ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਜ਼ਿਮਨੀ ਚੋਣ ਨੂੰ ਲੈ ਕੇ AAP ਨੇ ਬਣਾਈ ਰਣਨੀਤੀ: ਸੰਦੀਪ ਪਾਠਕ ਬੋਲੇ- ਢਾਈ ਸਾਲ ਦੇ ਕੰਮ ਲੈ ਕੇ ਜਨਤਾ ‘ਚ ਜਾਵਾਂਗੇ

AAP Working Committee Meeting: ਚਾਰ ਵਿਧਾਨ ਸਭਾ ਹਲਕਿਆਂ ਵਿੱਚ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 25 ਅਕਤੂਬਰ ਹੈ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ। ਉਮੀਦਵਾਰ 30 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲੈ ਸਕਦੇ ਹਨ।

ਪੰਜਾਬ ਜ਼ਿਮਨੀ ਚੋਣ ਨੂੰ ਲੈ ਕੇ AAP ਨੇ ਬਣਾਈ ਰਣਨੀਤੀ: ਸੰਦੀਪ ਪਾਠਕ ਬੋਲੇ- ਢਾਈ ਸਾਲ ਦੇ ਕੰਮ ਲੈ ਕੇ ਜਨਤਾ ‘ਚ ਜਾਵਾਂਗੇ
ਪੰਜਾਬ ਜ਼ਿਮਨੀ ਚੋਣਾਂ ਨੂੰ ਲੈ ਕੇ ‘ਆਪ’ ਨੇ ਬਣਾਈ ਰਣਨੀਤੀ
Follow Us
amanpreet-kaur
| Updated On: 23 Oct 2024 18:11 PM

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ (AAP) ਦੀ ਅਹਿਮ ਮੀਟਿੰਗ ਹੋਈ। ਕਰੀਬ ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਸੀਐਮ ਭਗਵੰਤ ਮਾਨ ਅਤੇ ਪਾਰਟੀ ਦੇ ਕੌਮੀ ਸਕੱਤਰ ਸੰਦੀਪ ਪਾਠਕ ਮੌਜੂਦ ਸਨ। ਮੀਟਿੰਗ ਵਿੱਚ ਚਾਰੇ ਹਲਕਿਆਂ ਦੇ ਉਮੀਦਵਾਰਾਂ ਅਤੇ ਹੋਰ ਆਗੂਆਂ ਤੋਂ ਸਮੁੱਚੀ ਸਥਿਤੀ ਬਾਰੇ ਫੀਡਬੈਕ ਲਈ ਗਈ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵਰਕਰ ਹਰ ਪਿੰਡ ਵਿੱਚ ਜਾ ਕੇ ਪ੍ਰਚਾਰ ਕਰਨਗੇ। ਇਸ ਦੌਰਾਨ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸੰਦੀਪ ਪਾਠਕ ਨੇ ਕਿਹਾ ਕਿ ਜਨਤਾ ਜੋ ਵੀ ਚਾਹੁੰਦੀ ਹੈ, ਉਹ ਉਨ੍ਹਾਂ ਦੀਆਂ ਮੰਗਾਂ ਹਨ ਅਤੇ ਮੁੱਦੇ ਹਨ, ਅਸੀਂ ਉਨ੍ਹਾਂ ਨੂੰ ਲੈ ਕੇ ਹੀ ਜਾਵਾਂਗੇ।

ਛੋਟੀਆਂ ਮੀਟਿੰਗਾਂ ਅਤੇ ਰੋਡ ਸ਼ੋਅ ਕਰੇਗੀ ਪਾਰਟੀ

ਸੰਦੀਪ ਪਾਠਕ ਨੇ ਕਿਹਾ ਕਿ ਪਾਰਟੀ ਲੋਕਾਂ ਤੱਕ ਪਹੁੰਚਣ ਲਈ ਛੋਟੀਆਂ-ਛੋਟੀਆਂ ਮੀਟਿੰਗਾਂ ਦਾ ਸਹਾਰਾ ਲਵੇਗੀ। ਇਸ ਤੋਂ ਇਲਾਵਾ ਰੋਡ ਸ਼ੋਅ ਵੀ ਕੀਤੇ ਜਾਣਗੇ। ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਪੂਰੀ ਯੋਜਨਾ ਤਿਆਰ ਕਰ ਲਈ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਇਨ੍ਹਾਂ ਚਾਰਾਂ ਸੀਟਾਂ ਤੇ ਚੋਣ ਪ੍ਰਚਾਰ ਕਰਨ ਲਈ ਆਉਣਗੇ। ਇਸ ਦੌਰਾਨ ਸਾਰੇ ਸਰਕਲਾਂ ਦੇ ਮੁੱਦਿਆਂ ਦੀ ਸੂਚੀ ਬਣਾਈ ਗਈ ਹੈ। ਸਾਰੇ ਵਰਕਰਾਂ ਨੂੰ ਡਿਊਟੀ ‘ਤੇ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਕੋਈ ਵੀ ਸੀਟ ਆਸਾਨ ਜਾਂ ਔਖੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਪਹਿਲਾ ਮੌਕਾ ਦਿੱਤਾ ਗਿਆ ਹੈ।

ਕਾਂਗਰਸ ਆਪਣੇ ਗੜ੍ਹ ‘ਚ ਹੀ ਹੋ ਜਾਂਦੀ ਹੈ ਸਾਫ਼- ਪਾਠਕ

ਸੰਦੀਪ ਪਾਠਕ ਨੇ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਨੇ ਜਲੰਧਰ ਉਪ ਚੋਣ ਜਿੱਤੀ ਸੀ। ਇਸੇ ਤਰ੍ਹਾਂ ਪਾਰਟੀ ਇਹ ਸੀਟਾਂ ਜਿੱਤੇਗੀ। ਕਾਂਗਰਸ ਦੇ ਗੜ੍ਹ ਦਾ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਡੇ ਲਈ ਚਾਰੋਂ ਸੀਟਾਂ ਜ਼ਰੂਰੀ ਹਨ।

ਵੱਡੇ ਚਿਹਰਿਆਂ ਕਾਰਨ ਮੁਕਾਬਲਾ ਦਿਲਚਸਪ

ਸੂਬੇ ਦੇ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ 13 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ। ਇਹ ਚੋਣ ਆਪ ਲਈ ਵੀ ਬਹੁਤ ਅਹਿਮ ਹੈ। ਕਿਉਂਕਿ ਵਿਰੋਧੀ ਪਾਰਟੀਆਂ ਇਸ ਨੂੰ 2027 ਦਾ ਸੈਮੀਫਾਈਨਲ ਦੱਸ ਰਹੀਆਂ ਹਨ। ਨਾਲ ਹੀ ਇਨ੍ਹਾਂ ਸੀਟਾਂ ‘ਤੇ ਕਾਂਗਰਸ ਅਤੇ ਭਾਜਪਾ ਵੱਲੋਂ ਵੱਡੇ ਚਿਹਰਿਆਂ ਨੂੰ ਮੈਦਾਨ ‘ਚ ਉਤਾਰਨ ਨਾਲ ਮੁਕਾਬਲਾ ਦਿਲਚਸਪ ਹੋ ਗਿਆ ਹੈ। ਅਜਿਹੇ ‘ਚ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ। ਇਸ ਤੋਂ ਪਹਿਲਾਂ ਜਲੰਧਰ ਉਪ ਚੋਣ ਦੀ ਕਮਾਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਭਾਲੀ ਸੀ। ਪਾਰਟੀ ਨੇ ਸਾਰੀਆਂ ਸੀਟਾਂ ਜਿੱਤੀਆਂ ਸਨ।

ਪਹਿਲੀਆਂ ਤਿੰਨ ਸੀਟਾਂ ‘ਤੇ ਸੀ ਕਾਂਗਰਸ ਦਾ ਕਬਜ਼ਾ

ਜੇਕਰ ਇਨ੍ਹਾਂ ਸੀਟਾਂ ਦੇ 2022 ਦੇ ਚੋਣ ਨਤੀਜਿਆਂ ਦੀ ਗੱਲ ਕਰੀਏ ਤਾਂ ਬਰਨਾਲਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਕਾਂਗਰਸ ਨੇ ਜਿੱਤੀਆਂ ਸਨ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਚੱਬੇਵਾਲ ਸੀਟ ਦੇ ਤਤਕਾਲੀ ਵਿਧਾਇਕ ਡਾ: ਰਾਜਕੁਮਾਰ ਚੱਬੇਵਾਲ ‘ਆਪ’ ‘ਚ ਸ਼ਾਮਲ ਹੋ ਗਏ ਸਨ। ਨਾਲ ਹੀ ਐਮਪੀ ਬਣਨ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸੇ ਤਰ੍ਹਾਂ ਗਿੱਦੜਬਾਹਾ ਸੀਟ ‘ਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਚਕਾਰ ਮੁਕਾਬਲਾ ਸੀ। ਪਰ ਹੁਣ ਡਿੰਪੀ ਵੀ ਆਪ ਵਿੱਚ ਸ਼ਾਮਲ ਹੋ ਗਏ ਹਨ। ਉੱਧਰ, ਹੁਣ ਸਭ ਦੀਆਂ ਨਜ਼ਰਾਂ ਅਕਾਲੀ ਦਲ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਕਿਸ ਚਿਹਰੇ ਨੂੰ ਚੋਣ ਮੈਦਾਨ ‘ਚ ਉਤਾਰਦੇ ਹਨ।

Punjab By Election: 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਭਾਜਪਾ ਖੋਲ੍ਹੇਗੀ ਖਾਤਾ !
Punjab By Election: 13 ਨਵੰਬਰ ਨੂੰ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ 'ਚ ਭਾਜਪਾ ਖੋਲ੍ਹੇਗੀ ਖਾਤਾ !...
ਜ਼ਿਮਨੀ ਚੋਣ 'ਚ ਕੀ ਕਿਸਮਤ ਅਜਮਾਵੇਗੀ SAD,ਕੀ ਹੈ ਤਿਆਰੀ ?
ਜ਼ਿਮਨੀ ਚੋਣ 'ਚ ਕੀ ਕਿਸਮਤ ਅਜਮਾਵੇਗੀ SAD,ਕੀ ਹੈ ਤਿਆਰੀ ?...
ਰਾਮ ਰਹੀਮ ਖਿਲਾਫ ਫਿਰ ਤੋਂ ਸ਼ੁਰੂ ਹੋਵੇਗਾ ਕੇਸ, 9 ਸਾਲ ਪੁਰਾਣੀ ਫਾਈਲ ਖੁੱਲ੍ਹੀ, ਵਧੀ ਮੁਸੀਬਤ!
ਰਾਮ ਰਹੀਮ ਖਿਲਾਫ ਫਿਰ ਤੋਂ ਸ਼ੁਰੂ ਹੋਵੇਗਾ ਕੇਸ, 9 ਸਾਲ ਪੁਰਾਣੀ ਫਾਈਲ ਖੁੱਲ੍ਹੀ, ਵਧੀ ਮੁਸੀਬਤ!...
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?
ਬ੍ਰਿਕਸ ਸੰਮੇਲਨ: ਭਾਰਤ-ਚੀਨ LAC ਵਿਵਾਦ 'ਤੇ ਦੋਵਾਂ ਦੇਸ਼ਾਂ ਵਿਚਾਲੇ ਸੁਲ੍ਹਾ ਕਰਵਾਇਆ ਰੂਸ?...
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ
ਪੀਐਮ ਮੋਦੀ ਦਾ ਰੂਸ ਦੇ ਕਜ਼ਾਨ ਵਿੱਚ ਕ੍ਰਿਸ਼ਨ ਭਜਨ ਗਾ ਕੇ ਸਵਾਗਤ ਕੀਤਾ, ਪਰਵਾਸੀ ਭਾਰਤੀਆਂ ਨਾਲ ਵੀ ਕੀਤੀ ਮੁਲਾਕਾਤ...
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ
ਪੰਜਾਬ 'ਚ ਪਰਾਲੀ ਨੂੰ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ,ਆਬੋ-ਹਵਾ ਹੋਈ ਖਰਾਬ...
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ
ਹਰਿਆਣਾ 'ਚ ਵੰਡੀ ਕੈਬਨਿਟ, CM ਸੈਣੀ ਕੋਲ ਗ੍ਰਹਿ ਵਿੱਤ ਸਮੇਤ 12 ਵਿਭਾਗ...
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਰੋਹਿਣੀ ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਸਰਕਾਰ ਬਣਨ ਤੋਂ ਬਾਅਦ CM ਸੈਣੀ ਨੇ ਪਹਿਲੀ ਕੈਬਨਿਟ 'ਚ ਲਏ ਇਹ ਵੱਡੇ ਫੈਸਲੇ, ਅਪਰਾਧ ਰੋਕਣ ਲਈ ਬਣਾਈ ਯੋਜਨਾ
ਸਰਕਾਰ ਬਣਨ ਤੋਂ ਬਾਅਦ CM ਸੈਣੀ ਨੇ ਪਹਿਲੀ ਕੈਬਨਿਟ 'ਚ ਲਏ ਇਹ ਵੱਡੇ ਫੈਸਲੇ, ਅਪਰਾਧ ਰੋਕਣ ਲਈ ਬਣਾਈ ਯੋਜਨਾ...
ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ
ਬੀਅਰ ਦੀ ਸੁਨਾਮੀ: ਜਦੋਂ ਲੰਡਨ ਦੀਆਂ ਗਲੀਆਂ ਵਿੱਚ ਫਟਿਆ ਫਰਮੈਂਟੇਸ਼ਨ ਟੈਂਕ, ਉੱਠੀ ਬੀਅਰ ਦੀ 15 ਫੁੱਟ ਉੱਚੀ ਲਹਿਰ...
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!
ਚੰਡੀਗੜ੍ਹ 'ਚ NDA ਦੀ ਮੀਟਿੰਗ 'ਚ ਨਜ਼ਰ ਆਏ ਸੁਨੀਲ ਜਾਖੜ, ਕੁਝ ਦਿਨ ਪਹਿਲਾਂ ਫੈਲੀ ਸੀ ਅਸਤੀਫੇ ਦੀ ਅਫਵਾਹ!...
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ
ਭਾਰਤ-ਕੈਨੇਡਾ ਵਿਵਾਦ: ਜਸਟਿਨ ਟਰੂਡੋ ਦੇ ਕਬੂਲਨਾਮੇ 'ਤੇ ਭਾਰਤ ਦਾ ਪਲਟਵਾਰ...
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ
Haryana CM Oath Ceremony: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ 13 ਮੰਤਰੀਆਂ ਨੇ ਚੁੱਕੀ ਸਹੁੰ...ਇਹ ਹਨ ਅਹੁਦੇਦਾਰ...
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ
SCO Summit 2024: ਪਾਕਿਸਤਾਨ ਦੀਆਂ ਸੜਕਾਂ 'ਤੇ ਲਹਿਰਾਇਆ ਭਾਰਤੀ ਤਿਰੰਗਾ...