AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

CM ਮਾਨ ਨੇ ਗਵਰਨਰ ਨਾਲ ਕੀਤੀ ਮੁਲਾਕਾਤ, ਜਗਤਾਰ ਹਵਾਰਾ ਨੂੰ ਪੈਰੋਲ ਦੇਣ ਦੀ ਕੀਤੀ ਸਿਫ਼ਾਰਿਸ਼

ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ। ਇਸ ਸਬੰਧ 'ਚ ਪੰਜਾਬ ਸਰਕਾਰ ਨੇ ਪਹਿਲਾਂ ਚਿੱਠੀ ਲਿਖ ਕੇ ਸਿਫ਼ਾਰਿਸ਼ ਕੀਤੀ ਸੀ ਕਿ ਮਨੁੱਖਤਾ ਦੇ ਆਧਾਰ 'ਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਤੇ ਹੁਣ ਇਸੇ ਸਿਲਸਿਲੇ 'ਚ ਅੱਜ ਮੈਂ ਮੁਲਾਕਾਤ ਕਰਨ ਲਈ ਆਇਆ ਸੀ।

CM ਮਾਨ ਨੇ ਗਵਰਨਰ ਨਾਲ ਕੀਤੀ ਮੁਲਾਕਾਤ, ਜਗਤਾਰ ਹਵਾਰਾ ਨੂੰ ਪੈਰੋਲ ਦੇਣ ਦੀ ਕੀਤੀ ਸਿਫ਼ਾਰਿਸ਼
amanpreet-kaur
| Updated On: 12 Aug 2026 12:00 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਉਨ੍ਹਾ ਨੇ ਮੁਲਾਕਾਤ ਦੌਰਾਨ ਗਵਰਨਰ ਨਾਲ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਬੰਧੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਬੀਤੀ ਦਿਨੀਂ ਗਵਰਨਰ ਨੂੰ ਚਿੱਠੀ ਲਿਖ ਕੇ ਪੈਰੋਲ ਦੇਣ ਦੀ ਸਿਫ਼ਾਰਿਸ਼ ਕੀਤੀ ਸੀ ਤੇ ਅੱਜ ਇਸੇ ਮੁੱਦੇ ‘ਤੇ ਉਨ੍ਹਾਂ ਨੇ ਗਵਰਨਰ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਰਹਿੰਦੀ। ਇਸ ਸਬੰਧ ‘ਚ ਪੰਜਾਬ ਸਰਕਾਰ ਨੇ ਪਹਿਲਾਂ ਚਿੱਠੀ ਲਿਖ ਕੇ ਸਿਫ਼ਾਰਿਸ਼ ਕੀਤੀ ਸੀ ਕਿ ਮਨੁੱਖਤਾ ਦੇ ਆਧਾਰ ‘ਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦਿੱਤੀ ਜਾਵੇ ਤੇ ਹੁਣ ਇਸੇ ਸਿਲਸਿਲੇ ‘ਚ ਅੱਜ ਮੈਂ ਮੁਲਾਕਾਤ ਕਰਨ ਲਈ ਆਇਆ ਸੀ।

ਪੰਜਾਬ ਸਰਕਾਰ ਵੱਲੋਂ 10 ਦਿਨਾਂ ਦੀ ਪੈਰੋਲ ਦੀ ਸਿਫ਼ਾਰਿਸ਼

ਸੀਐਮ ਨੇ ਕਿਹਾ ਕਿ ਗਵਰਨਰ ਯੂਟੀ ਦੇ ਪ੍ਰਸ਼ਾਸਕ ਹਨ ਤੇ ਕੇਸ ਵੀ ਯੂਟੀ ‘ਚ ਚਲਦਾ ਹੈ ਤੇ ਇਨ੍ਹਾਂ ਨੇ (ਯੂਟੀ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਗਵਰਨਰ ਕਟਾਰੀਆ) ਨੇ ਇੱਥੋਂ ਸਿਫ਼ਾਰਿਸ਼ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਯੂਟੀ ਦੇ ਪ੍ਰਸ਼ਾਸਕ ਦੀ ਸਿਫ਼ਾਰਿਸ਼ ਤੋਂ ਬਾਅਦ ਅੱਗਿਓਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੈਰੋਲ ਦੇ ਸਬੰਧ ‘ਚ ਫੈਸਲਾ ਲੈਣਾ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਦਿਨ ਦੀ ਪੈਰੋਲ ਦੇਣ ਲਈ ਸਿਫ਼ਾਰਿਸ਼ ਕੀਤੀ ਹੈ, ਬਾਕੀ ਫੈਸਲਾ ਕੇਂਦਰ ਸਰਕਾਰ ਕਰੇਗੀ ਕਿ ਕਿੰਨੇ ਦਿਨਾਂ ਦੀ ਪੈਰੋਲ ਉਨ੍ਹਾਂ ਨੂੰ ਮਿਲੇਗੀ।

ਗਵਰਨਰ ਨੇ ਦਿੱਤਾ ਭਰੋਸਾ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗਵਰਨਰ ਨੇ ਭਰੋਸਾ ਦਿੱਤਾ ਹੈ ਕਿ ਉਹ ਅੱਜ ਹੀ ਗ੍ਰਹਿ ਵਿਭਾਗ ਦੇ ਸਕੱਤਰ ਨਾਲ ਗੱਲ ਕਰਕੇ ਸਾਰੀਆਂ ਕਾਗਜ਼ੀ ਰਸਮਾਂ ਪੂਰੀਆਂ ਕਰ ਦੇਣਗੇ। ਸੀਐਮ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਗਤਾਰ ਸਿੰਘ ਹਵਾਰਾ ਜਲਦ ਹੀ ਆਪਣੇ ਮਾਂ ਦੇ ਸਿਰਹਾਣੇ ਬੈਠੇ ਹੋਣਗੇ ਤੇ ਇੱਕ ਮਾਂ ਦਾ ਕਾਲਜਾ ਠੰਡਾ ਹੋਵੇਗਾ। ਉਮੀਦ ਹੈ ਕਿ ਇਸ ਦੌਰਾਨ ਸੁੱਖ-ਸ਼ਾਂਤੀ ਰਹੇਗੀ ਤੇ ਮਾਨਵਤਾ ‘ਤੇ ਆਧਾਰ ‘ਤੇ ਫੈਸਲਾ ਹੋਵੇਗਾ।

“ਜਗਤਾਰ ਹਵਾਰਾ ਦਾ ਨਾਮ ਸੁਣਕੇ ਮਾਤਾ ਜੀ ਕਰਦੇ ਹਰਕਤ”

ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਮਾਤਾ ਜੀ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਨੀਮ-ਬੇਹੋਸ਼ੀ ਦੀ ਹਾਲਤ ‘ਚ ਹਨ ਤੇ ਜਦੋਂ ਉਨ੍ਹਾਂ ਕੋਲ ਜਗਤਾਰ ਸਿੰਘ ਹਵਾਰਾ ਦਾ ਨਾਮ ਲੈ ਦਿੱਤਾ ਜਾਂਦਾ ਹੈ ਤਾਂ ਉਹ ਹਰਕਤ ਕਰਦੇ ਹਨ ਤੇ ਅੱਖਾਂ ਫੜਕਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਮਾਂ ਨੂੰ ਤਾਂਘ ਹੈ ਕਿ ਉਹ 31 ਸਾਲ ਬਾਅਦ ਆਪਣੇ ਪੁੱਤਰ ਨੂੰ ਮਿਲੇ।

ਉਨ੍ਹਾਂ ਨੇ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਦੀ ਗਾਰੰਟੀ ਲੈਂਦੀ ਹੈ ਕਿ ਇਸ ਦੌਰਾਨ ਕੋਈ ਕਾਨੂੰਨ ਵਿਵਸਥਾ ‘ਚ ਕੁਤਾਹੀ ਨਹੀਂ ਹੋਵੇਗੀ। ਕੋਈ ਹੁੱਲੜਬਾਜ਼ੀ, ਹੱਲਾ-ਗੁੱਲਾ ਜਾਂ ਜ਼ਿੰਦਾਬਾਦ ਜਾਂ ਮੁਰਦਾਬਾਦ ਦੇ ਨਾਅਰੇ ਨਹੀਂ ਲੱਗਣਗੇ।। ਉਨ੍ਹਾਂ ਕਿਹਾ ਕਿ ਇਸ ਦੀ ਗਾਰੰਟੀ ਸਾਨੂੰ, ਜਗਤਾਰ ਸਿੰਘ ਹਵਾਰਾ ਨਾਲ ਸਬੰਧਤ ਮੋਰਚੇ ਤੇ ਜਥੇਬੰਦੀਆਂ ਨੇ ਵੀ ਦਿੱਤੀ ਹੈ।

Follow Us
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ...
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ...
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ...
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ...
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...