AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੋਗਾ ‘ਚ 22 ਮਾਰਚ ਨੂੰ ਪੰਜਾਬ ਬਚਾਓ ਰੈਲੀ ਕਰਨਗੇ ਸੁਖਬੀਰ ਬਾਦਲ, ਲੋਕਾਂ ਦਾ ਅਕਾਲੀ ਦਲ ‘ਚ ਵਧ ਰਿਹਾ ਵਿਸ਼ਵਾਸ, ਤਿਆਰੀਆਂ ਪੂਰੀਆਂ

ਸੰਨੀ ਗਿੱਲ ਦਾ ਕਹਿਣਾ ਹੈ ਕਿ ਰੈਲੀ ਵਿੱਚ ਲਗਭਗ 15,000 ਤੋਂ 20,000 ਲੋਕਾਂ ਦੀ ਭੀੜ ਆ ਸਕਦੀ ਹੈ। ਰੈਲੀ ਦੌਰਾਨ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਦੇ ਨਾਲ-ਨਾਲ ਕਿਸਾਨਾਂ, ਕਾਰੋਬਾਰੀਆਂ ਤੇ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਮੋਗਾ 'ਚ 22 ਮਾਰਚ ਨੂੰ ਪੰਜਾਬ ਬਚਾਓ ਰੈਲੀ ਕਰਨਗੇ ਸੁਖਬੀਰ ਬਾਦਲ, ਲੋਕਾਂ ਦਾ ਅਕਾਲੀ ਦਲ 'ਚ ਵਧ ਰਿਹਾ ਵਿਸ਼ਵਾਸ, ਤਿਆਰੀਆਂ ਪੂਰੀਆਂ
tv9-punjabi
| Updated On: 18 Mar 2026 17:50 PM IST

ਸ਼੍ਰੋਮਣੀ ਅਕਾਲੀ ਦਲ (ਬਾਦਲ) 22 ਮਾਰਚ ਨੂੰ ਮੋਗਾ ਦੇ ਫਿਰੋਜ਼ਪੁਰ ਰੋਡ ‘ਤੇ ਨਵੀਂ ਅਨਾਜ ਮੰਡੀ ਵਿਖੇ “ਪੰਜਾਬ ਬਚਾਓ” ਰੈਲੀ ਕਰੇਗਾ। ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਰੈਲੀ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਅਤੇ ਪਾਰਟੀ ਦੇ ਮੀਤ ਪ੍ਰਧਾਨ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਪਾਰਟੀ ਦੇ ਸੀਨੀਅਰ ਆਗੂ, ਵਰਕਰ ਅਤੇ ਯੂਥ ਵਿੰਗ ਇਸ ਨੂੰ ਸਫਲ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।

ਵਰਕਰ ਮੋਗਾ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਬੂਥ ਪੱਧਰ ‘ਤੇ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ।

2027 ਚੋਣਾਂ ਲਈ ਸੁਖਬੀਰ ਬਾਦਲ ਨੇ ਕੀਤਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਚੋਣ

ਸੁਖਬੀਰ ਸਿੰਘ ਬਾਦਲ

ਲੋਕਾਂ ਦਾ ਪਾਰਟੀ ਪ੍ਰਤੀ ਵਧ ਰਿਹਾ ਵਿਸ਼ਵਾਸ: ਸੰਨੀ ਗਿੱਲ

ਸੰਨੀ ਗਿੱਲ ਦਾ ਕਹਿਣਾ ਹੈ ਕਿ ਰੈਲੀ ਵਿੱਚ ਲਗਭਗ 15,000 ਤੋਂ 20,000 ਲੋਕਾਂ ਦੀ ਭੀੜ ਆ ਸਕਦੀ ਹੈ। ਰੈਲੀ ਦੌਰਾਨ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਦੇ ਨਾਲ-ਨਾਲ ਕਿਸਾਨਾਂ, ਕਾਰੋਬਾਰੀਆਂ ਤੇ ਨੌਜਵਾਨਾਂ ਨਾਲ ਸਬੰਧਤ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ।

ਕੀ ਸੁਖਬੀਰ ਮੁੜ ਬਣਨਗੇ ਅਕਾਲੀ ਦਲ ਦੇ ਪ੍ਰਧਾਨ, ਥੋੜ੍ਹੀ ਦੇਰ ਬਾਅਦ ਵੱਡਾ ਫੈਸਲਾ

ਸੰਨੀ ਗਿੱਲ ਨੇ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਤਾਕਤ ਮੁੜ ਹਾਸਲ ਕਰ ਲਈ ਹੈ ਅਤੇ ਲੋਕਾਂ ਦਾ ਪਾਰਟੀ ਪ੍ਰਤੀ ਵਿਸ਼ਵਾਸ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਨੀਤੀਆਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿੱਚ ਰਹੀਆਂ ਹਨ ਅਤੇ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਕੇ ਉਭਰੇਗੀ। ਉਨ੍ਹਾਂ ਕਿਹਾ ਕਿ ਅੱਜ ਸਮਾਜ ਦਾ ਹਰ ਵਰਗ, ਜਿਸ ਵਿੱਚ ਕਿਸਾਨ, ਮਜ਼ਦੂਰ, ਕਾਰੋਬਾਰੀ ਅਤੇ ਨੌਜਵਾਨ ਸ਼ਾਮਲ ਹਨ, ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੋਕ ਬਦਲਾਅ ਦੀ ਉਡੀਕ ਕਰ ਰਹੇ ਹਨ।

Follow Us
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...