ਪੰਜਾਬ ਦੇ ਸਾਬਕਾ IG ਚਾਹਲ ਦੇ 3 ਕਰੋੜ ਫ੍ਰੀਜ, ਠੱਗੀ ਤੋਂ ਬਾਅਦ 25 ਖਾਤੇ ਸੀਲ, ਠੱਗਾਂ ਤੋਂ ਪ੍ਰੇਸ਼ਾਨ ਹੋ ਕੀ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼
ਪੁਲਿਸ ਨੇ ਹੁਣ ਤੱਕ ਅਮਰ ਸਿੰਘ ਚਾਹਲ ਦਾ ਬਿਆਨ ਦਰਜ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਬਿਆਨ ਦੇਣ ਦੀ ਹਾਲਤ 'ਚ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਇਜਾਜ਼ਤ ਦੀ ਅਨੁਮਤੀ ਮਿਲਣ ਦੇ ਬਾਅਦ ਐਤਵਾਰ ਨੂੰ ਹਸਪਤਾਲ 'ਚ ਹੀ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਸਕਦਾ ਹੈ। ਬਿਆਨ ਦਰਜ ਹੋਣ ਤੋਂ ਬਾਅਦ ਜਾਚ 'ਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਪੰਜਾਬ ਦੇ ਸਾਬਕਾ IG ਚਾਹਲ
ਪੰਜਾਬ ਦੇ ਸਾਬਕਾ ਇੰਸਪੈਕਟਰ ਜਨਰਲ (ਆਈਜੀ) ਅਮਰ ਸਿੰਘ ਚਾਹਲ ਨਾਲ ਜੁੜੇ ਕਰੋੜਾਂ ਰੁਪਏ ਦੀ ਸਾਈਬਰ ਠੱਗੀ ਮਾਮਲੇ ‘ਚ ਪੁਲਿਸ ਨੇ ਹੁਣ ਤੱਕ ਕਰੀਬ 25 ਬੈਂਕ ਖਾਤਿਆਂ ਨੂੰ ਫ੍ਰੀਜ ਕਰ ਦਿੱਤਾ ਹੈ। ਇਸ ਨਾਲ 8.10 ਕਰੋੜ ‘ਚੋਂ ਲਗਭਗ 3 ਕਰੋੜ ਰੁਪਏ ਦੀ ਰਕਮ ਦੇ ਲੈਣ-ਦੇਣ ਨੂੰ ਰੋਕ ਦਿੱਤਾ ਗਿਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਠੱਗੀ ਨੈਟਵਰਕ ਦੇ ਤਾਰ ਮਹਾਰਾਸ਼ਟਰ ਨਾਲ ਜੁੜੇ ਹਨ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਮੁਲਜ਼ਮਾਂ ਦੀ ਪਹਿਚਾਣ ਕਰ ਲਈ ਗਈ ਹੈ। ਉਨ੍ਹਾਂ ਨੂੰ ਕਾਬੂ ਕਰਨ ਦੇ ਲਈ ਹਾਈ-ਲੈਵਲ ਜਾਂਚ ਟੀਮ ਲਗਾਤਾਰ ਤਕਨੀਕੀ ਤੇ ਬੈਂਕਿੰਗ ਟ੍ਰੇਲ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਹੁਣ ਤੱਕ ਅਮਰ ਸਿੰਘ ਚਾਹਲ ਦਾ ਬਿਆਨ ਦਰਜ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਅਜੇ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਇਜਾਜ਼ਤ ਦੀ ਅਨੁਮਤੀ ਮਿਲਣ ਦੇ ਬਾਅਦ ਐਤਵਾਰ ਨੂੰ ਹਸਪਤਾਲ ‘ਚ ਹੀ ਉਨ੍ਹਾਂ ਦਾ ਬਿਆਨ ਦਰਜ ਕੀਤਾ ਜਾ ਸਕਦਾ ਹੈ। ਬਿਆਨ ਦਰਜ ਹੋਣ ਤੋਂ ਬਾਅਦ ਜਾਚ ‘ਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ
ਜਾਂਚ ਏਜੰਸੀਆਂ ਨੇ ਹੁਣ ਤੱਕ 3 ਮੁੱਖ ਮੁਲਜ਼ਮਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਦਾ ਸਬੰਧ ਮਹਾਰਾਸ਼ਟਰ ਨਾਲ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਠੱਗਾਂ ਨੇ ਰਿਟਾਇਰਡ ਆਈਜੀ ਤੇ ਖਾਤੇ ਤੋਂ ਪੈਸ ਕੱਢ ਕੇ ਕਈ ਵੱਖ-ਵੱਖ ਖਾਤਿਆਂ ਨੂੰ ਟ੍ਰਾਂਸਫਰ ਕੀਤੇ ਤਾਂ ਜੋ ਰਕਮ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਜਾਵੇ। ਬੈਂਕਿੰਗ ਟ੍ਰਾਂਜੈਕਸ਼ਨ ਤੇ ਤਕਨੀਕੀ ਜਾਂਚ ਦੇ ਬਾਅਦ ਪਟਿਆਲਾ ਪੁਲਿਸ ਨੇ ਸਬੰਧਤ ਬੈਕਾਂ ਨਾਲ ਸੰਪਰਕ ਕਰ ਖਾਤਿਆਂ ਨੂੰ ਫ੍ਰੀਜ ਕਰਵਾਇਆ, ਜਿਸ ਨਾਲ ਵੱਡੀ ਰਕਮ ਨੂੰ ਸੁਰੱਖਿਅਤ ਕਰਵਾਇਆ ਗਿਆ। ਪੁਲਿਸ ਟੀਮ ਨੂੰ ਅਜਿਹੇ ਇਨਪੁਟ ਵੀ ਮਿਲੇ ਹਨ ਕਿ ਇਸ ਪੂਰੇ ਸਾਈਬਰ ਠੱਗੀ ਨੈਟਵਰਕ ‘ਚ ਘੱਟੋਂ-ਘੱਟ 10 ਲੋਕਾਂ ਦੀ ਸ਼ਮੂਲੀਅਤ ਹੋ ਸਕਦੀ ਹੈ। ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਫਰਜ਼ੀ ਪਹਿਚਾਣ ਦਾ ਇਸਤੇਮਾਲ ਕਰ ਰਹੇ ਸਨ ਤੇ ਪੁਲਿਸ ਤੋਂ ਬਚਣ ਲਈ ਵੱਖ-ਵੱਖ ਮੋਬਾਇਲ ਨੰਬਰਾਂ, ਬੈਂਕ ਖਾਤਿਆਂ ਤੇ ਡਿਜੀਟਲ ਪਲੈਟਫਾਰਮਾਂ ਦਾ ਸਹਾਰਾ ਲੈ ਰਹੇ ਸਨ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਗਿਰੋਹ ਨੇ ਹੋਰ ਰਾਜਾਂ ਦੇ ਲੋਕਾਂ ਤੋਂ ਵੀ ਠੱਗੀ ਕੀਤੀ ਹੈ?
