ਪੰਜਾਬ ਦੇ ਸਰਹੱਦੀ ਇਲਾਕਿਆਂ ‘ਚ BSF ਨੇ 6 ਪਾਕਿਸਤਾਨੀ ਡਰੋਨ ਮਾਰ ਸੁੱਟੇ, ਹੈਰੋਇਨ ਤੇ 3 ਪਿਸਤੌਲ ਬਰਾਮਦ
ਪਹਿਲੀ ਘਟਨਾ ਰਾਤ ਨੂੰ ਅੰਮ੍ਰਿਤਸਰ ਦੇ ਮੋਡੇ ਪਿੰਡ ਨੇੜੇ ਵਾਪਰੀ ਜਿੱਥੇ ਸੁਚੇਤ ਬੀਐਸਐਫ ਜਵਾਨਾਂ ਨੇ ਤਕਨੀਕੀ ਉਪਾਅ ਕਰਕੇ 5 ਡੀਜੇਆਈ ਮੈਵਿਕ 3 ਕਲਾਸਿਕ ਡਰੋਨਾਂ ਨੂੰ ਰੋਕਿਆ ਤੇ ਤਬਾਹ ਕਰ ਦਿੱਤਾ, ਜਿਨ੍ਹਾਂ 'ਚ 3 ਪਿਸਤੌਲ, 3 ਮੈਗਜ਼ੀਨ ਤੇ 4 ਪੈਕੇਟ ਹੈਰੋਇਨ ਸਨ।
ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਪੰਜਾਬ ਸਰਹੱਦ ‘ਤੇ ਵੱਡੀ ਸਫਲਤਾ ਮਿਲੀ ਹੈ। ਚੌਕਸ ਬੀਐਸਐਫ ਜਵਾਨਾਂ ਨੇ ਪਾਕਿਸਤਾਨ ਸਪਾਂਸਰਡ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ 6 ਪਾਕਿਸਤਾਨੀ ਡਰੋਨ ਸੁੱਟੇ ਹਨ। ਇਸ ਦੌਰਾਨ, ਹੈਰੋਇਨ, ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤੇ ਗਏ ਹਨ। ਇਹ ਕਾਰਵਾਈ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ‘ਚ ਕੀਤੀ ਗਈ।
ਪਹਿਲੀ ਘਟਨਾ ਰਾਤ ਨੂੰ ਅੰਮ੍ਰਿਤਸਰ ਦੇ ਮੋਡੇ ਪਿੰਡ ਨੇੜੇ ਵਾਪਰੀ ਜਿੱਥੇ ਸੁਚੇਤ ਬੀਐਸਐਫ ਜਵਾਨਾਂ ਨੇ ਤਕਨੀਕੀ ਉਪਾਅ ਕਰਕੇ 5 ਡੀਜੇਆਈ ਮੈਵਿਕ 3 ਕਲਾਸਿਕ ਡਰੋਨਾਂ ਨੂੰ ਰੋਕਿਆ ਤੇ ਤਬਾਹ ਕਰ ਦਿੱਤਾ, ਜਿਨ੍ਹਾਂ ‘ਚ 3 ਪਿਸਤੌਲ, 3 ਮੈਗਜ਼ੀਨ ਤੇ 4 ਪੈਕੇਟ ਹੈਰੋਇਨ ਸਨ।
ਬੀਐਸਐਫ ਦੁਆਰਾ ਹਥਿਆਰ ਬਰਾਮਦ
ਇਸ ਤੋਂ ਇਲਾਵਾ, ਅੱਜ ਸਵੇਰੇ, ਬੀਐਸਐਫ ਨੇ ਅੰਮ੍ਰਿਤਸਰ ਸਰਹੱਦ ‘ਤੇ ਇੱਕ ਹੋਰ ਡਰੋਨ ਨੂੰ ਡੇਗ ਦਿੱਤਾ। ਇਸ ਤੋਂ ਬਾਅਦ, ਖੇਤਾਂ ਦੀ ਤਲਾਸ਼ੀ ਦੌਰਾਨ ਇੱਕ ਪਿਸਤੌਲ, ਦੋ ਮੈਗਜ਼ੀਨ ਤੇ ਇੱਕ ਡੀਜੇਆਈ ਮੈਵਿਕ 3 ਕਲਾਸਿਕ ਡਰੋਨ ਬਰਾਮਦ ਕੀਤਾ ਗਿਆ।
ਪਿਛਲੇ ਕੁਝ ਘੰਟਿਆਂ ਦੌਰਾਨ ਬੀਐਸਐਫ ਦੇ ਕੇਂਦ੍ਰਿਤ ਆਪ੍ਰੇਸ਼ਨਾਂ ਦੇ ਨਤੀਜੇ ਵਜੋਂ 6 ਡੀਜੇਆਈ ਮੈਵਿਕ 3 ਕਲਾਸਿਕ ਡਰੋਨ, 3 ਪਿਸਤੌਲ, 6 ਮੈਗਜ਼ੀਨ ਅਤੇ 1.070 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ।