ਹੜ੍ਹਾਂ ਦੀ ਮਾਰ ਤੋਂ ਬਾਅਦ ਵੀ ਨਹੀਂ ਟੁੱਟਿਆ ਹੌਂਸਲਾ, ਇੱਕ-ਦੂਜੇ ਦੀ ਮਦਦ ਲਈ ਡੱਟੇ ਪੰਜਾਬੀ
Punjab Flood: ਸਤਲੁਜ, ਬਿਆਸ ਅਤੇ ਰਾਵੀ ਦੇ ਕਹਿਰ ਤੋਂ ਬਾਅਦ ਹੁਣ ਘੱਗਰ ਦਰਿਆ ਉਫ਼ਾਨ 'ਤੇ ਹੈ। ਮੌਸਮ ਵਿਭਾਗ ਵੱਲੋਂ ਅੱਜ ਦੇ ਲਈ 24 ਘੰਟੀਆਂ ਦਾ ਅਲਰਟ ਜਾਰੀ ਕੀਤਾ ਗਿਆ ਸੀ। ਪਹਾੜੀ ਖੇਤਰਾਂ ਵਿੱਚ ਪੈ ਰਹੇ ਮੀਂਹ ਦੇ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ।
ਪੰਜਾਬ ਦੇ 12 ਜ਼ਿਲ੍ਹੇ ਇਸ ਵੇਲੇ ਹੜ੍ਹਾਂ ਦੀ ਮਾਰ ਝੇਲ ਰਹੇ ਹਨ। ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਤੰਬੂਆਂ ਵਿੱਚ ਰਾਤਾਂ ਬਿਤਾ ਰਹੇ ਹਨ। ਇਸ ਦੌਰਾਨ ਬਹੁਤ ਸਾਰੇ ਲੋਕਾਂ ਅਤੇ ਸੰਗਠਨਾਂ ਨੇ ਲੋਕਾਂ ਨੂੰ ਪਾਣੀ ਤੋਂ ਬਚਾਉਣ ਲਈ ਮੋਰਚਾ ਸੰਭਾਲਿਆ ਹੈ। ਪੰਜਾਬ ਵਿੱਚ ਪਾਣੀ, ਭੋਜਨ, ਜਾਨਵਰਾਂ ਦਾ ਚਾਰਾ ਅਤੇ ਕਈ ਥਾਵਾਂ ‘ਤੇ ਲੰਗਰ ਸੇਵਾ ਚਲਾਈ ਜਾ ਰਹੀ ਹੈ। ਇਸ ਦੌਰਾਨ ਹੜ੍ਹਾਂ ਤੋਂ ਬਚਣ ਲਈ ਧੁੱਸੀ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਵੇਲੇ ਲੋਕਾਂ ਦੇ ਨਾਲ ਸਮਾਜ ਸੇਵੀ ਸੰਸਥਾਵਾਂ, ਪੰਜਾਬ ਦੇ ਮੰਤਰੀ ਅਤੇ ਵਿਧਾਇਕ ਖੱੜੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ।
ਸਤਲੁਜ, ਬਿਆਸ ਅਤੇ ਰਾਵੀ ਦੇ ਕਹਿਰ ਤੋਂ ਬਾਅਦ ਹੁਣ ਘੱਗਰ ਦਰਿਆ ਉਫ਼ਾਨ ‘ਤੇ ਹੈ। ਮੌਸਮ ਵਿਭਾਗ ਵੱਲੋਂ ਅੱਜ ਦੇ ਲਈ 24 ਘੰਟੀਆਂ ਦਾ ਅਲਰਟ ਜਾਰੀ ਕੀਤਾ ਗਿਆ ਸੀ। ਪਹਾੜੀ ਖੇਤਰਾਂ ਵਿੱਚ ਪੈ ਰਹੇ ਮੀਂਹ ਦੇ ਕਾਰਨ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਹੋਰ ਵਧ ਗਿਆ ਹੈ। ਪੰਚਕੂਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਗਲੇ ਤਿੰਨ ਦਿਨਾਂ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਸਿੰਗਰ ਜੱਸ ਬਾਜਵਾ ਨੇ ਜਿੱਤਿਆ ਲੋਕਾਂ ਦਾ ਦਿਲ
ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਦੇ ਵਿਚਕਾਰ ਪੰਜਾਬੀ ਗਾਇਕ ਜੱਸ ਬਾਜਵਾ ਨੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕੀਤੀ। ਉਹ ਇੱਕ ਬਜ਼ੁਰਗ ਵਿਅਕਤੀ ਨੂੰ ਮਿਲਿਆ ਜਿਸ ਨੇ ਹੜ੍ਹਾਂ ਵਿੱਚ ਆਪਣਾ ਘਰ ਅਤੇ ਪਸ਼ੂ ਗੁਆ ਦਿੱਤੇ ਸਨ। ਇਸ ਦੌਰਾਨ ਜਦੋਂ ਬਜ਼ੁਰਗ ਰੋਣ ਲੱਗ ਪਿਆ, ਤਾਂ ਜੱਸ ਬਾਜਵਾ ਨੇ ਤੁਰੰਤ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਇੱਕ ਮੱਝ ਖਰੀਦਣ ਵਿੱਚ ਮਦਦ ਕਰੇਗਾ। ਇਸ ਦੌਰਾਨ ਜੱਸ ਬਾਜਵਾ ਨੇ ਕਿਹਾ ਕਿ ਉਹ ਹਰ ਸੰਭਵ ਤਰੀਕੇ ਨਾਲ ਸਹਿਯੋਗ ਕੀਤਾ ਜਾਵੇਗਾ। ਇਸ ਭਾਵੁਕ ਪਲ ਨੂੰ ਦੇਖ ਕੇ, ਉੱਥੇ ਮੌਜੂਦ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਵੀ ਆਪਣੇ ਹੰਝੂ ਨਹੀਂ ਰੋਕ ਸਕੇ।
Singer Jass Bajwa promised help to an elderly man who lost his home & cattle in the floods. When Bapu broke into tears, even a Punjab Police Constable couldnt hold back his own. @jassbajwa_ #Punjab #PunjabFloods2025 pic.twitter.com/KZQv6Lg6AG
— Gagandeep Singh (@Gagan4344) September 1, 2025
ਪਾਣੀ ‘ਚ ਡੁੱਬੇ ਘਰ, ਫਿਰ ਵੀ ਪੱਤਰਕਾਰ ਨੂੰ ਪੁੱਛੀ ਚਾਹ
ਇਨ੍ਹਾਂ ਹੜ੍ਹਾਂ ਨੂੰ ਚੰਡੀਗੜ੍ਹ ਤੋਂ ਕਵਰ ਕਰਨ ਆਏ ਪੰਜਾਬ ਦੇ ਇੱਕ ਸੀਨੀਅਰ ਪੱਤਰਕਾਰ ਨੇ ਆਪਣੇ ਸੋਸ਼ਲ ਮੀਡਿਆ ‘ਤੇ ਕਿੱਸਾ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਸਨ। ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਦੋਂ ਉਹ ਵਾਪਿਸ ਜਾਣ ਲੱਗੇ ਤਾਂ ਪਿੰਡ ਦੇ ਲੋਕਾਂ ਨੇ ਪੁੱਛਿਆ ਚਾਹ ਪਿਓਗੇ ਅਤੇ ਇਸ ਬਿਪਤਾ ਵਿੱਚ ਜਿੱਥੇ ਹਰ ਕੋਈ ਆਪਣੀ ਜਾਨ ਬਚਾਅ ਰਿਹਾ ਹੈ। ਉੱਥੇ ਹੀ ਪਤਾ ਨਹੀਂ ਕਿੱਥੇ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਤੋਂ ਚਾਹ ਬਣਾ ਕੇ ਲੈ ਆਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਲਾਮ ਹੈ। ਇਹ ਲੋਕ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਹਨ। ਇਨ੍ਹਾਂ ਦਾ ਹੌਂਸਲਾ ਕੋਈ ਵੀ ਨਹੀਂ ਤੋੜ ਸਕਦਾ।
ਇਹ ਵੀ ਪੜ੍ਹੋ
ਇਸ ਅਧਿਕਾਰੀ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ
ਅੰਮ੍ਰਿਤਸਰ ਦੇ ਅਜਨਾਲਾ ਵਿੱਚ ਡੀਸੀ ਸਾਕਸ਼ੀ ਦੀ ਸਖ਼ਤ ਮਿਹਨਤ ਅਤੇ ਸੰਵੇਦਨਸ਼ੀਲਤਾ ਦੇਖਣ ਨੂੰ ਮਿਲੀ। ਜੋ ਖੁਦ ਹੜ੍ਹਾਂ ਤੋਂ ਪੀੜਤ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਬਜ਼ੁਰਗ ਉਨ੍ਹਾਂ ਨੂੰ ਆਪਣੀ ਧੀ ਅਤੇ ਨੌਜਵਾਨਾਂ ਨੂੰ ਆਪਣੀ ਭੈਣ ਸਮਝਦੇ ਹਨ, ਇਹ ਭਾਵਨਾ ਸਾਡੇ ਸਮਾਜ ਦੀ ਤਾਕਤ ਹੈ। ਡੀਸੀ ਸਾਕਸ਼ੀ ਇੱਕ ਬਜ਼ੁਰਗ ਨੂੰ ਨਾਲ ਜਾਣ ਲਈ ਕਹਿ ਰਹੀ ਹੈ ਅਤੇ ਉਨ੍ਹਾਂ ਨੂੰ ਪਾਣੀ ਅਤੇ ਦਵਾਈਆਂ ਦੀ ਲੋੜ ਬਾਰੇ ਪੁੱਛ ਰਹੇ ਹਨ।
अमृतसर के अजनाला में @dc_amritsar Ms Sakshi Sawney की मेहनत और संवेदनशीलता देखिए, जो खुद बाढ़ की मार झेल रहे लोगों के बीच पहुंचकर उनका सहारा बन रही हैं। बुजुर्ग उन्हें बेटी सा देखते हैं और युवा बहन सा, ये भावना ही हमारे समाज की ताकत है। हालाँकि यह सब करना सरकारी अफसर की pic.twitter.com/p0GIyeSE5V
— Ravinder Singh Robin ਰਵਿੰਦਰ ਸਿੰਘ ਰੌਬਿਨ (@rsrobin1) August 31, 2025


