ਦਿੱਲੀ ‘ਚ ਅੱਜ ਮੁੜ SYL ਮੀਟਿੰਗ, ਪਿਛਲੀ ਮੀਟਿੰਗ ‘ਚ CM ਮਾਨ ਨੇ ਕੀਤਾ ਸੀ ਸਟੈਂਡ ਸਪੱਸ਼ਟ, ਸਕਾਰਾਤਮਕ ਰਿਹਾ ਸੀ ਮਾਹੌਲ
SYL Meeting: ਪਿਛਲੀ ਮੀਟਿੰਗ ਦੌਰਾਨ ਪੰਜਾਬ ਦੇ ਸੀਐਮ ਤੇ ਹਰਿਆਣਾ ਦੇ ਸੀਐਮ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਸਵਾਗਤ ਕੀਤਾ ਸੀ। ਕੇਂਦਰੀ ਮੰਤਰੀ ਸੀਆਰ ਪਾਟਿਲ ਦੀ ਅਗੁਵਾਈ 'ਚ ਮੀਟਿੰਗ ਦਾ ਮਾਹੌਲ ਸਕਾਰਾਤਮਕ ਰਿਹਾ ਸੀ। ਸੀਐਮ ਮਾਨ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਚਰਚਾ ਬਹੁੱਤ ਚੰਗੇ ਮਾਹੌਲ 'ਚ ਹੋਈ ਹੈ। ਹਰਿਆਣਾ ਦੇ ਸੀਐਮ ਨੇ ਵੀ ਕਿਹਾ ਸੀ ਕਿ ਮੀਟਿੰਗ ਅਰਥਪੂਰਨ ਰਹੀ।
ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨੂੰ ਲੈ ਕੇ ਅੱਜ ਇੱਕ ਵਾਰ ਫਿਰ ਦਿੱਲੀ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਦੀ ਅਗੁਵਾਈ ‘ਚ ਮੀਟਿੰਗ ਕਰਨਗੇ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 9 ਜੁਲਾਈ ਨੂੰ ਬੈਠਕ ਹੋਈ ਸੀ, ਪਰ ਇਹ ਬੈਠਕ ਬੇਸਿੱਟਾ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਸ਼ਰਤਾਂ ਰੱਖੀਆਂ ਸਨ।
ਸੀਐਮ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪਾਣੀ ਦੇਣ ‘ਚ ਕੋਈ ਦਿੱਕਤ ਨਹੀਂ ਹੈ, ਪਰ ਸ਼ਰਤ ਇਹ ਹੈ ਕਿ ਪਹਿਲੇ ਪੰਜਾਬ ਨੂੰ ਪਾਣੀ ਦਿੱਤਾ ਜਾਵੇ। ਪੰਜਾਬ ਨੂੰ ਰਾਵੀ ਤੇ ਚਨਾਬ ਦਾ ਪਾਣੀ ਮਿਲੇ। ਐਸਆਈਐਲ ‘ਤੇ ਪੰਜਾਬ ਦਾ ਸਟੈਂਡ ਸਪੱਸ਼ਟ ਹੈ। ਹਰਿਆਣਾ ਸਾਡਾ ਭਰਾ ਹੈ, ਸਾਨੂੰ ਪਾਣੀ ਮਿਲਣ ‘ਤੇ ਅੱਗੇ ਪਾਣੀ ਅੱਗੇ ਸਪਲਾਈ ਕਰਨ ‘ਚ ਕੋਈ ਦਿੱਕਤ ਨਹੀਂ ਹੈ।
ਸਕਾਰਾਤਮਕ ਮਾਹੌਲ ‘ਚ ਮੀਟਿੰਗ
ਪਿਛਲੀ ਮੀਟਿੰਗ ਦੌਰਾਨ ਪੰਜਾਬ ਦੇ ਸੀਐਮ ਤੇ ਹਰਿਆਣਾ ਦੇ ਸੀਐਮ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਸਵਾਗਤ ਕੀਤਾ ਸੀ। ਕੇਂਦਰੀ ਮੰਤਰੀ ਸੀਆਰ ਪਾਟਿਲ ਦੀ ਅਗੁਵਾਈ ‘ਚ ਮੀਟਿੰਗ ਦਾ ਮਾਹੌਲ ਸਕਾਰਾਤਮਕ ਰਿਹਾ ਸੀ।
ਸੀਐਮ ਮਾਨ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਚਰਚਾ ਬਹੁੱਤ ਚੰਗੇ ਮਾਹੌਲ ‘ਚ ਹੋਈ ਹੈ। ਹਰਿਆਣਾ ਦੇ ਸੀਐਮ ਨੇ ਵੀ ਕਿਹਾ ਸੀ ਕਿ ਮੀਟਿੰਗ ਅਰਥਪੂਰਨ ਰਹੀ। ਪੰਜਾਬ ਦੇ ਹਰਿਆਣਾ ਦੋਵੇਂ ਭਰਾ ਹਨ। ਦੋਵਾਂ ਦਾ ਇੱਕ ਵਿਹੜਾ ਹੈ। ਇਸ ਮੁੱਦੇ ‘ਤੇ ਰਸਤਾ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।
ਸੀਐਮ ਮਾਨ ਨੇ ਇੰਡਸ ਜਲ ਸੰਧੀ ਦਾ ਕੀਤਾ ਜ਼ਿਕਰ, ਰੱਖੀ ਸੀ ਸ਼ਰਤ
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਪੰਜਾਬ ਨੂੰ ਰਾਵੀ ਦੇ ਚਨਾਬ ਦਾ ਪਾਣੀ ਦਿੱਤਾ ਜਾਵੇ। ਪਹਿਲਗਾਮ ਹਮਲੇ ਤੋਂ ਬਾਅਦ ਇੰਡਸ ਜਲ ਸੰਧੀ ਰੱਦ ਕਰ ਦਿੱਤੀ ਗਈ ਹੈ। ਜੇਹਲਮ ਦਾ ਪਾਣੀ ਪੰਜਾਬ ‘ਚ ਨਹੀਂ ਆ ਸਕਦਾ, ਪਰ ਚਨਾਬ ਤੇ ਰਾਵੀ ਦਾ ਪਾਣੀ ਆ ਸਕਦਾ ਹੈ। ਪੌਂਗ, ਰਣਜੀਤ ਤੇ ਭਾਖੜਾ ਡੈਮ ‘ਚ ਹੁੰਦੇ ਹੋਏ ਪਾਣੀ ਪੰਜਾਬ ‘ਚ ਆ ਸਕਦਾ ਹੈ।
ਇਹ ਵੀ ਪੜ੍ਹੋ
ਸੀਐਮ ਮਾਨ ਨੇ ਕਿਹਾ ਸਾਨੂੰ ਉਹ ਪਾਣੀ ਅੱਗੇ ਹਰਿਆਣਾ ਨੂੰ ਦੇਣ ‘ਚ ਕੋਈ ਦਿੱਕਤ ਨਹੀਂ। ਹਰਿਆਣਾ ਸਾਡਾ ਭਰਾ ਹੈ। ਅਸੀਂ ਭਾਈ ਘਨੱਈਆ ਦੇ ਵਾਰਸ ਹਾਂ, ਜਿਨ੍ਹਾਂ ਨੇ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਸੀ। ਮੈਂ ਮੰਤਰੀ ਸਾਹਿਬ (ਸੀਆਰ ਪਾਟਿਲ) ਨੂੰ ਕਿਹਾ 23 ਮਿਲਿਅਨ ਲਿਟਰ ਫੁੱਟ (ਐਮਏਐਫ) ਪਾਣੀ ਉੱਥੋਂ ਆਵੇਗਾ ਤੇ ਅਸੀਂ ਦੋ ਤਿੰਨ ਐਮਏਐਫ ਪਾਣੀ ਲਈ ਲੜ੍ਹ ਰਹੇ ਹਾਂ, ਤਾਂ ਸਾਨੂੰ ਕੀ ਦਿੱਕਤ ਹੈ।
ਸੀਐਮ ਮਾਨ ਨੇ ਕਿਹਾ ਕਿ ਦੋ ਚਾਰ ਨਹਿਰਾਂ ਪੰਜਾਬ ‘ਚ ਬਣ ਜਾਵੇਗਾ, ਪੰਜਾਬ ਰਿਪੇਰਿਅਨ ਬਣ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਸਕਾਰਾਤਮਕ ਪ੍ਰਤਿਕਿਰਿਆ ਦਿੱਤੀ। ਹਾਲਾਂਕਿ, ਪੰਜਾਬ ਦਾ ਐਸਵਾਈਐਲ ‘ਤੇ ਸਟੈਂਡ ਸਾਫ਼ ਹੈ।


