‘ਛੋਟੇ ਸਿਪਾਹੀ’ ਸ਼ਰਵਣ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’, ਦਿੱਲੀ ਵਿਖੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ; ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੀ ਸੀ ਨਿਰਸਵਾਰਥ ਸੇਵਾ

Updated On: 

26 Dec 2025 12:03 PM IST

ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ ਸਿੰਘ ਨੂੰ ਉਸ ਦੀ ਅਸਾਧਾਰਨ ਹਿੰਮਤਤੇ ਨਿਰਸਵਾਰਥ ਸੇਵਾ ਲਈ ਪਹਿਚਾਣਿਆ ਗਿਆ। ਭਾਰਤ-ਪਾਕਿਸਤਾਨ ਸਰਹੱਦ 'ਤੇ ਬਹੁਤ ਤਣਾਅਪੂਰਨ ਹਾਲਾਤਾਂ ਦੇ ਵਿਚਕਾਰ, ਸ਼ਰਵਣ ਸਿੰਘ ਨੇ ਤਾਇਨਾਤ ਫੌਜਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ।

ਛੋਟੇ ਸਿਪਾਹੀ ਸ਼ਰਵਣ ਨੂੰ ਰਾਸ਼ਟਰੀ ਬਾਲ ਪੁਰਸਕਾਰ, ਦਿੱਲੀ ਵਿਖੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ; ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੀ ਸੀ ਨਿਰਸਵਾਰਥ ਸੇਵਾ

'ਛੋਟੇ ਸਿਪਾਹੀ' ਸ਼ਰਵਣ ਨੂੰ 'ਰਾਸ਼ਟਰੀ ਬਾਲ ਪੁਰਸਕਾਰ'

Follow Us On

ਆਪ੍ਰੇਸ਼ਨ ਸਿੰਦੂਰ ਦੇ ਛੋਟੇ ਸਿਪਾਹੀਸ਼ਰਵਣ ਸਿੰਘ ਨੂੰ ਅੱਜ, 26 ਦਸੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸ਼ਰਵਣ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਸੈਨਿਕਾਂ ਦੀ ਵਿਸ਼ੇਸ਼ ਮਦਦ ਲਈ ਇਹ ਸਨਮਾਨ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਤੇ ਡਰੋਨ ਹਮਲਿਆਂ ਦੀ ਪਰਵਾਹ ਨਾ ਕਰਦੇ ਹੋਏ ਸ਼ਰਵਣ ਪਾਣੀ, ਦੁੱਧ, ਲੱਸੀ ਤੇ ਬਰਫ਼ ਵਰਗੀਆਂ ਹੋਰ ਚੀਜ਼ਾਂ ਲੈ ਕੇ ਜਾਂਦਾ ਸੀ।

ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ ਸਿੰਘ ਨੂੰ ਉਸ ਦੀ ਅਸਾਧਾਰਨ ਹਿੰਮਤਤੇ ਨਿਰਸਵਾਰਥ ਸੇਵਾ ਲਈ ਪਹਿਚਾਣਿਆ ਗਿਆ। ਭਾਰਤ-ਪਾਕਿਸਤਾਨ ਸਰਹੱਦ ‘ਤੇ ਬਹੁਤ ਤਣਾਅਪੂਰਨ ਹਾਲਾਤਾਂ ਦੇ ਵਿਚਕਾਰ, ਸ਼ਰਵਣ ਸਿੰਘ ਨੇ ਤਾਇਨਾਤ ਫੌਜਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ।

ਦੁਸ਼ਮਣ ਦੇ ਡਰੋਨਾਂ ਦੁਆਰਾ ਲਗਾਤਾਰ ਘੁਸਪੈਠ ਤੇ ਤੀਬਰ ਤਣਾਅ ਦੇ ਮਾਹੌਲ ਦੇਸ਼ ਭਗਤੀ ਦੇ ਜੋਸ਼ ਨਾਲ ਭਰੇ ਹੋਏ, ਸ਼ਰਵਣ ਰੋਜ਼ਾਨਾ ਬਾਰਡਰ ਦੀਆਂ ਅਗਲੀਆਂ ਚੌਕੀਆਂ ਤੱਕ ਦਾ ਸਫ਼ਰ ਕਰਦ। ਫੌਜਾਂ ਨੂੰ ਪਾਣੀ, ਦੁੱਧ, ਲੱਸੀ, ਚਾਹ ਤੇ ਬਰਫ਼ ਵਰਗੀਆਂ ਚੀਜ਼ਾਂ ਦੀ ਜ਼ਰੂਰੀ ਸਪਲਾਈ ਪਹੁੰਚਾਉਂਦ। ਦੁਸ਼ਮਣ ਦੀ ਸਿੱਧੀ ਨਿਗਰਾਨੀ ਤੇ ਹਮਲੇ ਦੇ ਲਗਾਤਾਰ ਖ਼ਤਰੇ ਦੇ ਬਾਵਜੂਦ, ਸ਼ਰਵਣ ਦੇ ਅਡੋਲ ਇਰਾਦੇ ਨੇ ਇੱਕ ਮਹੱਤਵਪੂਰਨ ਜੀਵਨ ਰੇਖਾ ਵਜੋਂ ਕੰਮ ਕੀਤਾ, ਪਾਣੀ ਦੀ ਸਪਲਾਈ ਪ੍ਰਦਾਨ ਕੀਤੀ ਤੇ ਲੰਬੇ ਸਮੇਂ ਤੋਂ ਤਾਇਨਾਤ ਸੈਨਿਕਾਂ ਲਈ ਮਨੋਬਲ ਵਧਾਇਆ।

ਫੌਜ ਵੀ ਕਰ ਚੁੱਕੀ ਸਨਮਾਨਿਤ

ਸ਼ਰਵਣ ਸਿੰਘ ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਹਿੰਮਤ ਤੇ ਉਤਸ਼ਾਹ ਨੂੰ ਵੇਖਦਿਆਂ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਸ਼ਰਵਣ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਸਪਾਂਸਰ ਕੀਤਾ। ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਸੀ। ਫੌਜ ਨੇ ਕਿਹਾ ਕਿ ਸ਼ਰਵਣ ਦੀ ਕਹਾਣੀ ਦੇਸ਼ ਭਰ ਦੇ ਉਨ੍ਹਾਂ ਚੁੱਪ ਨਾਇਕਾਂ ਦੀ ਯਾਦ ਦਿਵਾਉਂਦੀ ਹੈ ਜੋ ਮਾਨਤਾ ਤੇ ਸਮਰਥਨ ਦੇ ਹੱਕਦਾਰ ਹਨ।

Related Stories
ਚੰਡੀਗੜ੍ਹ ਜ਼ਿਲ੍ਹਾਂ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਸ ਤੋਂ ਪਹਿਲਾਂ ਪੰਜਾਬ ਦੇ ਸਕੂਲਾਂ ਨੂੰ ਮਿਲ ਚੁੱਕੀਆਂ ਹਨ ਈ-ਮੇਲਜ਼
ਪੰਜਾਬ ਦੇ ਸਾਬਕਾ IG ਚਾਹਲ ਦੇ 3 ਕਰੋੜ ਫ੍ਰੀਜ, ਠੱਗੀ ਤੋਂ ਬਾਅਦ 25 ਖਾਤੇ ਸੀਲ, ਠੱਗਾਂ ਤੋਂ ਪ੍ਰੇਸ਼ਾਨ ਹੋ ਕੀ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼
ਜਲੰਧਰ: ED ਦਾ ਵੱਡਾ ਐਕਸ਼ਨ, ਉਦਯੋਗਪਤੀ ਦੀ ‘ਡਿਜੀਟਲ ਗ੍ਰਿਫ਼ਤਾਰੀ’ ਮਾਮਲੇ ‘ਚ 5 ਰਾਜਾਂ ‘ਚ 11 ਥਾਵਾਂ ‘ਤੇ ਛਾਪੇ, ਔਰਤ ਗ੍ਰਿਫ਼ਤਾਰ
ਪਾਕਿਸਤਾਨ ਪੁੱਜੇ ਸ਼ਰਨਦੀਪ ਲਈ ਕਾਨੂੰਨੀ ਲੜਾਈ ਸ਼ੁਰੂ, ਨਾਸਿਰ ਢਿੱਲੋਂ ਨੇ ਵੀਡੀਓ ਕੀਤੀ ਜਾਰੀ, ਬੋਲਿਆ- ਦੋਵਾਂ ਮੁਲਕਾਂ ਦਾ ਪਿਆਰ ਬਣਿਆ ਰਹੇ
ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ, ਸਾਹਿਬਦਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ, ‘ਵੀਰ ਬਾਲ ਦਿਵਸ’ ‘ਤੇ ਅਕਾਲੀਆਂ ਬਾਰੇ ਕੀ ਬੋਲੇ?
ਅੰਮ੍ਰਿਤਸਰ: ਪਵਿੱਤਰ ਸ਼ਹਿਰ ਦੇ ਐਲਾਨ ਮਗਰੋਂ ਮੀਟ-ਸ਼ਰਾਬ ‘ਤੇ ਪਾਬੰਦੀ, ਦੁਕਾਨਦਾਰਾਂ ਵੱਲੋਂ ਰੋਸ ਮੀਟਿੰਗ, ਬੋਲੇ- ਰੋਜ਼ੀ-ਰੋਟੀ ਦਾ ਰੱਖੋ ਖਿਆਲ