AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਹੜ੍ਹ ਦੇ ਸਵਾਲਾਂ ‘ਤੇ ਭੜਕੇ ਕ੍ਰਿਕਟਰ ਭੱਜੀ, ਸੋਸ਼ਲ ਮੀਡੀਆ ‘ਤੇ ਵਿਅਕਤੀ ਨੂੰ ਦਿੱਤਾ ਕਰਾਰਾ ਜਵਾਬ

Harbhajan Singh Tweet on Punjab Flood: ਸ਼ੋਸਲ ਮੀਡਿਆ 'ਤੇ ਵਿਅਕਤੀ ਨੇ ਲਿਖਿਆ ਪੰਜਾਬ 'ਚ ਹੜ੍ਹ ਹੈ ਤੇ ਰਾਘਵ ਚੱਢਾ ਕਪਿਲ ਸ਼ਰਮਾ ਸ਼ੋਅ 'ਚ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਤੇ ਹਰਭਜਨ ਸਿੰਘ ਫਿਲਮ ਨੂੰ ਪ੍ਰਮੋਟ ਕਰਨ 'ਚ ਵਿਅਸਤ ਹਨ, ਜਿਸ 'ਚ ਉਨ੍ਹਾਂ ਦੀ ਪਤਨੀ ਕਿਰਦਾਰ ਨਿਭਾ ਰਹੀ ਹੈ। ਇਸ ਟਵੀਟ ਤੋਂ ਬਾਅਦ ਹਰਭਜਨ ਸਿੰਘ ਉਸ ਵਿਅਕਤੀ 'ਤੇ ਭੜਕ ਗਏ ਤੇ ਉਸ ਨੂੰ ਜਵਾਬ ਦਿੱਤਾ।

ਹੜ੍ਹ ਦੇ ਸਵਾਲਾਂ 'ਤੇ ਭੜਕੇ ਕ੍ਰਿਕਟਰ ਭੱਜੀ, ਸੋਸ਼ਲ ਮੀਡੀਆ 'ਤੇ ਵਿਅਕਤੀ ਨੂੰ ਦਿੱਤਾ ਕਰਾਰਾ ਜਵਾਬ
tv9-punjabi
| Updated On: 30 Aug 2025 07:36 AM IST
Share

ਪੰਜਾਬ ‘ਚ ਹੜ੍ਹ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਵਿਚਕਾਰ ਇੱਕ ਵਿਅਕਤੀ ਨੇ ਸੋਸ਼ਲ ਮੀਡਿਆ ਪਲੈਟਫਾਰਮ ਐਕਸ ‘ਤੇ ਟਵੀਟ ਕਰਦੇ ਹੋਏ ਸਾਬਕਾ ਕ੍ਰਿਕਟਰ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਤੇ ਰਾਘਵ ਚੱਢਾ ਨੂੰ ਟ੍ਰੋਲ ਕੀਤਾ। ਯੂਜ਼ਰ ਨੇ ਲਿਖਿਆ ਦੋਵੇਂ ਰਾਜ ਸਭਾ ਮੈਂਬਰ ਪੰਜਾਬ ਦੀ ਸਥਿਤੀ ਨੂੰ ਅਣਦੇਖਿਆ ਕਰ ਰਹੇ ਹਨ।

ਸ਼ੋਸਲ ਮੀਡਿਆ ‘ਤੇ ਵਿਅਕਤੀ ਨੇ ਲਿਖਿਆ ਪੰਜਾਬ ‘ਚ ਹੜ੍ਹ ਹੈ ਤੇ ਰਾਘਵ ਚੱਢਾ ਕਪਿਲ ਸ਼ਰਮਾ ਸ਼ੋਅ ‘ਚ ਆਪਣੇ ਪਰਿਵਾਰ ਦੇ ਭਵਿੱਖ ਬਾਰੇ ਤੇ ਹਰਭਜਨ ਸਿੰਘ ਫਿਲਮ ਨੂੰ ਪ੍ਰਮੋਟ ਕਰਨ ‘ਚ ਵਿਅਸਤ ਹਨ, ਜਿਸ ‘ਚ ਉਨ੍ਹਾਂ ਦੀ ਪਤਨੀ ਕਿਰਦਾਰ ਨਿਭਾ ਰਹੀ ਹੈ। ਇਸ ਟਵੀਟ ਤੋਂ ਬਾਅਦ ਹਰਭਜਨ ਸਿੰਘ ਉਸ ਵਿਅਕਤੀ ‘ਤੇ ਭੜਕ ਗਏ ਤੇ ਉਸ ਨੂੰ ਜਵਾਬ ਦਿੱਤਾ।

ਹਰਭਜਨ ਸਿੰਘ ਨੇ ਵਿਅਕਤੀ ਨੂੰ ਦਿੱਤਾ ਜਵਾਬ

ਇਸ ਟਵੀਟ ‘ਤੇ ਹਰਭਜਨ ਸਿੰਘ ਭੜਕ ਗਏ ਤੇ ਉਨ੍ਹਾਂ ਨੇ ਤੁਰੰਤ ਜਵਾਬ ਦਿੰਦੇ ਹੋਏ ਲਿਖਿਆ- ਮੈਂ ਉੱਥੇ (ਹੜ੍ਹ ਪ੍ਰਭਾਵਿਤ ਇਲਾਕੇ) ਜਾ ਕੇ ਆਇਆ ਹਾਂ। ਸੀਐਮ ਸਾਹਿਬ ਨੂੰ ਦੱਸਿਆ ਗਿਆ ਤੇ ਫਿਰ ਉਹ ਵੀ ਜਾ ਕੇ ਆਏ ਹਨ। ਤੇਰੇ ਵਾਂਗੂ ਘਰ ਬੈਠ ਕੇ ਸਿਰਫ਼ ਫ਼ੋਨ ਤੇ ਟਵੀਟ ਨਹੀਂ ਕੀਤਾ। ਸਿਰਫ਼ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਲੈਕਚਰ ਦੇਣ ਤੋਂ ਬਿਨਾਂ, ਤੇਰਾ ਪੰਜਾਬ ਤੇ ਦੇਸ਼ ਲਈ ਕੀ ਯੋਗਦਾਨ ਹੈ। ਸਿਰਫ਼ ਲੋਕਾਂ ਨੂੰ ਥੱਲੇ ਖਿੱਚਣ ਦੀ ਬਜਾਏ, ਆਪਣੀ ਜ਼ਿੰਦਗੀ ‘ਚ ਕੁੱਝ ਚੰਗਾ ਕਰੋ।

ਸੰਤ ਬਲਬੀਰ ਸੀਚੇਵਾਲ ਤੇ ਭੱਜੀ ਨੇ ਬੀਤੀ ਦਿਨੀਂ ਕੀਤਾ ਸੀ ਦੌਰਾ

ਦੱਸ ਦਈਏ ਕਿ ਬੀਤੀ ਦਿਨੀਂ ਪੰਜਾਬ ਦੇ ਦੋ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਸੀ। ਹੜ੍ਹ ਦੇ ਪਾਣੀ ਚ ਟਰੈਕਟਰ ਦੀ ਮਦਦ ਨਾਲ ਦੋਵੇਂ ਸੰਸਦ ਮੈਂਬਰ ਪ੍ਰਭਾਵਿਤ ਲੋਕਾਂ ਦੇ ਘਰਾਂ ਤੱਕ ਪਹੁੰਚੇ। ਪਿਛਲੇ ਇੱਕ ਹਫ਼ਤੇ ਤੋਂ ਹੜ੍ਹ ਦੇ ਪਾਣੀ ਚ ਆਪਣੀਆਂ ਫਸਲਾਂ ਤੇ ਘਰਾਂ ਦੇ ਨੁਕਸਾਨ ਦਾ ਸਾਹਮਣਾ ਕਰਨ ਦੇ ਬਾਵਜੂਦ, ਹਰਭਜਨ ਸਿੰਘ ਭੱਜੀ ਵੀ ਲੋਕਾਂ ਦੇ ਉੱਚੇ ਹੌਸਲੇ ਨੂੰ ਦੇਖ ਕੇ ਹੈਰਾਨ ਰਹਿ ਗਏ।

ਇਸ ਦੌਰਾਨ ਭੱਜੀ ਨੇ ਕਿਹਾ ਕਿ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋਣ ਦੇ ਬਾਵਜੂਦ, ਉਨ੍ਹਾਂ ਦਾ ਮਨੋਬਲ ਨਹੀਂ ਟੁੱਟਿਆ, ਉਨ੍ਹਾਂ ਦੇ ਹੌਸਲੇ ਪੂਰੀ ਤਰ੍ਹਾਂ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਇਹੀ ਅਸਲੀ ਪੰਜਾਬੀਅਤ ਹੈ ਕਿ ਦੁੱਖ ਚ ਵੀ ਹੌਸਲੇ ਬੁਲੰਦ ਰੱਖੇ। ਭੱਜੀ ਨੇ ਇਸ ਮੌਕੇ ਉ ਕਿਸਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਤੇ ਅਗਲੀ ਫ਼ਸਲ ਬੀਜਣਾ ਵੀ ਇੱਕ ਚੁਣੌਤੀ ਹੈ। ਇੰਨੇ ਵਿੱਤੀ ਸੰਕਟ ਚ ਘਿਰੇ ਹੋਣ ਦੇ ਬਾਵਜੂਦ, ਉਹ ਹੋਰ ਹੜ੍ਹ ਪੀੜਤਾਂ ਦੀ ਮਦਦ ਕਰਨ ਚ ਲੱਗੇ ਹੋਏ ਹਨ।

Follow Us
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ...
ਪੰਜਾਬ ਵਿਧਾਨਸਭਾ ਦੇ ਮੌਨਸੂਨ ਸੈਸ਼ਨ 'ਚ ਪਾਸ ਹੋ ਸਕਦੇ ਹਨ ਕਿਹੜੇ ਵੱਡੇ ਬਿੱਲ? ਜਾਣੋ......
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ
PM ਮੋਦੀ ਦੇ ਜਲੰਧਰ ਦੌਰੇ ਦੀਆਂ ਕਿਹੋ ਜਿਹੀਆਂ ਹਨ ਤਿਆਰੀਆਂ? ਵੇਖੋ Tv9 Punjabi ਦੀ ਇਹ ਖਾਸ ਰਿਪੋਰਟ...
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ
ਪਹਿਲਾਂ ਵਾਲੇ ਜਨਤਾ ਨੂੰ ਕੁਝ ਨਹੀਂ ਸਮਝਦੇ ਸਨ, ਹੁਣ ਜਨਤਾ ਉਨ੍ਹਾਂ ਨੂੰ ਕੁਝ ਨਹੀਂ ਸਮਝਦੀ, ਸੀਐਮ ਮਾਨ ਸੁਖਬੀਰ ਬਾਦਲ ਤੇ ਨਿਸ਼ਾਨਾ...