ਪਾਕਿਸਤਾਨ ਪੁੱਜੇ ਸ਼ਰਨਦੀਪ ਲਈ ਕਾਨੂੰਨੀ ਲੜਾਈ ਸ਼ੁਰੂ, ਨਾਸਿਰ ਢਿੱਲੋਂ ਨੇ ਵੀਡੀਓ ਕੀਤੀ ਜਾਰੀ, ਬੋਲਿਆ- ਦੋਵਾਂ ਮੁਲਕਾਂ ਦਾ ਪਿਆਰ ਬਣਿਆ ਰਹੇ

Updated On: 

26 Dec 2025 13:13 PM IST

Sharandeep Singh Pakistan Case: ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਇਸ ਮਾਮਲੇ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਨਾਸਿਰ ਨੇ ਕਿਹਾ ਕਿ ਇੱਕ ਵਕੀਲ ਸ਼ਰਨਦੀਪ ਦੀ ਨੁਮਾਇੰਦਗੀ ਕਰੇਗਾ। ਉਸ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਸ਼ਰਨਦੀਪ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇੱਕ ਲਾਅ ਫਰਮ ਚਲਾਉਣ ਵਾਲੇ ਬਹਿਰਾਮ ਬਾਜਵਾ ਉਸ ਦਾ ਕੇਸ ਲੜਨਗੇ।

ਪਾਕਿਸਤਾਨ ਪੁੱਜੇ ਸ਼ਰਨਦੀਪ ਲਈ ਕਾਨੂੰਨੀ ਲੜਾਈ ਸ਼ੁਰੂ, ਨਾਸਿਰ ਢਿੱਲੋਂ ਨੇ ਵੀਡੀਓ ਕੀਤੀ ਜਾਰੀ, ਬੋਲਿਆ- ਦੋਵਾਂ ਮੁਲਕਾਂ ਦਾ ਪਿਆਰ ਬਣਿਆ ਰਹੇ

ਪਾਕਿਸਤਾਨ ਪੁੱਜੇ ਸ਼ਰਨਦੀਪ ਲਈ ਕਾਨੂੰਨੀ ਲੜਾਈ ਸ਼ੁਰੂ, ਨਾਸਿਰ ਢਿੱਲੋਂ ਨੇ ਵੀਡੀਓ ਕੀਤੀ ਜਾਰੀ (Pic: Social Media)

Follow Us On

ਜਲੰਧਰ ਦੇ ਸ਼ਾਹਕੋਟ ਦੇ ਭੋਏਪੁਰ ਪਿੰਡ ਦਾ ਰਹਿਣ ਵਾਲਾ ਸ਼ਰਨਦੀਪ ਸਿੰਘ ਜੋ ਪਾਕਿਸਤਾਨ ‘ਚ ਗ੍ਰਿਫ਼ਤਾਰ ਹੋ ਗਿਆ ਹੈ, ਉਸ ਦੀ ਵਤਨ ਵਾਪਸੀ ਦੇ ਲਈ ਹੁਣ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਹੈ। ਸ਼ਰਨਦੀਪ ਸਿੰਘ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਸੀ, ਇਸ ਵਿਚਕਾਰ ਉਸ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚਣ ਦੀ ਖ਼ਬਰ ਸਾਹਮਣੇ ਆਈ। ਇਹ ਦੀ ਜਾਣਕਾਰੀ ਪਰਿਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਮਿਲੀਸੀ।

ਸ਼ਰਨਦੀਪ ਨੂੰ ਪਾਕਿਸਤਾਨ ਦੇ ਕਸੂਰ ਸੈਕਟਰ ਚ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈਹਾਲਾਂਕਿ, ਹੁਣ ਸ਼ਰਨਦੀਪ ਦੀ ਘਰ ਵਾਪਸੀ ਦੇ ਲਈ ਕਾਨੂੰਨੀ ਲੜਾਈ ਸ਼ੁਰੂ ਕੀਤੀ ਜਾ ਚੁੱਕੀ ਹੈ।

ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਇਸ ਮਾਮਲੇ ਸਬੰਧੀ ਇੱਕ ਬਿਆਨ ਜਾਰੀ ਕੀਤਾ ਹੈ। ਨਾਸਿਰ ਨੇ ਕਿਹਾ ਕਿ ਇੱਕ ਵਕੀਲ ਸ਼ਰਨਦੀਪ ਦੀ ਨੁਮਾਇੰਦਗੀ ਕਰੇਗਾ। ਉਸ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਸ਼ਰਨਦੀਪ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇੱਕ ਲਾਅ ਫਰਮ ਚਲਾਉ ਵਾਲੇ ਬਹਿਰਾਮ ਬਾਜਵਾ ਉਸ ਦਾ ਕੇਸ ਲੜਨਗੇ।

ਇਸ ਸਥਿਤੀ ਚ ਬਹਿਰਾਮ ਬਾਜਵਾ ਸ਼ਰਨਦੀਪ ਦੀ ਨੁਮਾਇੰਦਗੀ ਕਰਨਗੇ ਤੇ ਉਸ ਦੀ ਕੇਸ ਲੜਨਗੇ ਤੇ ਉਸ ਦੀ ਘਰ ਵਾਪਸੀ ਨੂੰ ਯਕੀਨੀ ਬਣਾਉਣਗੇ। ਨਾਸਿਰ ਨੇ ਦੱਸਿਆ ਕਿ ਬੌਬੀ ਸਿੱਧੂ ਜੋ ਕਿ ਸ਼ਰਨਦੀਪ ਦੇ ਪਿੰਡ ਦਾ ਹੀ ਰਹਿਣ ਵਾਲਾ ਹੈ ਤੇ ਹੁਣ ਅਮਰੀਕਾ ਚ ਰਹਿੰਦਾ ਹੈ, ਉਸ ਨੇ ਉ ਨਾਲ ਸੰਪਰਕ ਕੀਤਾ। ਬੌਬੀ ਸਿੱਧੂ ਨੇ ਸ਼ਰਨਦੀਪ ਦੇ ਕੇਸ ਬਾਰੇ ਐਡਵੋਕੇਟ ਬਹਿਰਾਮ ਬਾਜਵਾ ਨਾਲ ਸੰਪਰਕ ਕੀਤਾ ਤੇ ਉਸ ਨੇ ਸ਼ਰਨਦੀਪ ਦੀ ਨੁਮਾਇੰਦਗੀ ਕਰਨ ਦਾ ਫੈਸਲਾ ਕੀਤਾ।

ਪਹਿਲਾਂ ਵੀ ਆ ਚੁੱਕਿਆ ਅਜਿਹਾ ਕੇਸ: ਨਾਸਿਰ ਢਿੱਲੋਂ

ਨਾਸਿਰ ਨੇ ਦੱਸਿਆ ਕਿ ਇਹ ਮਾਮਲਾ ਛੇ ਸਾਲ ਪਹਿਲਾਂ ਦੇ ਇੱਕ ਪਾਕਿਸਤਾਨੀ ਨੌਜਵਾਨ ਦੇ ਮਾਮਲੇ ਵਰਗਾ ਹੈ। ਦਰਅਸਲ, ਛੇ ਸਾਲ ਪਹਿਲਾਂ ਇੱਕ ਪਾਕਿਸਤਾਨੀ ਨੌਜਵਾਨ, ਮੁਬਾਸ਼ਰ ਮੁਬਾਰਕ ਦਾ ਆਪਣੇ ਪਰਿਵਾਰ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਨਾਰਾਜ਼ ਹੋ ਕੇ ਉਹ ਭਾਰਤ ਭੱਜ ਗਿਆ ਸੀ। ਉਸ ਨੂੰ ਬੀਐਸਐਫ ਨੇ ਗ੍ਰਿਫ਼ਤਾਰ ਕਰ ਲਿਆ ਤੇ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ।

ਭਾਰਤੀਆਂ ਨੇ ਉਸ ਦੀ ਮਦਦ ਕੀਤੀ ਤੇ ਛੇ ਮਹੀਨਿਆਂ ਬਾਅਦ ਉਸ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ। ਇਸੇ ਤਰ੍ਹਾਂ, ਸ਼ਰਨਦੀਪ ਨੂੰ ਹੁਣ ਪਾਕਿਸਤਾਨ ਰੇਂਜਰਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਾਸਿਰ ਨੇ ਕਿਹਾ ਕਿ ਉਸ ਦਾ ਟੀਚਾ ਭਾਰਤ ਤੇ ਪਾਕਿਸਤਾਨ ਵਿਚਕਾਰ ਪਿਆਰ ਬਣਾਈ ਰੱਖਣਾ ਹੈ। ਇਸ ਲਈ, ਉਹ ਹੁਣ ਸ਼ਰਨਦੀਪ ਨੂੰ ਉਸ ਦੇ ਵਤਨ ਵਾਪਸੀ ਚ ਹਰ ਸੰਭਵ ਸਹਾਇਤਾ ਤੇ ਮਦਦ ਪ੍ਰਦਾਨ ਕਰੇਗਾ।

Related Stories
ਚੰਡੀਗੜ੍ਹ ਜ਼ਿਲ੍ਹਾਂ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਨੂੰ ਮਿਲ ਚੁੱਕੀਆਂ ਹਨ ਈ-ਮੇਲਜ਼
ਪੰਜਾਬ ਦੇ ਸਾਬਕਾ IG ਚਾਹਲ ਦੇ 3 ਕਰੋੜ ਫ੍ਰੀਜ, ਠੱਗੀ ਤੋਂ ਬਾਅਦ 25 ਖਾਤੇ ਸੀਲ, ਠੱਗਾਂ ਤੋਂ ਪ੍ਰੇਸ਼ਾਨ ਹੋ ਕੀ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼
ਜਲੰਧਰ: ED ਦਾ ਵੱਡਾ ਐਕਸ਼ਨ, ਉਦਯੋਗਪਤੀ ਦੀ ‘ਡਿਜੀਟਲ ਗ੍ਰਿਫ਼ਤਾਰੀ’ ਮਾਮਲੇ ‘ਚ 5 ਰਾਜਾਂ ‘ਚ 11 ਥਾਵਾਂ ‘ਤੇ ਛਾਪੇ, ਔਰਤ ਗ੍ਰਿਫ਼ਤਾਰ
‘ਛੋਟੇ ਸਿਪਾਹੀ’ ਸ਼ਰਵਣ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’, ਦਿੱਲੀ ਵਿਖੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ; ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੀ ਸੀ ਨਿਰਸਵਾਰਥ ਸੇਵਾ
ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ, ਸਾਹਿਬਦਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ, ‘ਵੀਰ ਬਾਲ ਦਿਵਸ’ ‘ਤੇ ਅਕਾਲੀਆਂ ਬਾਰੇ ਕੀ ਬੋਲੇ?
ਅੰਮ੍ਰਿਤਸਰ: ਪਵਿੱਤਰ ਸ਼ਹਿਰ ਦੇ ਐਲਾਨ ਮਗਰੋਂ ਮੀਟ-ਸ਼ਰਾਬ ‘ਤੇ ਪਾਬੰਦੀ, ਦੁਕਾਨਦਾਰਾਂ ਵੱਲੋਂ ਰੋਸ ਮੀਟਿੰਗ, ਬੋਲੇ- ਰੋਜ਼ੀ-ਰੋਟੀ ਦਾ ਰੱਖੋ ਖਿਆਲ