ਪੰਜਾਬ ‘ਚ ਬਦਲਦੇ ਮੌਸਮ ਦਾ ਪ੍ਰਭਾਵ AQI ਵਿੱਚ ਸੁਧਾਰ, ਰੇਡ ਤੋਂ ਆਰੇਂਜ ਸ਼੍ਰੇਣੀ ‘ਚ ਪਹੁੰਚਿਆ, ਬਠਿੰਡਾ ਦਾ AQI 299 ਦਰਜ
ਪੰਜਾਬ 'ਚ ਕਈ ਥਾਵਾਂ 'ਤੇ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਪੈਣ ਕਾਰਨ ਵੱਡੀ ਰਾਹਤ ਮਿਲੀ ਹੈ। ਬਠਿੰਡਾ ਦਾ AQI 359 ਯਾਨੀ ਰੈੱਡ ਜ਼ੋਨ 'ਤੇ ਦਰਜ ਕੀਤਾ ਗਿਆ। ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ 'ਤੇ ਅੱਜ NGT 'ਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਯਾਨੀ ਕਿ ਪਿਛਲੀ ਸੁਣਵਾਈ ਦੌਰਾਨ NGT ਨੇ ਕੇਸਾਂ ਦੀ ਸੁਣਵਾਈ ਨਾ ਹੋਣ 'ਤੇ ਨਾਰਾਜ਼ਗੀ ਜਤਾਈ ਸੀ। ਪੰਜਾਬ ਵਿੱਚ ਇਸ ਤਰ੍ਹਾਂ ਬਦਲ ਰਹੇ ਮੌਸਮ ਦਾ ਪ੍ਰਭਾਵ ਦੇਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਸੂਬੇ ਦੇ AQI ਵਿੱਚ ਕਾਫ ਸੁਧਾਰ ਹੈ।

ਪੰਜਾਬ ‘ਚ ਬਦਲਦੇ ਮੌਸਮ ਦਾ ਅਸਰ AQI ‘ਤੇ ਸਾਫ ਦਿਖਾਈ ਦੇ ਰਿਹਾ ਹੈ। ਪੂਰੇ ਸੂਬੇ ‘ਚ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਪੈਣ ਕਾਰਨ ਵੱਡੀ ਰਾਹਤ ਮਿਲੀ ਹੈ। ਬਠਿੰਡਾ ਦਾ AQI 359 ਯਾਨੀ ਰੈੱਡ ਜ਼ੋਨ ‘ਤੇ ਦਰਜ ਕੀਤਾ ਗਿਆ ਸੀ, ਜੋ ਅੱਜ 299 ਅੰਕਾਂ ‘ਤੇ ਆ ਗਿਆ ਹੈ ਯਾਨੀ ਕਿ ਆਰੇਂਜ ਕੈਟਾਗਰੀ ‘ਚ ਦਰਜ ਕੀਤਾ ਗਿਆ ਹੈ।
ਪੀਪੀਸੀਬੀ ਦੇ ਮਾਹਿਰਾਂ ਮੁਤਾਬਕ ਹਲਕੀ ਬਾਰਿਸ਼ ਕਾਰਨ ਵਾਯੂਮੰਡਲ ਵਿੱਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿੱਚ ਸੁਧਾਰ ਹੋਇਆ ਹੈ। ਦੂਜੇ ਪਾਸੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੇ 18 ਮਾਮਲੇ ਸਾਹਮਣੇ ਆਏ ਹਨ। ਸੀਜ਼ਨ ਦੌਰਾਨ ਪਰਾਲੀ ਸਾੜਨ ਦਾ ਅੰਕੜਾ 36 ਹਜ਼ਾਰ 632 ਹੋ ਗਿਆ ਹੈ।
NGT ਨੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਰ ਕੀਤੀ
ਦੱਸ ਦਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ “ਸਥਾਈ, ਢੁਕਵੇਂ ਉਪਾਅ” ਨਾ ਕਰਨ ਲਈ ਸਬੰਧਤ ਅਧਿਕਾਰੀਆਂ ਦੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਐਨਜੀਟੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਤੁਰੰਤ ਰੋਕਣ ਲਈ ਪੱਤਰ ਲਿਖਿਆ ਸੀ, ਪਰ ਇਹ ਵੀ ਕਾਰਗਰ ਨਹੀਂ ਹੋਇਆ। ਐਨਜੀਟੀ ਇੱਕ ਕੇਸ ਦੀ ਸੁਣਵਾਈ ਕਰ ਰਿਹਾ ਸੀ ਜਿੱਥੇ ਉਸ ਨੇ ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਵਿੱਚ ਵਾਧੇ ਬਾਰੇ ਇੱਕ ਅਖਬਾਰ ਦੀ ਰਿਪੋਰਟ ਦਾ ਖੁਦ ਨੋਟਿਸ ਲਿਆ ਸੀ।
ਪਰਲੀ ਸਾੜਨ ਦੇ ਮਾਮਲੇ ‘ਚ NGT ‘ਚ ਸੁਣਵਾਈ
ਪੰਜਾਬ ‘ਚ ਪਰਾਲੀ ਸਾੜਨ ‘ਤੇ ਅੱਜ NGT ‘ਚ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਯਾਨੀ ਕਿ ਪਿਛਲੀ ਸੁਣਵਾਈ ਦੌਰਾਨ NGT ਨੇ ਕੇਸਾਂ ਦੀ ਸੁਣਵਾਈ ਨਾ ਹੋਣ ‘ਤੇ ਨਾਰਾਜ਼ਗੀ ਜਤਾਈ ਸੀ।