AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਚੰਨੀ, ਰਾਜਾ ਵੜਿੰਗ ਤੇ ਮਨੀਸ਼ ਤਿਵਾਰੀ… ਪੰਜਾਬ ਕਾਂਗਰਸ ‘ਚ ‘ਫ੍ਰੈਂਡਲੀ ਮੈਚ’ ਜਾਂ ਸਿਆਸੀ ਜੰਗ? ਹਾਈਕਮਾਂਡ ਦੀ ਪ੍ਰੀਖਿਆ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਕਾਂਗਰਸ ਦੇ ਮੌਜੂਦਾ ਹਾਲਾਤ 'ਤੇ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਬਿਆਨ ਦਿੱਤਾ ਹੈ। ਪਾਰਟੀ ਦੇ ਅੰਦਰ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨੀਸ਼ ਤਿਵਾਰੀ ਵਰਗੇ ਦਿੱਗਜ ਆਗੂਆਂ ਵਿਚਾਲੇ ਚੱਲ ਰਹੀ ਜਨਤਕ ਬਿਆਨਬਾਜ਼ੀ ਅਤੇ ਬਗਾਵਤ ਬਾਰੇ ਪੁੱਛੇ ਜਾਣ 'ਤੇ ਬਾਜਵਾ ਨੇ ਕਿਹਾ, "ਅਜੇ ਦੇਖਦੇ ਰਹੋ, ਅਸੀਂ ਅਜੇ ਫ੍ਰੈਂਡਲੀ ਮੈਚ ਖੇਡ ਰਹੇ ਹਾਂ।

ਚੰਨੀ, ਰਾਜਾ ਵੜਿੰਗ ਤੇ ਮਨੀਸ਼ ਤਿਵਾਰੀ... ਪੰਜਾਬ ਕਾਂਗਰਸ 'ਚ 'ਫ੍ਰੈਂਡਲੀ ਮੈਚ' ਜਾਂ ਸਿਆਸੀ ਜੰਗ? ਹਾਈਕਮਾਂਡ ਦੀ ਪ੍ਰੀਖਿਆ
tv9-punjabi
| Published: 08 Jul 2026 22:45 PM IST
Share

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਕਾਂਗਰਸ ਦੇ ਮੌਜੂਦਾ ਹਾਲਾਤ ‘ਤੇ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਬਿਆਨ ਦਿੱਤਾ ਹੈ। ਪਾਰਟੀ ਦੇ ਅੰਦਰ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨੀਸ਼ ਤਿਵਾਰੀ ਵਰਗੇ ਦਿੱਗਜ ਆਗੂਆਂ ਵਿਚਾਲੇ ਚੱਲ ਰਹੀ ਜਨਤਕ ਬਿਆਨਬਾਜ਼ੀ ਅਤੇ ਬਗਾਵਤ ਬਾਰੇ ਪੁੱਛੇ ਜਾਣ ‘ਤੇ ਬਾਜਵਾ ਨੇ ਕਿਹਾ, “ਅਜੇ ਦੇਖਦੇ ਰਹੋ, ਅਸੀਂ ਅਜੇ ਫ੍ਰੈਂਡਲੀ ਮੈਚ ਖੇਡ ਰਹੇ ਹਾਂ। ਜਿਹੜਾ ਇਹਨਾਂ ਵਿੱਚੋਂ ਅੱਗੇ ਨਿਕਲੇਗਾ, ਕਮਾਨ ਉਸੇ ਦੇ ਹੱਥ ਸੌਂਪੀ ਜਾਵੇਗੀ।” ਬਾਜਵਾ ਨੇ ਇੱਕ ਤਰ੍ਹਾਂ ਨਾਲ ਪਾਰਟੀ ਅੰਦਰ ਚੱਲ ਰਹੀ ਇਸ ਖਾਨਾਜੰਗੀ ਦਾ ਪਰੋਖ ਰੂਪ ਵਿੱਚ ਸਵਾਗਤ ਕੀਤਾ ਹੈ।

ਹਾਲਾਂਕਿ, ਬਾਜਵਾ ਦੇ ਬਿਆਨ ਤੋਂ ਇੰਝ ਜਾਪਦਾ ਹੈ ਜਿਵੇਂ ਆਗਾਮੀ ਵਿਧਾਨ ਸਭਾ ਚੋਣਾਂ ਕੋਈ ਓਲੰਪਿਕ ਖੇਡਾਂ ਹੋਣ, ਜਿੱਥੇ ਆਪਸੀ ਖੂਨ-ਖ਼ਰਾਬਾ ਅਤੇ ਸਿਆਸੀ ਕਾਟੋ-ਕਲੇਸ਼ ਤੋਂ ਬਾਅਦ ਆਗੂ ਦੀ ਚੋਣ ਕੀਤੀ ਜਾਵੇਗੀ। ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਚੋਣਾਂ ਜਿੱਤਣਾ ਕੋਈ ਖੇਡ ਨਹੀਂ ਹੈ। ਲੋਕਤੰਤਰ ਵਿੱਚ ਆਪਸੀ ਏਕਤਾ ਅਤੇ ਟੀਮ ਵਰਕ ਹੀ ਪਾਰਟੀ ਨੂੰ ਅੱਗੇ ਲੈ ਕੇ ਜਾਂਦੀ ਹੈ, ਕਿਉਂਕਿ ਵਿਰੋਧੀ ਪਾਰਟੀਆਂ ਤੁਹਾਡੀ ਹਰ ਚਾਲ ‘ਤੇ ਨਜ਼ਰ ਰੱਖ ਰਹੀਆਂ ਹੁੰਦੀਆਂ ਹਨ ਅਤੇ ਤੁਹਾਡੀ ਇੱਕ ਵੀ ਗਲਤੀ ਵਿਰੋਧੀ ਧਿਰ ਲਈ ਫਾਇਦੇਮੰਦ ਸਾਬਤ ਹੁੰਦੀ ਹੈ।

ਆਜ਼ਾਦੀ ਤੋਂ ਬਾਅਦ ਪੰਜਾਬ ‘ਚ ਕਾਂਗਰਸ ਦਾ ਸੁਨਹਿਰੀ ਦੌਰ

ਇਤਿਹਾਸਕ ਪੱਖ ਤੋਂ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਕਾਂਗਰਸ ਹਮੇਸ਼ਾ ਇੱਕ ਮਜ਼ਬੂਤ ਸਿਆਸੀ ਤਾਕਤ ਰਹੀ ਹੈ। ਭਾਵੇਂ ਸਮੇਂ-ਸਮੇਂ ‘ਤੇ ਸ਼ਿਰੋਮਣੀ ਅਕਾਲੀ ਦਲ ਨੇ ਉਸ ਕੋਲੋਂ ਸੱਤਾ ਦਾ ਤਾਜ ਖੋਹਿਆ, ਪਰ ਕੋਈ ਵੀ ਹੋਰ ਰਾਸ਼ਟਰੀ ਪਾਰਟੀ ਕਾਂਗਰਸ ਨੂੰ ਚੁਣੌਤੀ ਨਹੀਂ ਦੇ ਸਕੀ। ਆਜ਼ਾਦ ਭਾਰਤ ਵਿੱਚ ਪੰਜਾਬ ਅਤੇ ਹਰਿਆਣਾ ਦੀ ਵੰਡ (1966) ਤੋਂ ਬਾਅਦ ਵੀ ਸੂਬੇ ਵਿੱਚ ਕਾਂਗਰਸ ਦਾ ਇੱਕ-ਛੱਤਰ ਰਾਜ ਰਿਹਾ। ਸਿਰਫ਼ 1967 ਦੀ ਸੰਯੁਕਤ ਵਿਧਾਇਕ ਦਲ (ਸੰਵਿਦ) ਦੀ ਸਰਕਾਰ ਅਤੇ 1977 ਦੀ ਜਨਤਾ ਪਾਰਟੀ ਦੇ ਦੌਰ ਨੂੰ ਛੱਡ ਕੇ ਕਾਂਗਰਸ ਲਗਾਤਾਰ ਮਜ਼ਬੂਤ ਰਹੀ। ਇਸ ਤੋਂ ਇਲਾਵਾ ਉਹ 1985, 1997, 2007, 2012 ਅਤੇ 2017 ਦੀਆਂ ਚੋਣਾਂ ਦੌਰਾਨ ਵੀ ਸੱਤਾ ਤੋਂ ਬਾਹਰ ਰਹੀ।

ਪਰ ਕਾਂਗਰਸ ਦੇ ਪਤਨ ਦੀ ਸ਼ੁਰੂਆਤ ਸਾਲ 1983 ਵਿੱਚ ਹੋਈ, ਜਦੋਂ ਦਰਬਾਰਾ ਸਿੰਘ ਮੁੱਖ ਮੰਤਰੀ ਬਣੇ। ਉਸ ਸਮੇਂ ਪਾਰਟੀ ਦੇ ਦੋ ਵੱਡੇ ਨੇਤਾਵਾਂ—ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਵਿਚਾਲੇ ਚੱਲ ਰਹੀ ਆਪਸੀ ਤਣਾਅਪੂਰਨ ਸਿਆਸਤ ਨੇ ਕਾਂਗਰਸ ਦੀ ਹਾਲਤ ਖ਼ਰਾਬ ਕਰਨੀ ਸ਼ੁਰੂ ਕਰ ਦਿੱਤੀ। ਗਿਆਨੀ ਜ਼ੈਲ ਸਿੰਘ ਇੱਕ ਬਹੁਤ ਹੀ ਉਤਸ਼ਾਹੀ ਅਤੇ ਮਹੱਤਵਾਕਾਂਸ਼ੀ ਆਗੂ ਸਨ। ਉਹ 17 ਮਾਰਚ 1972 ਤੋਂ 30 ਅਪ੍ਰੈਲ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ।

ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦਾ ਦੌਰ

ਐਮਰਜੈਂਸੀ ਦੀ ਸਮਾਪਤੀ ਤੋਂ ਬਾਅਦ ਪੰਜਾਬ ਵਿੱਚ ਦੋ ਮਹੀਨੇ ਰਾਸ਼ਟਰਪਤੀ ਸ਼ਾਸਨ ਰਿਹਾ ਅਤੇ ਫਿਰ 20 ਜੂਨ 1977 ਨੂੰ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਪਰ 17 ਫਰਵਰੀ 1980 ਨੂੰ ਉਨ੍ਹਾਂ ਦੀ ਸਰਕਾਰ ਭੰਗ ਕਰ ਦਿੱਤੀ ਗਈ ਅਤੇ ਸੂਬੇ ਵਿੱਚ ਮੁੜ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ। ਜਦੋਂ ਦੁਬਾਰਾ ਚੋਣਾਂ ਹੋਈਆਂ ਤਾਂ ਕਾਂਗਰਸ ਜੇਤੂ ਰਹੀ ਅਤੇ 6 ਜੂਨ 1980 ਨੂੰ ਦਰਬਾਰਾ ਸਿੰਘ ਨੇ ਮੁੱਖ ਮੰਤਰੀ ਵਜੋਂ ਸਹੁ ਚੁੱਕੀ। ਉਸ ਸਮੇਂ ਗਿਆਨੀ ਜ਼ੈਲ ਸਿੰਘ ਕੇਂਦਰ ਵਿੱਚ ਗ੍ਰਹਿ ਮੰਤਰੀ ਸਨ ਅਤੇ ਦੋ ਸਾਲ ਬਾਅਦ ਉਹ ਦੇਸ਼ ਦੇ ਰਾਸ਼ਟਰਪਤੀ ਬਣ ਗਏ।

ਇਹ ਉਹ ਕਾਲਾ ਦੌਰ ਸੀ ਜਦੋਂ ਪੰਜਾਬ ਵਿੱਚ ਅੱਤਵਾਦ ਬਹੁਤ ਤੇਜ਼ੀ ਨਾਲ ਸਿਰ ਚੁੱਕ ਰਿਹਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੂਰੀ ਸ਼ਾਸਨ ਵਿਵਸਥਾ ਨੂੰ ਚੁਣੌਤੀ ਦੇ ਰਹੇ ਸਨ। ਦੇਸ਼ ਦੇ ਸਭ ਤੋਂ ਅਮੀਰ ਅਤੇ ਖੁਸ਼ਹਾਲ ਰਾਜ ਪੰਜਾਬ ਦੀਆਂ ਸੜਕਾਂ ਸ਼ਾਮ ਹੁੰਦੇ ਹੀ ਸੁੰਨਸਾਨ ਹੋ ਜਾਂਦੀਆਂ ਸਨ ਅਤੇ ਅੱਤਵਾਦੀ ਘਟਨਾਵਾਂ ਆਮ ਹੋ ਗਈਆਂ ਸਨ। ਪੰਜਾਬ ਦੇ ਇਸ ਤਣਾਅਪੂਰਨ ਮਾਹੌਲ ਨੇ ਪੂਰੇ ਦੇਸ਼ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਪ੍ਰਭਾਵਿਤ ਕੀਤਾ।

ਡੀਆਈਜੀ ਅਟਵਾਲ ਦਾ ਕਤਲ ਅਤੇ ‘ਆਪ੍ਰੇਸ਼ਨ ਬਲੂ ਸਟਾਰ’

ਇਸੇ ਦੌਰਾਨ 25 ਅਪ੍ਰੈਲ 1983 ਨੂੰ ਪੰਜਾਬ ਪੁਲਿਸ ਦੇ ਡੀਆਈਜੀ (DIG) ਅਵਤਾਰ ਸਿੰਘ ਅਟਵਾਲ ਦਾ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤ ਰਹੇ ਸਨ। ਉਨ੍ਹਾਂ ਦੀ ਹੱਤਿਆ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ‘ਤੇ ਕੀਤੀ ਗਈ ਸੀ। ਇਸ ਘਟਨਾ ਨੇ ਪੂਰੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬੇਹੱਦ ਚਿੰਤਤ ਹੋ ਗਏ। ਨਤੀਜੇ ਵਜੋਂ, 6 ਅਕਤੂਬਰ 1983 ਨੂੰ ਦਰਬਾਰਾ ਸਿੰਘ ਸਰਕਾਰ ਨੂੰ ਹਟਾ ਕੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ।

10 ਅਕਤੂਬਰ 1983 ਨੂੰ ਸਾਬਕਾ ਅਫ਼ਸਰਸ਼ਾਹ ਭੈਰਵ ਦੱਤ ਪਾਂਡੇ ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਜਦੋਂ ਉਨ੍ਹਾਂ ਕੋਲੋਂ ਵੀ ਸਥਿਤੀ ਕਾਬੂ ਹੇਠ ਨਹੀਂ ਆਈ, ਤਾਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਮ੍ਰਿਤਸਰ ਵਿੱਚ ਫ਼ੌਜ ਰਾਹੀਂ ‘ਆਪ੍ਰੇਸ਼ਨ ਬਲੂ ਸਟਾਰ’ ਨੂੰ ਅੰਜਾਮ ਦਿੱਤਾ। 3 ਤੋਂ 6 ਜੂਨ 1984 ਤੱਕ ਫ਼ੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਾਰਵਾਈ ਕੀਤੀ, ਜਿਸ ਵਿੱਚ ਸੰਤ ਭਿੰਡਰਾਂਵਾਲੇ ਮਾਰੇ ਗਏ।

ਅਰਜੁਨ ਸਿੰਘ ਦੀ ਸਿਆਸੀ ਚਾਲ ਅਤੇ ਬਾਰ-ਬਾਰ ਰਾਸ਼ਟਰਪਤੀ ਸ਼ਾਸਨ

ਇਸ ਆਪ੍ਰੇਸ਼ਨ ਤੋਂ ਇੱਕ ਮਹੀਨੇ ਬਾਅਦ ਭੈਰਵ ਦੱਤ ਪਾਂਡੇ ਨੂੰ ਹਟਾ ਕੇ ਕੇ.ਟੀ. ਸਤਰਵਾਲਾ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ। ਇਸੇ ਦੌਰਾਨ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਸਿੱਖ ਅੰਗਰੱਖਿਅਕਾਂ ਵੱਲੋਂ ਕਤਲ ਕਰ ਦਿੱਤਾ ਗਿਆ। ਅੱਠ ਮਹੀਨਿਆਂ ਬਾਅਦ, ਨਵੇਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਤਰਵਾਲਾ ਦੀ ਥਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਨੂੰ ਪੰਜਾਬ ਦਾ ਰਾਜਪਾਲ ਬਣਾ ਕੇ ਚੰਡੀਗੜ੍ਹ ਭੇਜਿਆ। ਰਾਜੀਵ ਗਾਂਧੀ ਦਾ ਮੰਨਣਾ ਸੀ ਕਿ ਅਰਜੁਨ ਸਿੰਘ ਇੱਕ ਮਾਂਜੇ ਹੋਏ ਸਿਆਸਤਦਾਨ ਹਨ ਅਤੇ ਉਹ ਪੰਜਾਬ ਸੰਕਟ ਦਾ ਸਿਆਸੀ ਹੱਲ ਕੱਢ ਲੈਣਗੇ। ਅਰਜੁਨ ਸਿੰਘ ਨੇ ਆਪਣੇ ਅੱਠ ਮਹੀਨਿਆਂ ਦੇ ਕਾਰਜਕਾਲ ਦੌਰਾਨ 29 ਸਤੰਬਰ 1985 ਨੂੰ ਸ਼ਿਰੋਮਣੀ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਵਾਈ, ਜਿਸ ਨੂੰ ਇੱਕ ਵੱਡੀ ਸਫ਼ਲਤਾ ਮੰਨਿਆ ਗਿਆ।

ਪਰ ਬਰਨਾਲਾ ਸਰਕਾਰ ਦੇ ਸਮੇਂ ਪੰਜਾਬ ਦਾ ਮਾਹੌਲ ਹੋਰ ਜ਼ਿਆਦਾ ਅਸ਼ਾਂਤ ਹੋ ਗਿਆ। 11 ਜੂਨ 1987 ਨੂੰ ਉਨ੍ਹਾਂ ਦੀ ਸਰਕਾਰ ਨੂੰ ਭੰਗ ਕਰਕੇ ਸੂਬੇ ਵਿੱਚ ਮੁੜ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ। ਇਹ ਰਾਸ਼ਟਰਪਤੀ ਸ਼ਾਸਨ ਲਗਾਤਾਰ ਪੰਜ ਸਾਲ ਤੱਕ ਚੱਲਿਆ, ਜਿਸ ਦੌਰਾਨ ਸ਼ੰਕਰ ਦਿਆਲ ਸ਼ਰਮਾ, ਸਿਧਾਰਥ ਸ਼ੰਕਰ ਰਾਏ, ਨਿਰਮਲ ਕੁਮਾਰ ਮੁਖਰਜੀ, ਓਮ ਪ੍ਰਕਾਸ਼ ਮਲਹੋਤਰਾ, ਵੀਰੇਂਦਰ ਵਰਮਾ ਅਤੇ ਸੁਰਿੰਦਰ ਨਾਥ ਵਰਗੇ ਕਈ ਰਾਜਪਾਲ ਬਦਲੇ ਗਏ। ਪੰਜਾਬ ਵਿੱਚ 1947 ਤੋਂ 1992 ਤੱਕ ਕੁੱਲ 3,510 ਦਿਨ (ਲਗਭਗ 10 ਸਾਲ) ਰਾਸ਼ਟਰਪਤੀ ਸ਼ਾਸਨ ਰਿਹਾ। ਪੰਜ ਸਾਲਾਂ ਬਾਅਦ ਜਦੋਂ ਕਾਂਗਰਸ ਦੇ ਬੇਅੰਤ ਸਿੰਘ ਮੁੱਖ ਮੰਤਰੀ ਬਣੇ, ਤਾਂ ਸੂਬੇ ਵਿੱਚ ਅੱਤਵਾਦ ਖ਼ਿਲਾਫ਼ ਸਖ਼ਤ ਮੁਹਿੰਮ ਸ਼ੁਰੂ ਹੋਈ। ਉਸ ਸਮੇਂ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਪੰਜਾਬ ਨੂੰ ਅੱਤਵਾਦ ਤੋਂ ਮੁਕਤ ਕਰਵਾਇਆ, ਪਰ ਸਖ਼ਤ ਪੁਲਿਸ ਕਾਰਵਾਈ ਕਾਰਨ ਜਨਤਾ ਦਾ ਇੱਕ ਹਿੱਸਾ ਨਾਰਾਜ਼ ਵੀ ਹੋਇਆ।

ਹਾਈਕਮਾਂਡ ਦਾ ਮੁੱਖ ਮੰਤਰੀਆਂ ਤੋਂ ਉੱਠਿਆ ਭਰੋਸਾ

31 ਅਗਸਤ 1995 ਨੂੰ ਇੱਕ ਬੰਬ ਧਮਾਕੇ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ, ਜੋ ਪੰਜਾਬ ਲਈ ਵੱਡਾ ਝਟਕਾ ਸੀ। ਉਨ੍ਹਾਂ ਤੋਂ ਬਾਅਦ ਕਾਂਗਰਸ ਨੇ ਹਰਚਰਨ ਸਿੰਘ ਬਰਾਰ ਅਤੇ ਫਿਰ 21 ਨਵੰਬਰ 1996 ਨੂੰ ਰਾਜਿੰਦਰ ਕੌਰ ਭੱਠਲ ਨੂੰ ਮੁੱਖ ਮੰਤਰੀ ਬਣਾਇਆ। 1997 ਦੀਆਂ ਚੋਣਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਜੇਤੂ ਰਿਹਾ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਸਾਲ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਵਾਪਸੀ ਹੋਈ, ਪਰ ਇਸ ਤੋਂ ਬਾਅਦ ਲਗਾਤਾਰ ਦੋ ਵਾਰ ਅਕਾਲੀ ਦਲ ਨੇ ਚੋਣਾਂ ਜਿੱਤੀਆਂ। 2017 ਵਿੱਚ ਕਾਂਗਰਸ ਫਿਰ ਸੱਤਾ ਵਿੱਚ ਆਈ, ਪਰ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦਾ ਕਾਰਜਕਾਲ ਪੂਰਾ ਹੋਣ ਤੋਂ 6 ਮਹੀਨੇ ਪਹਿਲਾਂ ਉਨ੍ਹਾਂ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਇਸ ਅੰਦਰੂਨੀ ਖਿੱਚੋਤਾਣ ਦਾ ਨਤੀਜਾ ਇਹ ਨਿਕਲਿਆ ਕਿ 2022 ਵਿੱਚ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹਾਰ ਗਏ ਅਤੇ ਆਮ ਆਦਮੀ ਪਾਰਟੀ (AAP) ਨੇ ਇਤਿਹਾਸਕ ਜਿੱਤ ਦਰਜ ਕੀਤੀ।

ਭਗਵੰਤ ਮਾਨ ਸਰਕਾਰ ‘ਤੇ ਸਵਾਲ ਅਤੇ ਕਾਂਗਰਸ ਲਈ ਮੌਕਾ

ਆਮ ਆਦਮੀ ਪਾਰਟੀ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ, ਜੋ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਸਨ। 2011 ਵਿੱਚ ਸਿਆਸਤ ਵਿੱਚ ਆਉਣ ਤੋਂ ਬਾਅਦ ਉਹ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਰਹੇ ਅਤੇ 2022 ਵਿੱਚ ਧੂਰੀ ਸੀਟ ਤੋਂ ਵਿਧਾਇਕ ਬਣ ਕੇ ਮੁੱਖ ਮੰਤਰੀ ਬਣੇ। ਪਰ ਵਿਰੋਧੀ ਧਿਰ ਦਾ ਦੋਸ਼ ਹੈ ਕਿ ਉਨ੍ਹਾਂ ਦਾ ਕਾਰਜਕਾਲ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਕਮਜ਼ੋਰ ਰਿਹਾ ਹੈ। ਸੂਬੇ ਵਿੱਚ ਗੈਂਗਵਾਰ ਅਤੇ ਨਸ਼ੇ ਦੇ ਮੁੱਦੇ ਲਗਾਤਾਰ ਗਰਮਾ ਰਹੇ ਹਨ। ਇਹੀ ਕਾਰਨ ਹੈ ਕਿ ਲੋਕ ਹੁਣ ਵਿਕਲਪ ਵਜੋਂ ਕਾਂਗਰਸ ਵੱਲ ਦੇਖ ਰਹੇ ਹਨ।

ਪਰ ਕਾਂਗਰਸ ਦੀ ਸਭ ਤੋਂ ਵੱਡੀ ਸਮੱਸਿਆ ਉਸ ਦੀ ਅੰਦਰੂਨੀ ਕਲਹ ਹੈ। ਜੇਕਰ ਕਾਂਗਰਸ ਸੂਬੇ ਵਿੱਚ ਵਾਪਸੀ ਚਾਹੁੰਦੀ ਹੈ ਤਾਂ ਉਸ ਨੂੰ ਚਰਨਜੀਤ ਸਿੰਘ ਚੰਨੀ ਦੀ ਬਗਾਵਤ ਨੂੰ ਰੋਕਣਾ ਹੋਵੇਗਾ।

ਦਲਿਤ ਬਨਾਮ ਜੱਟ ਸਿੱਖ ਦੀ ਸਿਆਸੀ ਜੰਗ

ਮੌਜੂਦਾ ਹਾਲਾਤ ਇਹ ਹਨ ਕਿ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਸ਼ਰਤ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾਵੇ। ਇਹ ਦੋਵੇਂ ਨੇਤਾ ਪੰਜਾਬ ਦੇ ਦੋ ਸਭ ਤੋਂ ਪ੍ਰਭਾਵਸ਼ਾਲੀ ਸਮੁਦਾਇਆਂ ਦੀ ਅਗਵਾਈ ਕਰਦੇ ਹਨ ਚੰਨੀ ਦਲਿਤ ਸਮਾਜ ਤੋਂ ਆਉਂਦੇ ਹਨ ਅਤੇ ਰਾਜਾ ਵੜਿੰਗ ਜੱਟ ਸਿੱਖ ਹਨ। ਪੰਜਾਬ ਵਿੱਚ ਦਲਿਤ ਆਬਾਦੀ ਦੀ ਗਿਣਤੀ ਸਭ ਤੋਂ ਵੱਧ ਹੈ, ਜਦੋਂ ਕਿ ਰਾਜਨੀਤਿਕ ਤੌਰ ‘ਤੇ ਜੱਟ ਸਿੱਖ ਬਹੁਤ ਸ਼ਕਤੀਸ਼ਾਲੀ ਮੰਨੇ ਜਾਂਦੇ ਹਨ। ਦੂਜੇ ਪਾਸੇ, ਸੰਸਦ ਮੈਂਬਰ ਮਨੀਸ਼ ਤਿਵਾਰੀ ਵੀ ਵੱਖਰੀ ਸੁਰ ਅਪਣਾ ਰਹੇ ਹਨ। ਜੇਕਰ ਕਾਂਗਰਸ ਹਾਈਕਮਾਂਡ ਨੇ ਜਲਦੀ ਹੀ ਇਸ ਅੰਦਰੂਨੀ ਕਲੇਸ਼ ਨੂੰ ਹੱਲ ਨਾ ਕੀਤਾ, ਤਾਂ ਹੱਥ ਵਿੱਚ ਆਇਆ ਮੌਕਾ ਵੀ ਖੁੱਸ ਜਾਵੇਗਾ। ਦੇਸ਼ ਭਰ ਵਿੱਚ ਕਾਂਗਰਸ ਦੇ ਸਿਆਸੀ ਵਜੂਦ ਲਈ ਪੰਜਾਬ ਜਿੱਤਣਾ ਬਹੁਤ ਅਹਿਮ ਹੈ, ਕਿਉਂਕਿ ਇਸ ਵੇਲੇ ਉੱਤਰੀ ਭਾਰਤ ਵਿੱਚ ਉਨ੍ਹਾਂ ਕੋਲ ਸਿਰਫ਼ ਹਿਮਾਚਲ ਪ੍ਰਦੇਸ਼ ਦੀ ਸੱਤਾ ਬਚੀ ਹੈ।

Follow Us
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ
NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਬਣੇ Joint Toppers, ਮਾਪਿਆਂ ਤੇ ਪੰਜਾਬ ਦਾ ਵਧਾਇਆ ਮਾਣ...
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ
Hydrogen Train: ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ PM ਮੋਦੀ ਨੇ ਦਿਖਾਈ ਹਰੀ ਝੰਡੀ, ਟੀਵੀ9 ਪੰਜਾਬੀ ਨਾਲ ਕਰੋ ਪਹਿਲਾ ਸਫ਼ਰ...
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ
Satluj: ਭਾਰਤ ਧਰਮ ਨਿਰਪੱਖ ਦੇਸ਼... ਰਵਨੀਤ ਬਿੱਟੂ ਭਾਈਚਾਰਕ ਸਾਂਝ ਖਰਾਬ ਨਾ ਕਰਨ ... SGPC ਦੇ ਤਲਖ ਤੇਵਰ...
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ
Punjab Congress: ਪੰਜਾਬ ਕਾਂਗਰਸ ਵਿੱਚ ਧੜੇਬੰਦੀ 'ਤੇ ਹਾਈਕਮਾਨ ਸਖ਼ਤ, ਬਾਗ਼ੀ ਆਗੂਆਂ ਨੂੰ ਨਹੀਂ ਮਿਲਣਗੇ ਰਾਹੁਲ ਗਾਂਧੀ...
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ
ਮੁਕੇਰੀਆਂ ਤੋਂ ਸੀਐਮ ਭਗਵੰਤ ਮਾਨ ਦੇ ਵਿਰੋਧੀਆਂ ਦੇ ਸਿੱਧੇ ਨਿਸ਼ਾਨੇ, ਸੁਖਬੀਰ ਬਾਦਲ ਤੇ ਮਜੀਠਿਆ ਤੇ ਕਹਿ ਦਿੱਤੀ ਵੱਡੀ ਗੱਲ...
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ
PM Modi Chandigarh Visit: ਚੰਡੀਗੜ੍ਹ ਦੌਰੇ ਦੌਰਾਨ ਪੀਐਮ ਮੋਦੀ ਕਿਹੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਣ...? ਵੇਖੋ...
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?
E20 Fuel Controversy: E20 ਫਿਊਲ ਵਿਵਾਦ, ਕੀ ਇਥੇਨੌਲ ਬਲੈਂਡੇਡ ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਹੇ ਗੱਡੀਆਂ ਦੇ ਇੰਜਨ?...
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ
ਅਮਰੀਕਾ 'ਚ ਭਾਰਤੀ ਗੈਂਗਸਟਰਾਂ 'ਤੇ ਵੱਡਾ ਐਕਸ਼ਨ, FBI ਦੀ ਲਿਸਟ ਵਿੱਚ ਨਿਤੀਸ਼ ਕੌਸ਼ਲ ਮੋਸਟ ਵਾਂਟੇਡ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ...
ਪੀਐਮ ਮੋਦੀ ਦਾ ਚੰਡੀਗੜ੍ਹ ਅਤੇ ਪੰਜਾਬ ਦੌਰਾ, PGI ਨੂੰ ਮਿਲੇਗੀ ਕਿਹੜੀ ਸੌਗਾਤ? ਵੇਖੋ......