ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਮੰਤਰੀ ਚੀਮਾ ਨੇ ਲਾਰੈਂਸ ਬਿਸ਼ਨੋਈ, ਡਰੱਗ ਮਾਫ਼ੀਆ ਤੇ ਵਿਰੋਧੀ ਧਿਰ ‘ਤੇ ਬੋਲਿਆ ਹਮਲਾ
Punjab Assembly: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਚੀਮਾ ਨੇ ਕਿਹਾ ਜਿਹੜੇ ਸਾਡੇ ਸਾਥੀ ਵਿਛੜ ਗਏ ਹਨ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਤੇ ਅਹਿਮਾਦਬਾਦ ਪਲੇਨ ਕ੍ਰੈਸ਼ ਹਾਦਸੇ 'ਚ ਮ੍ਰਿਤਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਦੇ ਨਾਲ ਅਬੋਹਰ ਦੇ ਕਪੜਾ ਵਪਾਰੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਦੋਬਾਰਾ 10 ਵਜੇ ਸ਼ੁਰੂ ਹੋਵੇਗੀ।

ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ‘ਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਤਰਤਾਰਨ ਦੇ ਵਿਧਾਇਕ ਡਾ.ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢਿੰਡਸਾ, ਅਬੋਹਰ ਕਪੜਾ ਵਪਾਰੀ ਸੰਜੇ ਵਰਮਾ ਅਹਿਮਦਾਬਾਦ ਪਲੇਨ ਕ੍ਰੈਸ਼ ਦੇ ਮ੍ਰਿਤਕਾਂ ਤੇ ਹੋਰ ਕਈ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਕੱਲ੍ਹ ਸਵੇਰ 10 ਵਜੇ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ।
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਚੀਮਾ ਨੇ ਕਿਹਾ ਜਿਹੜੇ ਸਾਡੇ ਸਾਥੀ ਵਿਛੜ ਗਏ ਹਨ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਗਏ ਤੇ ਅਹਿਮਾਦਬਾਦ ਪਲੇਨ ਕ੍ਰੈਸ਼ ਹਾਦਸੇ ‘ਚ ਮ੍ਰਿਤਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਦੇ ਨਾਲ ਅਬੋਹਰ ਦੇ ਕਪੜਾ ਵਪਾਰੀ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਦੋਬਾਰਾ 10 ਵਜੇ ਸ਼ੁਰੂ ਹੋਵੇਗੀ।
ਚੀਮਾ ਦਾ ਬਿਆਨ- ਉਮੀਦ ਹੈ ਕਿ ਵਿਰੋਧੀ ਧਿਰ ਬਾਇਕਾਟ ਨਹੀਂ ਕਰੇਗੀ
ਹਰਪਾਲ ਚੀਮਾ ਨੇ ਕਿਹਾ ਕਿ ਕੱਲ੍ਹ ਵੱਖ-ਵੱਖ ਬਿੱਲ ਤੇ ਰੈਜ਼ੋਲਿਊਸ਼ਨ ਲਿਆਂਦੇ ਜਾਣਗੇ। ਇਸ ਦੌਰਾਨ ਉਨ੍ਹਾਂ ‘ਤੇ ਖੁੱਲ੍ਹ ਕੇ ਚਰਚਾ ਹੋਵੇਗੀ। ਉਮੀਦ ਕਰਦਾ ਹਾਂ ਕਿ ਵਿਰੋਧੀ ਧਿਰ ਇਸ ‘ਚ ਆਪਣੀ ਭੂਮਿਕਾ ਨਿਭਾਉਗੀ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਵਿਰੋਧੀ ਧਿਰ ਬਾਇਕਾਟ ਕਰਕੇ ਸੁਰਖੀਆਂ ਬਟੌਰਣ ਦਾ ਕੰਮ ਨਹੀਂ ਕਰੇਗੀ ਤੇ ਸਾਡੀ ਗੱਲ ਵੀ ਸੁਣੇਗੀ।
ਬਿਸ਼ਨੋਈ ਗੁਜਰਾਤ ਤੋਂ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ, ਭਾਜਪਾ ਜ਼ਿੰਮੇਵਾਰ: ਚੀਮਾ
ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਪੱਸ਼ਟ ਹੈ ਕਿ ਅਬੋਹਰ ‘ਚ ਕਪੜਾ ਵਪਾਰੀ ਦੇ ਕਤਲ ਦਾ ਜ਼ਿੰਮੇਵਾਰ ਕੌਣ ਹੈ? ਇਸ ਦੇ ਪਿੱਛੇ ਗੁਜਰਾਤ ਸਰਕਾਰ ਦੀ ਪ੍ਰੋਟੈਕਸ਼ਨ ‘ਚ ਜੇਲ੍ਹ ‘ਚ ਬੈਠਾ ਲਾਰੈਂਸ ਬਿਸ਼ਨੋਈ ਹੈ। ਇਹ ਪੂਰਾ ਪੰਜਾਬ ਜਾਣਦਾ ਹੈ ਕਿ ਗੁਜਰਾਤ ਅੰਦਰ ਪਿਛਲੇ 30 ਸਾਲ ਤੋਂ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਇਹ ਵੀ ਜਾਣਦੇ ਹਨ ਕਿ ਗੁਜਰਾਤ ਦੇ ਦੋ ਵਿਅਕਤੀ ਸਾਡੇ ਦੇਸ਼ ਦੇ ਸਰਵਾਉੱਚ ਪੋਸਟਾਂ ‘ਤੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਗੁਜਰਾਤ ਤੋਂ ਆਉਂਦੇ ਹਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਗੁਜਰਾਤ ਤੋਂ ਆਉਂਦੇ ਹਨ। ਲਾਰੈਂਸ ਬਿਸ਼ਨੋਈ ਵੀ ਗੁਜਰਾਤ ਦੀ ਜੇਲ੍ਹ ‘ਚ ਬੰਦ ਹੈ। ਅਫ਼ਸੋਸ ਦੀ ਗੱਲ ਹੈ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਦੇ ਅੰਦਰੋਂ ਬੈਠ ਕੇ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ, ਪੰਜਾਬ ਦੇ ਲਾਅ-ਆਰਡਰ ਨੂੰ ਖ਼ਰਾਬ ਕਰ ਰਿਹਾ ਹੈ ਤੇ ਇਸ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਅਹਿਮ ਹੱਥ ਹੈ।
ਚੀਮਾ ਬੋਲੇ ਡਰੱਗ ਮਾਫ਼ੀਆ ਖਿਲਾਫ਼ ਕਾਰਵਾਈ ‘ਤੇ ਵਿਰੋਧੀਆਂ ਦਾ ਦਰਦ ਛਲਕਿਆ
ਮੰਤਰੀ ਹਰਪਾਲ ਚੀਮਾ ਨੇ ਇਸ ਦੌਰਾਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਵੱਡੇ-ਵੱਡੇ ਮਗਰਮੱਛ ਫੜ੍ਹਨੇ ਸ਼ੁਰੂ ਕੀਤੇ ਸੀ ਤੇ ਡਰੱਗ ਮਾਫ਼ੀਆ ਖਿਲਾਫ਼ ਕਾਰਵਾਈ ਕੀਤੀ ਤਾਂ ਉਸ ਵਕਤ ਵੀ ਕਾਂਗਰਸ ਪਾਰਟੀ ਦਾ ਦਰਦ ਛਲਕਿਆ। ਕਾਂਗਰਸ ਪਾਰਟੀ ਵਾਲੇ ਕਹਿਣ ਲੱਗੇ ਕਿ ਕਿਉਂ ਸਾਡੇ ਸਾਥੀਆਂ ਨੂੰ ਫੜ੍ਹਣ ਲੱਗੇ ਹੋਏ ਹੋ। ਇਸ ਸਮੇਂ ਦੌਰਾਨ ਅਕਾਲੀ ਦਲ ਧਰਨੇ ਦੇਣ ਲੱਗ ਪਿਆ ਤੇ ਉਹ ਡਰੱਗ ਮਾਫ਼ੀਆ ਨੂੰ ਬਚਾਉਣ ਲਈ ਸੜਕਾਂ ‘ਤੇ ਉੱਤਰ ਆਇਆ। ਉਨ੍ਹਾਂ ਨੇ ਕਿਹਾ ਕਿ ਜਿਹੜੇ ਡਰੱਗ ਮਾਫ਼ੀਆਂ ਹਨ, ਉਨ੍ਹਾਂ ‘ਤੇ ਪੰਜਾਬ ਸਰਕਾਰ ਕਾਰਵਾਈ ਕਰਦੀ ਰਹੇਗੀ।