ਪਟਿਆਲਾ: ਸ਼ਮਸ਼ਾਨ ਘਾਟ ‘ਚ ਤਾਏ ਦੇ ਫੁੱਲ ਚੁੱਗਣ ਆਏ ਨੌਜਵਾਨ ਦਾ ਕਤਲ, ਗੋਲੀਆਂ ਮਾਰ ਫਰਾਰ ਹੋਏ ਮੁਲਜ਼ਮ
ਮੁਲਜ਼ਮ ਪਹਿਲਾਂ ਹੀ ਸ਼ਮਸ਼ਾਨ ਘਾਟ ਅੰਦਰ ਘਾਤ ਲਗਾ ਕੇ ਬੈਠੇ ਹੋਏ ਸਨ ਤੇ ਨਵਨੀਤ 'ਤੇ ਤਾਬੜਤੋੜ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਨਵਨੀਤ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।
ਪੰਜਾਬ ਦੇ ਪਟਿਆਲਾ ਦੇ ਸ਼ਮਸ਼ਾਨ ਘਾਟ ‘ਚ ਫੁੱਲ ਚੁੱਗਣ ਆਏ ਵਿਅਕਤੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਪਟਿਆਲਾ ਵਾਸੀ ਨਵਨੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਘਟਨਾ ਪਟਿਆਲਾ ਦੇ ਕਲੋੜੀ ਘੇਟ ਸ਼ਮਸ਼ਾਨਘਾਟ ਦੀ ਹੈ, ਜਿੱਥੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੁੱਗਣ ਲਈ ਆਇਆ ਹੋਇਆ ਸੀ।
ਮੁਲਜ਼ਮ ਪਹਿਲਾਂ ਹੀ ਸ਼ਮਸ਼ਾਨ ਘਾਟ ਅੰਦਰ ਘਾਤ ਲਗਾ ਕੇ ਬੈਠੇ ਹੋਏ ਸਨ ਤੇ ਨਵਨੀਤ ‘ਤੇ ਤਾਬੜਤੋੜ ਗੋਲੀਆਂ ਚਲਾ ਕੇ ਉੱਥੋਂ ਫਰਾਰ ਹੋ ਗਏ। ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਨਵਨੀਤ ਦਾ ਕਤਲ ਕਿਸ ਨੇ ਤੇ ਕਿਉਂ ਕੀਤਾ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਘਟਨਾ ਵਾਲੀ ਥਾਂ ‘ਤੇ ਪੁਲਿਸ ਤੇ ਫੌਰੈਂਸਿਕ ਟੀਮ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਬਿਜਨੇਸ ਨਾਲ ਜੁੜੇ ਵਿਵਾਦ ਨਾਲ ਦੇਖ ਰਹੀ ਹੈ।
ਬੀਤੀ ਦਿਨੀਂ ਹੋਈ ਤਾਏ ਦੀ ਮੌਤ
ਨਵਨੀਤ ਦੇ ਤਾਏ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਨਵਨੀਤ ਆਪਣੇ ਪਰਿਵਾਰ ਨਾਲ ਸ਼ਮਸ਼ਾਨ ਘਾਟ ਫੁੱਲ ਚੁੱਗਣ ਲਈ ਪਹੁੰਚਿਆ। ਮੁਲਜ਼ਮ ਉੱਥੇ ਪਹਿਲੇ ਹੀ ਘਾਤ ਲਗਾ ਕੇ ਬੈਠੇ ਸਨ।
ਮੁਲਜ਼ਮਾਂ ਨੇ ਸ਼ਾਲ ਤੇ ਕੈਪ ਪਹਿਣ ਕੇ ਆਪਣੀ ਪਹਿਚਾਣ ਲੁਕਾਈ ਹੋਈ ਸੀ। ਉਨ੍ਹਾਂ ਦੁਆਰਾ ਚਲਾਈਆਂ ਗਈਆਂ ਤਿੰਨ ਗੋਲੀਆਂ ਨਵਨੀਤ ਦੇ ਲੱਗੀਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।