ਅੰਮ੍ਰਿਤਸਰ: ਪਵਿੱਤਰ ਸ਼ਹਿਰ ਦੇ ਐਲਾਨ ਮਗਰੋਂ ਮੀਟ-ਸ਼ਰਾਬ ‘ਤੇ ਪਾਬੰਦੀ, ਦੁਕਾਨਦਾਰਾਂ ਵੱਲੋਂ ਰੋਸ ਮੀਟਿੰਗ, ਬੋਲੇ- ਰੋਜ਼ੀ-ਰੋਟੀ ਦਾ ਰੱਖੋ ਖਿਆਲ

Updated On: 

26 Dec 2025 10:10 AM IST

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਟ ਦੁਕਾਨਦਾਰ ਸ਼ਰਨਜੀਤ ਸਿੰਘ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ ਉਨ੍ਹਾਂ ਨੂੰ ਮਨਜ਼ੂਰ ਹੈ ਤੇ ਉਹ ਕਾਨੂੰਨ ਦਾ ਵਿਰੋਧ ਨਹੀਂ ਕਰਦੇ, ਪਰ ਇਸ ਕਾਨੂੰਨ ਕਾਰਨ ਹਜ਼ਾਰਾਂ ਛੋਟੇ ਦੁਕਾਨਦਾਰਾਂ ਦੀ ਰੋਜ਼ੀਰੋਟੀ ਖ਼ਤਰ 'ਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੁਕਾਨਦਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਨ੍ਹਾਂ ਦੁਕਾਨਾਂ ਨਾਲ ਹੀ ਚੱਲਦਾ ਹੈ।

ਅੰਮ੍ਰਿਤਸਰ: ਪਵਿੱਤਰ ਸ਼ਹਿਰ ਦੇ ਐਲਾਨ ਮਗਰੋਂ ਮੀਟ-ਸ਼ਰਾਬ ਤੇ ਪਾਬੰਦੀ, ਦੁਕਾਨਦਾਰਾਂ ਵੱਲੋਂ ਰੋਸ ਮੀਟਿੰਗ, ਬੋਲੇ- ਰੋਜ਼ੀ-ਰੋਟੀ ਦਾ ਰੱਖੋ ਖਿਆਲ

ਅੰਮ੍ਰਿਤਸਰ: ਪਵਿੱਤਰ ਸ਼ਹਿਰ ਦੇ ਐਲਾਨ ਮਗਰੋਂ ਮੀਟ–ਸ਼ਰਾਬ ‘ਤੇ ਪਾਬੰਦੀ, ਦੁਕਾਨਦਾਰਾਂ ਵੱਲੋਂ ਰੋਸ ਮੀਟਿੰਗ

Follow Us On

ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਤੋਂ ਬਾਅਦ ਸ਼ਹਿਰ ਦੇ 12 ਗੇਟਾਂ ਦੇ ਅੰਦਰ ਮੀਟ, ਸ਼ਰਾਬ, ਸਿਗਰਟਬੀੜੀ ਤੇ ਪਾਨ ਦੀਆਂ ਦੁਕਾਨਾਂ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ। ਹਾਲਾਂਕਿ, ਇਸ ਫ਼ੈਸਲੇ ਨੂੰ ਲੈ ਕੇ ਨੋਨ-ਵੈਜ ਦੀਆਂ ਦੁਕਾਨਾਂ ਦੇ ਮਾਲਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧ ਚ ਅੰਮ੍ਰਿਤਸਰ ਦੇ ਗੋਲਬਾਗ ਵਿਖੇ ਮੀਟ ਦੁਕਾਨਦਾਰਾਂ ਤੇ ਹੋਰ ਵਪਾਰੀਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿੱਥੇ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੀਟ ਦੁਕਾਨਦਾਰ ਸ਼ਰਨਜੀਤ ਸਿੰਘ ਗੋਗੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਕਾਨੂੰਨ ਉਨ੍ਹਾਂ ਨੂੰ ਮਨਜ਼ੂਰ ਹੈ ਤੇ ਉਹ ਕਾਨੂੰਨ ਦਾ ਵਿਰੋਧ ਨਹੀਂ ਕਰਦੇ, ਪਰ ਇਸ ਕਾਨੂੰਨ ਕਾਰਨ ਹਜ਼ਾਰਾਂ ਛੋਟੇ ਦੁਕਾਨਦਾਰਾਂ ਦੀ ਰੋਜ਼ੀਰੋਟੀ ਖ਼ਤਰ ਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਦੁਕਾਨਦਾਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨਅਤੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਨ੍ਹਾਂ ਦੁਕਾਨਾਂ ਨਾਲ ਹੀ ਚੱਲਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਾਬੰਦੀ ਦੇ ਦਾਇਰੇ ਨੂੰ 200 ਜਾਂ 250 ਗਜ ਤੱਕ ਸੀਮਿਤ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ। ਦੁਕਾਨਦਾਰਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਰੋਡ ਜਾਮ ਜਾਂ ਹਿੰਸਕ ਪ੍ਰਦਰਸ਼ਨ ਦੇ ਹੱਕ ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂਚ ਕਮੇਟੀ ਬਣਾਕੇ ਡੀਸੀ ਤੇ ਮੇਅਰ ਨਾਲ ਮਿਲ ਕੇ ਆਪਣੀ ਬੇਨਤੀ ਰੱਖੀ ਜਾਵੇਗੀ।

ਇਸ ਮੌਕੇ ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਆਸਪਾਸ ਪਾਬੰਦੀ ਲਗਾਉਣਾ ਠੀਕ ਹੈ, ਪਰ ਪੂਰੇ 12 ਗੇਟਾਂ ਦੇ ਅੰਦਰ ਸਾਰੀਆਂ ਦੁਕਾਨਾਂ ਬੰਦ ਕਰਵਾਉਣਾ ਠੀਕ ਨਹੀਂ। ਉਨ੍ਹਾਂ ਅਨੁਸਾਰ, ਇਸ ਨਾਲ ਹਜ਼ਾਰਾਂ ਪਰਿਵਾਰ ਬੇਰੋਜ਼ਗਾਰ ਹੋ ਸਕਦੇ ਹਨ। ਸਰਕਾਰ ਨੂੰ ਆਰਡਰ ਚ ਸੋਧ ਕਰਕੇ ਧਾਰਮਿਕ ਭਾਵਨਾਵਾਂ ਦੇ ਨਾਲਨਾਲ ਲੋਕਾਂ ਦੀ ਆਰਥਿਕ ਹਾਲਤ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਖਿਆਲ ਵੀ ਰੱਖਣਾ ਚਾਹੀਦਾ ਹੈ।

Related Stories
ਪਾਕਿਸਤਾਨ ਪੁੱਜੇ ਸ਼ਰਨਦੀਪ ਲਈ ਕਾਨੂੰਨੀ ਲੜਾਈ ਸ਼ੁਰੂ, ਨਾਸਿਰ ਢਿੱਲੋਂ ਨੇ ਵੀਡੀਓ ਕੀਤੀ ਜਾਰੀ, ਬੋਲਿਆ- ਦੋਵਾਂ ਮੁਲਕਾਂ ਦਾ ਪਿਆਰ ਬਣਿਆ ਰਹੇ
‘ਛੋਟੇ ਸਿਪਾਹੀ’ ਸ਼ਰਵਣ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’, ਦਿੱਲੀ ਵਿਖੇ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ; ਆਪ੍ਰੇਸ਼ਨ ਸਿੰਦੂਰ ਦੌਰਾਨ ਕੀਤੀ ਸੀ ਨਿਰਸਵਾਰਥ ਸੇਵਾ
ਸੀਐਮ ਮਾਨ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ, ਸਾਹਿਬਦਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ, ‘ਵੀਰ ਬਾਲ ਦਿਵਸ’ ‘ਤੇ ਅਕਾਲੀਆਂ ਬਾਰੇ ਕੀ ਬੋਲੇ?
SGPC ਰਾਜਨੀਤੀ ਕਰਨ ਦੀ ਬਜਾਏ ਦੇਵੇ ਸਾਥ, ਸੰਧਵਾਂ ਬੋਲੇ- ਦੋਸ਼ੀਆਂ ਨੂੰ ਬਚਾਉਣ ਲਈ ਹੋ ਰਹੀ ਗੋਲਕਾਂ ਦੀ ਦੁਰਵਰਤੋਂ
ਪੰਜਾਬ ਭਰ ‘ਚ ਅੱਜ ਧੁੰਦ ਦਾ ਆਰੇਂਜ ਅਲਰਟ, 11 ਜ਼ਿਲ੍ਹਿਆਂ ‘ਚ ਸੀਤ ਲਹਿਰ ਦੀ ਵੀ ਚੇਤਾਵਨੀ, ਤਾਪਮਾਨ ‘ਚ 1.8 ਡਿਗਰੀ ਦੀ ਗਿਰਾਵਟ
ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ‘ਚ 12 ਸਾਲਾ ਬੱਚੀ ਦੀ ਮੌਤ, ਪਰਿਵਾਰ ਵੱਲੋਂ ਡਾਕਟਰਾਂ ‘ਤੇ ਦੋਸ਼