AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ ਭਾਜਪਾ ਨੂੰ 2 ਸੀਟਾਂ, ਪਰ ਚੰਦਾ 93 ਫ਼ੀਸਦੀ; ਕੇਜਰੀਵਾਲ ਨੇ ਰਿਪੋਰਟ ਦਾ ਦਿੱਤਾ ਹਵਾਲਾ

ਕੇਜਰੀਵਾਲ ਨੇ ਐਕਸ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਪੰਜਾਬ 'ਚ ਈਡੀ ਪਾਰਟੀ ਦੀਆਂ ਸਿਰਫ਼ ਦੋ ਸੀਟਾਂ ਹਨ। ਪਰ, ਉਨ੍ਹਾਂ ਨੂੰ ਪੰਜਾਬ 'ਚ ਕੁੱਲ ਚੰਦੇ ਦਾ 93 ਫ਼ੀਸਦੀ ਹਿੱਸਾ ਮਿਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਕੋਈ ਇੰਨਾ ਚੰਦਾ ਕਿਉਂ ਦੇ ਰਿਹਾ ਹੈ। ਵਪਾਰੀਆਂ ਨੂੰ ਈਡੀ ਤੇ ਸੀਬੀਆਈ ਖੁਲ੍ਹੇਆਮ ਧਮਕੀਆਂ ਦੇ ਰਹੀਆਂ ਹਨ ਤੇ ਚੰਦੇ ਦੇ ਨਾਮ 'ਤੇ ਲੁੱਟ ਚੱਲ ਰਹੀ ਹੈ।

ਪੰਜਾਬ 'ਚ ਭਾਜਪਾ ਨੂੰ 2 ਸੀਟਾਂ, ਪਰ ਚੰਦਾ 93 ਫ਼ੀਸਦੀ; ਕੇਜਰੀਵਾਲ ਨੇ ਰਿਪੋਰਟ ਦਾ ਦਿੱਤਾ ਹਵਾਲਾ
ਪੰਜਾਬ ‘ਚ ਭਾਜਪਾ ਨੂੰ 2 ਸੀਟਾਂ, ਪਰ ਚੰਦਾ 93 ਫ਼ੀਸਦੀ; ਕੇਜਰੀਵਾਲ ਨੇ ਰਿਪੋਰਟ ਦਾ ਦਿੱਤਾ ਹਵਾਲਾ
tv9-punjabi
| Published: 10 Jun 2026 10:39 AM IST
Share

ਬੀਤੇ ਦਿਨ ਪੰਜਾਬ ਸਮੇਤ ਹੋਰ ਸੂਬਿਆਂ ‘ਚ ਵੱਖ-ਵੱਖ ਟਿਕਾਣਿਆਂ ‘ਤੇ ਈਡੀ ਦੀ ਹਲਚਲ ਦਿਖਾਈ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਇਸ ਰੇਡ ਨੂੰ ਹਿੰਦੂ ਕਾਰੋਬਾਰੀਆਂ ਨੂੰ ਧਮਕਾਉਣ ਵਾਲੀ ਕਾਰਵਾਈ ਕਰਾਰ ਦਿੱਤਾ। ਉੱਥੇ ਹੀ, ਬੀਤੀ ਰਾਤ ਅਰਵਿੰਦ ਕੇਜਰੀਵਾਲ ਨੇ ਇੱਕ ਪੋਸਟ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਈਡੀ ਪਾਰਟੀ ਕਿਹਾ ਹੈ ਤੇ ਪੰਜਾਬ ‘ਚ ਪਾਰਟੀ ਨੂੰ ਮਿਲੇ ਚੰਦੇ ‘ਤੇ ਸਵਾਲ ਖੜ੍ਹੇ ਕੀਤੇ।

ਉਨ੍ਹਾਂ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ ਪੰਜਾਬ ‘ਚ ਈਡੀ ਪਾਰਟੀ ਦੀਆਂ ਸਿਰਫ਼ ਦੋ ਸੀਟਾਂ ਹਨ। ਪਰ, ਉਨ੍ਹਾਂ ਨੂੰ ਪੰਜਾਬ ‘ਚ ਕੁੱਲ ਚੰਦੇ ਦਾ 93 ਫ਼ੀਸਦੀ ਹਿੱਸਾ ਮਿਲਿਆ ਹੈ। ਸੋਚਣ ਵਾਲੀ ਗੱਲ ਹੈ ਕਿ ਕੋਈ ਇੰਨਾ ਚੰਦਾ ਕਿਉਂ ਦੇ ਰਿਹਾ ਹੈ। ਵਪਾਰੀਆਂ ਨੂੰ ਈਡੀ ਤੇ ਸੀਬੀਆਈ ਖੁਲ੍ਹੇਆਮ ਧਮਕੀਆਂ ਦੇ ਰਹੀਆਂ ਹਨ ਤੇ ਚੰਦੇ ਦੇ ਨਾਮ ‘ਤੇ ਲੁੱਟ ਚੱਲ ਰਹੀ ਹੈ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਕਦੇ ਵੀ ਅਜਿਹਾ ਧੱਕਾ ਬਰਦਾਸ਼ਤ ਨਹੀਂ ਕਰੇਗਾ। ਕਿਸਾਨ ਅੰਦੋਲਨ ਤੋਂ ਵੀ ਈਡੀ ਪਾਰਟੀ ਨੇ ਸਿੱਖ ਨਹੀਂ ਲਈ।

ਕਿਸ ਰਿਪੋਰਟ ਦਾ ਕੇਜਰੀਵਾਲ ਨੇ ਦਿੱਤੀ ਹਵਾਲਾ?

ਦੱਸ ਦੇਈਏ ਕਿ ਕੇਜਰੀਵਾਲ ਨੇ ਇੱਕ ਮੀਡੀਆ ਅਦਾਰੇ ਦੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਇਹ ਇਲਜ਼ਾਮ ਲਗਾਏ ਹਨ। ਹਾਲਾਂਕਿ, ਜੋ ਚੰਦੇ ਦੀ ਰਿਪੋਰਟ ਦਿੱਤੀ ਗਈ ਸੀ ਉਹ ਐਸੋਸੀਏਸ਼ਨ ਫ਼ਾਰ ਡੈਮਕ੍ਰੋਟਿਕ ਰਿਫੋਰਮਸ ਵੱਲੋਂ ਜਾਰੀ ਕੀਤੀ ਗਈ ਸੀ। ਇਹ ਰਿਪੋਰਟ 26 ਮਾਰਚ, 2026 ਨੂੰ ਜਾਰੀ ਕੀਤੀ ਗਈ ਸੀ। ਇਹ ਰਿਪੋਰਟ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਗਏ ਡਾਟਾ ‘ਤੇ ਆਧਾਰਿਤ ਹੈ, ਜਿਸ ‘ਚ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਨੂੰ 20 ਹਜ਼ਾਰ ਰੁਪਏ ਤੋਂ ਵੱਧ ਦੇ ਸਾਰੇ ਚੰਦੇ ਦੀ ਰਿਪੋਰਟ ਦੇਣੀ ਪੈਂਦੀ ਹੈ।

ਇਸ ਰਿਪੋਰਟ ਮੁਤਾਬਕ, ਪੰਜਾਬ ‘ਚ ਵਿੱਤ ਸਾਲ 2024-25 ‘ਚ ਕੁੱਲ 64.74 ਕਰੋੜ ਰੁਪਏ ਦਾਂ ਚੰਦਾ ਮਿਲਿਆ ਸੀ, ਜਿਸ ‘ਚੋਂ ਭਾਰਤੀ ਜਨਤਾ ਪਾਰਟੀ ਨੂੰ ਕਰੀਬ 60.30 ਕਰੋੜ ਦਾ ਚੰਦਾ ਮਿਲਿਆ। ਇਹ ਪੰਜਾਬ ‘ਚ ਕੇਂਦਰੀ ਪੱਧਰ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਮਿਲੇ ਚੰਦੇ ਦਾ ਕਰੀਬ 93 ਫ਼ੀਸਦੀ ਹੈ। ਬਾਕੀ ਬਚੇ 7 ਫ਼ੀਸਦੀ ਹਿੱਸੇ ‘ਚੋਂ ਕਰੀਬ 3.70 ਕਰੋੜ ਕਾਂਗਰਸ ਤੇ 71 ਲੱਖ ਰੁਪਏ ਆਮ ਆਦਮੀ ਪਾਰਟੀ ਨੂੰ ਚੰਦੇ ਵਜੋਂ ਮਿਲਿਆ ਸੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਚੰਦੇ ਪਾਰਟੀਆਂ ਨੇ ਖ਼ੁਦ ਘੋਸ਼ਿਤ ਕੀਤੇ ਸਨ। ਇਸ ਰਿਪੋਰਟ ‘ਚ ਪਾਰਟੀਆਂ ਨੂੰ ਦੇਸ਼ ਭਰ ‘ਚ ਕੁੱਲ ਚੰਦੇ ਤੇ ਵੱਖ-ਵੱਖ ਸੂਬਿਆਂ ‘ਚ ਮਿਲੇ ਚੰਦੇ ਦਾ ਰਿਕਾਰਡ ਦਿੱਤਾ ਗਿਆ ਹੈ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...