ਕੈਬਨਿਟ ਵਿਸਥਾਰ ਨਾਲ ਮਾਲਵਾ ਬੈਲਟ ਨੂੰ ਮਿਲੀ ਮਜ਼ਬੂਤੀ, ਮਾਝੇ-ਦੋਆਬੇ ਦਾ ਕੀ ਹਾਲ?
Punjab Cabinet: ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮਾਲਵਾ ਹੁਣ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਮਾਲਵੇ ਤੋਂ ਪਹਿਲਾਂ ਹੀ 9 ਮੰਤਰੀ ਸਨ, ਸੰਜੀਵ ਅਰੋੜਾ ਦੇ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਤੇ ਹੁਣ ਮਾਲਵੇ ਦੇ 10 ਕੈਬਨਿਟ ਮੰਤਰੀ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਵੀ ਇਸੇ ਖੇਤਰ ਤੋਂ ਆਉਂਦੇ ਹਨ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੰਜੀਵ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੇ ਨਾਲ ਹੀ ਮਾਲਵਾ ਖੇਤਰ ਹੁਣ ਹੋਰ ਵੀ ਮਜ਼ਬੂਤ ਹੋ ਗਿਆ ਹੈ, ਜਦਿਕ ਕੁਲਦੀਪ ਧਾਲੀਵਾਲ ਦੇ ਅਸਤੀਫ਼ੇ ਨਾਲ ਮਾਝੇ ਦਾ ਇੱਕ ਮੰਤਰੀ ਘੱਟ ਗਿਆ ਹੈ। ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲੀ ਦੀ ਮੰਤਰੀ ਮੰਡਲ ਤੋਂ ਛੁੱਟੀ ਤੋਂ ਬਾਅਦ ਮਾਝੇ ਦੇ ਹੁਣ ਸਿਰਫ਼ ਤਿੰਨ ਮੰਤਰੀ ਹੀ ਕੈਬਨਿਟ ‘ਚ ਰਹਿ ਗਏ ਹਨ। ਮਾਝੇ ਖੇਤਰ ਤੋਂ ਲਾਲਚੰਦ ਕਟਾਰੂਚੱਕ, ਹਰਭਜਨ ਸਿੰਘ ਈਟੀਓ ਤੇ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਹਨ। ਪਹਿਲੇ ਮਾਝੇ ਦੇ ਚਾਰ ਕੈਬਨਿਟ ਮੰਤਰੀ ਸਨ।
ਮਾਲਵੇ ਨੂੰ ਮਿਲੀ ਮਜ਼ਬੂਤੀ, ਦੁਆਬੇ ‘ਚ ਕੋਈ ਬਦਲਾਅ ਨਹੀਂ
ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਮਾਲਵਾ ਹੁਣ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਿਆ ਹੈ। ਮਾਲਵੇ ਤੋਂ ਪਹਿਲਾਂ ਹੀ 9 ਮੰਤਰੀ ਸਨ, ਸੰਜੀਵ ਅਰੋੜਾ ਦੇ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਣ ਤੇ ਹੁਣ ਮਾਲਵੇ ਦੇ 10 ਕੈਬਨਿਟ ਮੰਤਰੀ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੂਚਨਾ ਤਕਨਾਲੋਜੀ ਮੰਤਰੀ ਅਮਨ ਅਰੋੜਾ ਵੀ ਇਸੇ ਖੇਤਰ ਤੋਂ ਆਉਂਦੇ ਹਨ।
ਇਸ ਮੰਤਰੀ ਮੰਡਲ ਵਿਸਥਾਰ ਨਾਲ ਦੋਆਬੇ ਖੇਤਰ ਨੂੰ ਕੋਈ ਫ਼ਰਕ ਨਹੀਂ ਪਿਆ ਹੈ। ਦੋਆਬਾ ਐਨਆਰਆਈ ਬੈਲਟ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਸਰਕਾਰ ਸਮੇਂ-ਸਮੇਂ ‘ਤੇ ਐਨਆਰਆਈ ਪੰਜਾਬੀਆਂ ਨਾਲ ਸਬੰਧਤ ਵੀ ਫੈਸਲੇ ਲੈਂਦੇ ਹੋਏ ਨਜ਼ਰ ਆਉਂਦੀ ਰਹੀ ਹੈ।

ਗਵਰਨਰ ਦੀ ਮੌਜੂਦਗੀ ‘ਚ ਰਾਜ ਭਵਨ ‘ਚ ਸੰਜੀਵ ਅਰੋੜਾ ਅਹੁਦੇ ਦੀ ਸਹੁੰ ਚੁੱਕਦੇ ਹੋਏ
ਉਦਯੋਗਿਕ ਹਬ ਮਾਲਵਾ
ਮਾਲਵਾ ਖੇਤੀਬਾੜੀ ਦੇ ਨਾਲ ਉਦਯੋਗਿਕ ਹਬ ਵੀ ਹੈ। ਲੁਧਿਆਣਾ ਆਪਣੇ ਉਦਯੋਗਿਕ ਖੇਤਰ ਕਰਕੇ ਮਸ਼ਹੂਰ ਹੈ। ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਗਏ ਸੰਜੀਵ ਅਰੋੜਾ ਖੁਦ ਵੀ ਇੱਕ ਵੱਡੇ ਕਾਰੋਬਾਰੀ ਹਨ। ਹਾਲ ਹੀ ‘ਚ ਸਰਕਾਰ ਨੇ ਉਦਯੋਗਪਤੀਆਂ ਲਈ ਵੱਡੇ ਫੈਸਲੇ ਲਏ ਸਨ ਤੇ ਕਈ ਨੀਤੀਆਂ ਲਾਗੂ ਕੀਤੀਆਂ ਸਨ, ਜਿਸ ਦਾ ਇਸ ਚੋਣ ‘ਚ ਪਾਰਟੀ ਨੂੰ ਫਾਇਦਾ ਹੋਇਆ।
ਜ਼ਿਮਨੀ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਦਯੋਗ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ ਸੀ । ਨਾਲ ਹੀ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨ ਮੋਰਚੇ ਨੂੰ ਵੀ ਹਟਵਾ ਦਿੱਤਾ ਸੀ। ਇਸ ਨਾਲ ਕਾਰੋਬਾਰੀਆਂ ਨੂੰ ਆਯਾਤ-ਨਿਰਯਾਤ ‘ਚ ਵੱਡਾ ਨੁਕਸਾਨ ਹੋ ਰਿਹਾ ਸੀ।