Weather Update: ਪੰਜਾਬ ਤੇ ਹਰਿਆਣਾ ‘ਚ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਕਈ ਹਿੱਸਿਆਂ ‘ਚ ਭਾਰੀ ਬਰਸਾਤ ਨਾਲ ਹੋਈ ਗੜ੍ਹੇਮਾਰੀ
Weather Alert: ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ ਹੈ। ਪੰਜਾਬ-ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ- ਨਾਲ ਗੜ੍ਹੇਮਾਰੀ ਹੋਈ ਹੈ। ਅਗਲੇ 4 ਦਿਨਾਂ ਤੱਕ ਸੁਹਾਵਣਾ ਬਣਿਆ ਰਹੇਗਾ।
FILE PHOTO
Weather Update Today: ਸਾਲ 2023 ਵਿੱਚ ਮੌਸਮ ਆਪਣੇ ਕਈ ਰੰਗ ਦਿਖਾ ਰਿਹਾ ਹੈ। ਪੰਜਾਬ ਅਤੇ ਹਰਿਆਣਾ (Punjab and Haryana) ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਰਸਾਤ ਦੇ ਨਾਲ ਗੜ੍ਹੇਮਾਰੀ ਹੋਈ ਹੈ। ਜੇਕਰ ਗੱਲ ਕਰੀਏ ਸ਼ਨੀਵਾਰ ਸਵੇਰ ਦੀ ਤਾਂ ਪੰਜਾਬ ਦੇ ਵੱਧ ਤੋਂ ਵੱਧ ਸ਼ਹਿਰਾਂ ਦਾ ਤਾਪਮਾਨ 42 ਡਿਗਰੀ ਤੱਕ ਪਹੁੰਚਿਆ ਸੀ। ਦੇਰ ਸ਼ਾਮ ਮੌਸਮ ਸੁਹਾਵਣਾ ਹੋ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਤਿੰਨ ਤੋਂ ਚਾਰ ਦਿਨਾਂ ਤੱਕ ਮੀਂਹ ਦੀ ਸੰਭਾਵਨਾ ਹੈ |


