕਾਂ ‘ਚ ਕੈਦੀਆਂ ਨੂੰ ਸਹੀ ਜਗ੍ਹਾ ਮਿਲੇਗੀ, ਜਿਸ ਨਾਲ ਸਹੀ ਵਿਵਸਥਾ ਤੇ ਹਿੰਸਾ ਦੀਆਂ ਘਟਨਾਵਾਂ ਘੱਟ ਹੋਣਗੀਆਂ। ਕੈਦੀਆਂ ਦੇ ਰਹਿਣ ਦੀ ਸੁਵਿਧਾ ‘ਚ ਸੁਧਾਰ ਹੋਵੇਗਾ। ਇਸ ਦੇ ਨਾਲ ਹੀ ਨਵੀਆਂ ਬੈਰਕਾਂ ‘ਚ ਸੀਸੀਟੀਵੀ ਕੈਮਰੇ, ਐਮਰਜੰਸੀ ਅਲਾਰਮ, ਲਾਕ ਸਿਸਟਮ ਹੋਣਗੇ, ਜਿਸ ਨਾਲ ਕੈਦੀਆਂ ਦੀ ਨਿਗਰਾਨੀ ਆਸਾਨ ਹੋਵੇਗੀ। ਕੈਦੀਆਂ ਲਈ ਕਲਾਸਰੂਪ, ਵਰਕਸ਼ਾਪ, ਲਾਈਬ੍ਰੇਰੀ ਦੀ ਸੁਵਿਧਾ ਰਹੇਗੀ। ਜੇਲ੍ਹ ਸਟਾਫ਼ ਨੂੰ ਇਸ ਪ੍ਰੋਜੈਕਟ ਨਾਲ ਪ੍ਰਬੰਧਨ ਤੇ ਸੁਰੱਖਿਆ ‘ਚ ਆਸਾਨੀ ਹੋਵੇਗੀ।