ਪੰਜਾਬ ਤੇ ਚੰਡੀਗੜ੍ਹ ‘ਚ ਭਾਰੀ ਮੀਂਹ, ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ, ਖੋਲ੍ਹੇ ਜਾ ਸਕਦੇ ਹਨ ਫਲੱਡ ਗੇਟ
Sukhna Lake Water Level: ਮੌਸਮ ਵਿਭਾਗ ਨੇ ਅੱਜ ਯਾਨੀ ਵੀਰਵਾਰ ਨੂੰ ਪੰਜਾਬ 'ਚ ਯੈਲੋ ਅਲਰਟ ਤੇ ਚੰਡੀਗੜ੍ਹ 'ਚ ਆਰੇਂਜ ਅਲਰਟ ਜਾਰੀ ਕੀਤਾ ਹੈ। ਬਾਰਿਸ਼ ਕਾਰਨ ਚੰਡੀਗੜ੍ਹ ਦੀ ਲਾਈਫ ਲਾਈਨ ਕਹੀ ਜਾਣ ਵਾਲੀ ਸੁਖਨਾ ਝੀਲ ਦਾ ਪਾਣੀ ਵੱਧਦਾ ਦਾ ਰਿਹਾ ਹੈ ਤੇ ਹੁਣ ਇਹ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਫੁੱਟ ਘੱਟ ਹੈ।

ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ‘ਚ ਮੌਨਸੂਨ ਨੇ ਰਫ਼ਤਾਰ ਫੜ੍ਹ ਲਈ ਹੈ। ਬੀਤੇ 2 ਦਿਨਾਂ ਦੌਰਾਨ ਪੰਜਾਬ ‘ਚ ਚੰਗੀ ਬਾਰਿਸ਼ ਦੇਖਣ ਨੂੰ ਮਿਲੀ, ਉੱਥੇ ਹੀ ਚੰਡੀਗੜ੍ਹ ‘ਚ ਬੁੱਧਵਾਰ ਨੂੰ ਬਾਰਿਸ਼ ਹੋਈ। ਪੰਜਾਬ ‘ਚ ਬਾਰਿਸ਼ ਕਾਰਨ ਤਾਪਮਾਨ ‘ਚ 1.5 ਡਿਗਰੀ ਦੀ ਗਿਰਾਵਟ ਦੇਖੀ ਗਈ, ਜੋ ਆਮ ਤੋਂ 3 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ‘ਚ ਦਰਜ ਕੀਤਾ ਗਿਆ, ਜੋ ਕਿ 35.2 ਡਿਗਰੀ ਰਿਹਾ।
ਮੌਸਮ ਵਿਭਾਗ ਨੇ ਅੱਜ ਯਾਨੀ ਵੀਰਵਾਰ ਨੂੰ ਪੰਜਾਬ ‘ਚ ਯੈਲੋ ਅਲਰਟ ਤੇ ਚੰਡੀਗੜ੍ਹ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ। ਬਾਰਿਸ਼ ਕਾਰਨ ਚੰਡੀਗੜ੍ਹ ਦੀ ਲਾਈਫ ਲਾਈਨ ਕਹੀ ਜਾਣ ਵਾਲੀ ਸੁਖਨਾ ਝੀਲ ਦਾ ਪਾਣੀ ਵੱਧਦਾ ਦਾ ਰਿਹਾ ਹੈ ਤੇ ਹੁਣ ਇਹ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਦੋ ਫੁੱਟ ਘੱਟ ਹੈ।
ਖ਼ਤਰੇ ਦੀ ਨਿਸ਼ਾਨ ਦੇ ਨੇੜੇ ਸੁਖਨਾ ਝੀਲ
ਸੁਖਨਾ ਝੀਲ ‘ਚ ਬੁੱਧਵਾਰ ਨੂੰ ਪਾਣੀ ਦਾ ਲੈਵਲ 1161 ਫੁੱਟ ਤੱਕ ਪਹੁੰਚ ਗਿਆ, ਜਦਕਿ ਝੀਲ ਦੇ ਫਲੱਡ ਗੇਟ 1163 ਫੁੱਟ ‘ਤੇ ਖੋਲ੍ਹੇ ਜਾਂਦੇ ਹਨ। ਜੇਕਰ ਚੰਡੀਗੜ੍ਹ ‘ਚ ਭਾਰੀ ਬਾਰਿਸ਼ ਹੁੰਦੀ ਹੈ ਤੇ ਝੀਲ ਦੇ ਪਾਣੀ ਦਾ ਲੈਵਲ ਵੱਧਦਾ ਹੈ ਤਾ ਪ੍ਰਸ਼ਾਸਨ ਗੇਟ ਖੋਲ੍ਹਣ ਦਾ ਫੈਸਲਾ ਲੈ ਸਕਦਾ ਹੈ। ਫ਼ਿਲਹਾਲ ਪ੍ਰਸ਼ਾਸਨ ਇਸ ‘ਤੇ ਨਿਗਰਾਨੀ ਰੱਖ ਰਿਹਾ ਹੈ।
ਭਾਖੜਾ ਡੈਮ ਦੇ ਪਾਣੀ ਦਾ ਲੈਵਲ
ਭਾਖੜਾ ਡੈਮ ‘ਚ ਅੱਜ ਦਾ ਪਾਣੀ ਦਾ ਲੈਵਲ 1590.40 ਫੁੱਟ ਤੱਕ ਪਹੁੰਚ ਗਿਆ ਹੈ ਤੇ ਭਾਖੜਾ ਡੈਮ ਖਤਰੇ ਦਾ ਨਿਸ਼ਾਨ ਦਾ ਲੈਵਲ 1680 ਫੁੱਟ ਹੈ। ਭਾਖੜਾ ਡੈਮ ‘ਚ 41290 ਕੀਊਸਿਕ ਪਾਣੀ ਆ ਰਿਹਾ ਹੈ, ਜਦਕਿ ਡੈਮ ਤੋਂ ਟਰਬਾਈਨਾਂ ਦੁਆਰਾ ਛੱਡਿਆ ਜਾ ਰਿਹਾ ਪਾਣੀ 28235 ਕੀਊਸਿਕ ਹੈ। ਉੱਥੇ ਹੀ ਨੰਗਲ ਡੈਮ ਤੋਂ ਵੀ ਵੱਖ-ਵੱਖ ਨਹਿਰਾਂ ਤੇ ਸਤਲੁਜ ਦਰਿਆ ‘ਚ ਪਾਣੀ ਛੱਡਿਆ ਜਾ ਰਿਹਾ ਹੈ।
ਪੰਜਾਬ ‘ਚ ਲੁਧਿਆਣਾ-ਅੰਮ੍ਰਿਤਸਰ ਚ ਸਭ ਤੋਂ ਵੱਧ ਬਾਰਿਸ਼
ਪੰਜਾਬ ਚ 7 ਅਜਿਹੇ ਜ਼ਿਲ੍ਹੇ ਹਨ, ਜਿੱਥੇ ਆਮ ਨਾਲੋਂ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਮੁਹਾਲੀ, ਸੰਗਰੂਰ, ਮੁਕਤਸਰ ਤੇ ਬਠਿੰਡਾ ਉਹ ਜ਼ਿਲ੍ਹੇ ਹਨ, ਜਿੱਥੇ 58 ਫ਼ੀਸਦੀ ਤੱਕ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਲੁਧਿਆਣਾ ਚ 181.9 ਮਿਮੀ ਬਾਰਿਸ਼ ਹੋਈ ਹੈ, ਜਦਕਿ ਅੰਮ੍ਰਿਤਸਰ ਚ 163.4 ਮਿਮੀ ਬਾਰਿਸ਼ ਦਰਜ ਕੀਤੀ ਗਈ ਹੈ।
ਉੱਥੇ ਹੀ ਪੰਜਾਬ ਚ ਔਸਤਨ 13 ਫ਼ੀਸਦੀ ਵੱਧ ਬਾਰਿਸ਼ ਇਸ ਸੀਜ਼ਨ ਹੋਈ ਹੈ। 1 ਤੋਂ 9 ਜੁਲਾਈ ਤੱਕ ਸੂਬੇ ਚ 103.44 ਮਿਮੀ ਬਾਰਿਸ਼ ਹੋਈ ਹੈ, ਜਦਕਿ ਪੰਜਾਬ ਚ ਆਮ ਤੌਰ ਤੇ 91.7 ਡਿਗਰੀ ਬਾਰਿਸ਼ ਦਰਜ ਕੀਤੀ ਜਾਂਦੀ ਹੈ।