ਪੁਲਿਸ ਵੈਨ ‘ਚੋਂ ਮੁੰਡਾ ਕੱਢ ਕੇ ਹਮਲਾ ਕਰਨ ਵਾਲੇ ਮੁੱਖ ਆਰੋਪੀ ਨੇ ਕੀਤੀ ਖੁਦਕੁਸ਼ੀ, ਕਾਰ ਦੀ ਸੀਟ ਬੈਲਟ ਨਾਲ ਲਾਇਆ ਫਾਹਾ
ਥਾਣਾ ਸ਼ੇਰਪੁਰ ਕਲਾਂ ਦੇ ਇੰਚਾਰਜ ਨੇ ਦੱਸਿਆ ਕਿ ਬਹਾਦੁਰ ਸਿੰਘ ਨੇ ਆਪਣੀ ਸੈਂਟਰੋ ਕਾਰ ਦੀ ਸੀਟ ਬੈਲਟ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੀ। ਕਿਸੀ ਰਾਹਗੀਰ ਨੇ ਉਸ ਦੀ ਲਾਸ਼ ਦੇਖੀ ਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਲਾਸ਼ ਨੂੰ ਉਤਾਰ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।

ਥਾਣਾ ਮਹਲਕਲਾਂ ਦੇ ਪਿੰਡ ਹਰਦਾਸਪੁਰਾ ‘ਚ ਪੁਲਿਸ ਵੈਨ ‘ਚੋਂ ਕੱਢ ਕੇ ਨੌਜਵਾਨ ਸਤਪਾਲ ਨੂੰ ਤਲਵਾਰਾਂ ਨਾਲ ਜ਼ਖਮੀ ਕਰਨ ਵਾਲੇ ਮੁੱਖ ਆਰੋਪੀ ਬਹਾਦੁਰ ਸਿੰਘ ਨੇ ਖੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸੰਗਰੂਰ ਇਲਾਕੇ ‘ਚ ਦਰੱਖਤ ‘ਤੇ ਲਟਕੀ ਹੋਈ ਮਿਲੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਦੀ ਸਖ਼ਤੀ ਤੇ ਗ੍ਰਿਫ਼ਤਾਰੀ ਦੇ ਡਰ ਤੋਂ ਮੁਲਜ਼ਮ ਨੇ ਇਹ ਕਦਮ ਚੁੱਕਿਆ।
ਥਾਣਾ ਸ਼ੇਰਪੁਰ ਕਲਾਂ ਦੇ ਇੰਚਾਰਜ ਨੇ ਦੱਸਿਆ ਕਿ ਬਹਾਦੁਰ ਸਿੰਘ ਨੇ ਆਪਣੀ ਸੈਂਟਰੋ ਕਾਰ ਦੀ ਸੀਟ ਬੈਲਟ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੀ। ਕਿਸੀ ਰਾਹਗੀਰ ਨੇ ਉਸ ਦੀ ਲਾਸ਼ ਦੇਖੀ ਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਲਾਸ਼ ਨੂੰ ਉਤਾਰ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।
ਥਾਣਾ ਇੰਚਾਰਜ ਨੇ ਦੱਸਿਆ ਕਿ ਬਹਾਦੁਰ ਸਿੰਘ ਦੇ ਕੋਲੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ। ਉਸ ਦੀ ਸੈਂਟਰੋ ਕਾਰ ਕਬਜ਼ੇ ‘ਚ ਲੈ ਲਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬਹਾਦੁਰ ਸਿੰਘ ਦੇ ਪਰਿਵਾਰ ਨੂੰ ਕਈ ਵਾਰ ਫ਼ੋਨ ਕਰ ਚੁੱਕੇ ਹਾਂ, ਪਰ ਕੋਈ ਵੀ ਲਾਸ਼ ਲੈਣ ਲਈ ਨਹੀਂ ਪਹੁੰਚ ਰਿਹਾ। ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ‘ਚ 28 ਲੋਕਾਂ ਨੂੰ ਆਰੋਪੀ ਬਣਾਇਆ ਸੀ ਤੇ ਮੁੱਖ ਆਰੋਪੀ ਬਹਾਦੁਰ ਸਿੰਘ ਸੀ। ਵਾਰਦਾਤ ਨੂੰ ਅੰਜ਼ਾਮ ਦੇ ਕੇ ਸਾਰੇ ਆਰੋਪੀ ਪਿੰਡ ਛੱਡ ਕੇ ਭੱਜ ਗਏ ਸਨ। ਪੁਲਿਸ ਨੇ ਇਸ ਮਾਮਲੇ ‘ਚ ਹੁਣ ਤੱਕ 3 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
30 ਮਈ ਨੂੰ ਬਹਾਦੁਰ ਸਿੰਘ ਨੇ ਕੀਤਾ ਸੀ ਹਮਲਾ
30 ਮਈ ਨੂੰ ਨੌਜਵਾਨ ਸਤਪਾਲ ‘ਤੇ ਹਮਲਾ ਕਰ ਜ਼ਖਮੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਪੀੜਤ ਦੇ ਭਰਾ ਫਲਵਿੰਦਰ ਦੇ ਬਿਆਨਾਂ ਦੇ ਆਧਾਰ ‘ਤੇ 28 ਮੁਲਜ਼ਮਾ ਖਿਲਾਫ਼ ਐਫਆਈਆਰ ਦਰਜ਼ ਕੀਤੀ ਸੀ, ਜਿਨ੍ਹਾਂ ‘ਚੋਂ ਬਹਾਦੁਰ ਸਿੰਘ ਮੁੱਖ ਮੁਲਜ਼ਮ ਸੀ। ਪੁਲਿਸ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਸੀ ਤੇ ਉਸ ‘ਤੇ ਸਰੈਂਡਰ ਕਰਨ ਦਾ ਦਬਾਅ ਬਣਾ ਰਹੀ ਸੀ। ਜਾਣਕਾਰੀ ਅਨੁਸਾਰ ਬਹਾਦੁਰ ਸਿੰਘ ਕਾਰਵਾਈ ਤੋਂ ਕਾਫ਼ੀ ਡਰ ਗਿਆ ਤੇ ਇਸੇ ਦੇ ਦਬਾਅ ‘ਚ ਆ ਕੇ ਉਸਨੇ ਖੁਦਕੁਸ਼ੀ ਕਰ ਲਈ।
ਪੀੜਤ ਸਤਪਾਲ ਬਠਿੰਡਾ ਏਮਸ ‘ਚ ਭਰਤੀ
ਪੀੜਤ ਸਤਪਾਲ ਬਠਿੰਡਾ ਏਮਸ ‘ਚ ਵੈਂਟੀਲੇਟਰ ‘ਤੇ ਹੈ। ਉਸਦੀ ਪਤਨੀ ਵੀ ਇਸ ਹਮਲੇ ‘ਚ ਜ਼ਖਮੀ ਹੋ ਗਈ ਸੀ। ਹਮਲਾਵਰਾਂ ਨੇ ਪੁਲਿਸ ਦੇ ਜਾਣ ਤੋਂ ਬਾਅਦ ਸਤਪਾਲ ਦੀ ਪਿਤਾ ਤੇ ਭਰਾ ਫਲਵਿੰਦਰ ਨੂੰ ਵੀ ਕੁੱਟਿਆ ਸੀ ਤੇ ਘਰ ‘ਚ ਰੱਖੇ ਸਮਾਨ ਦੀ ਤੋੜ-ਫੋੜ ਕੀਤੀ ਸੀ।