AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ, ਪਟਿਆਲਾ ਬਲਾਸਟ ‘ਤੇ ਬੋਲੇ ਰਵਨੀਤ ਬਿੱਟੂ

ਬਿੱਟੂ ਨੇ ਕਿਹਾ ਕਿ ਹੁਣ ਸਿਰਫ਼ ਅੱਤਵਾਦੀ, ਗੈਂਗਸਟਰ ਜਾਂ ਖਾਲ਼ਿਸਤਾਨੀ ਹੀ ਨਹੀਂ ਖ਼ੁਦ ਆਈਐਸਆਈ ਦੇ ਅਫ਼ਸਰ ਲੱਗ ਚੁੱਕੇ ਹਨ। ਉਹ ਨਸ਼ੇ ਵਾਲੇ ਬੰਦਿਆਂ, ਹਥਿਆਰਾਂ ਦੇ ਸ਼ੌਂਕੀ ਬੰਦਿਆਂ ਨੂੰ ਟਾਰਗੇਟ ਕਰ ਰਹੇ ਹਨ। ਪੰਜਾਬ 'ਚ ਇਸ ਸਮੇਂ ਬਹੁਤ ਵੱਡੀ ਜੰਗ ਚਲ ਰਹੀ ਹੈ ਤੇ ਪੰਜਾਬ ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ ਹੈ।

ਪੰਜਾਬ ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ, ਪਟਿਆਲਾ ਬਲਾਸਟ 'ਤੇ ਬੋਲੇ ਰਵਨੀਤ ਬਿੱਟੂ
ਪੰਜਾਬ ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ, ਪਟਿਆਲਾ ਬਲਾਸਟ ‘ਤੇ ਬੋਲੇ ਰਵਨੀਤ ਬਿੱਟੂ
tv9-punjabi
| Published: 29 Apr 2026 12:06 PM IST
Share

ਸ਼ੰਭੂ, ਪਟਿਆਲਾ ਨੇੜੇ ਰੇਲ ਟ੍ਰੈਕ ‘ਤੇ ਹੋਏ ਧਮਾਕੇ ਵਾਲੀ ਥਾਂ ਦਾ ਮੁਆਇਨਾ ਕਰਨ ਲਈ ਅੱਜ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚੇ। ਉਨ੍ਹਾਂ ਨਾਲ ਰੇਲਵੇ ਦੇ ਸੀਨੀਅਰ ਅਧਿਕਾਰੀ, ਜਾਂਚ ਟੀਮਾਂ ਤੇ ਕੇਂਦਰੀ ਏਜੰਸੀ ਦੇ ਅਧਿਕਾਰੀ ਮੌਜੂਦ ਸਨ। ਮੰਤਰੀ ਬਿੱਟੂ ਨੇ ਮੀਡੀਆ ਨਾਲ ਗੱਲਬਾਦ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਇਸ ਸਾਜ਼ਿਸ਼ ਪਿੱਛੇ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੇ ਹੋਏ ਲੋਕ ਹਨ ਤੇ ਸਿਰਫ਼ ਗੈਂਗਸਟਰ ਤੇ ਖਾਲ਼ਿਸਤਾਨੀ ਨਹੀਂ, ਇਸ ਸਾਜ਼ਿਸ਼ ‘ਚ ਆਈਐਸਆਈ ਦੇ ਅਫ਼ਸਰ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਆਈਐਸਆਈ ਅਫ਼ਸਰ ਮਨਸੂਬਾ ਬਣਾ ਕੇ ਰੇਲ ਟ੍ਰੈਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਨੂੰ ਰੇਲਵੇ ਟ੍ਰੈਕ ਦੀ ਸਾਰੀ ਜਾਣਕਾਰੀ ਰਹਿੰਦੀ ਹੈ ਕਿ ਕਿੱਥੇ ਮਾਲ ਗੱਡੀ ਦਾ ਟ੍ਰੈਕ ਹੈ ਤੇ ਕਿੱਥੇ ਪੈਸੇਂਜਰ ਟ੍ਰੈਕ ਹੈ।

ਹਾਦਸੇ ਬਾਰੇ ਮੰਤਰੀ ਨੇ ਜਾਣਕਾਰੀ ਦਿੱਤੀ ਕਿ 27 ਅਪ੍ਰੈਲ ਦੀ ਰਾਤ 7:48 ਵਜੇ ਇਸੇ ਟ੍ਰੈਕ ਤੋਂ ਇੱਕ ਟ੍ਰੇਨ ਨਿਕਲੀ ਤੇ ਰਾਤ 8:20 ਵਜੇ ਇਹ ਹਾਦਸਾ ਹੋਇਆ, ਟ੍ਰੇਨ ਦੇ ਲੋਕੋ ਪਾਇਲਟ ਨੂੰ ਝਟਕਾ ਮਹਿਸੂਸ ਹੋਇਆ। ਲੋਕੋ ਪਾਇਲਟ ਨੇ ਰਾਤ 8:29 ਵਜੇ ਇਸ ਬਾਰੇ ਪ੍ਰਯਾਗਰਾਜ ਹੈੱਡ ਆਫ਼ਿਸ ‘ਚ ਜਾਣਕਾਰੀ ਦਿੱਤੀ। ਇਸ ਦੋਂ ਬਾਅਦ ਇਕਦਮ ਰਿਸਪਾਂਸ ਮਿਲਿਆ ਤੇ ਜਾਂਚ ਟੀਮ ਤੇ ਸੁਰੱਖਿਆ ਟੀਮਾਂ ਭੇਜੀਆਂ ਗਈਆਂ ਤੇ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਨੇ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪੰਜਾਬ ‘ਚ ਜੰਗ ਲੜ ਰਹੀਆਂ ਹਨ।

ਰੇਲ ਟ੍ਰੈਕ ਨੂੰ ਅੱਤਵਾਦੀ ਕਿਉਂ ਬਣਾ ਰਹੇ ਨਿਸ਼ਾਨਾ? ਮੰਤਰੀ ਨੇ ਕੀਤਾ ਖ਼ੁਲਾਸਾ

ਰਵਨੀਤ ਬਿੱਟੂ ਨੇ ਕਿਹਾ ਕਿ ਅੱਤਵਾਦੀ ਇਸ ਰੇਲ ਟ੍ਰੈਕ (ਡੈਡੀਕੇਟਡ ਫ੍ਰੇਟ ਕੋਰੀਡੋਰ) ਨੂੰ ਇਸ ਲਈ ਨਿਸ਼ਾਨਾ ਬਣਾਉਂਦੇ ਹਨ, ਕਿਉਂਕਿ ਇਹ ਟ੍ਰੈਕ ਨੈਸ਼ਨਲ ਹਾਈਵੇਅ ਦੇ ਬਿਲਕੁਲ ਨਾਲ ਲੱਗਦਾ ਹੈ। ਉੱਥੋਂ ਉੱਤਰ ਕੇ ਉਨ੍ਹਾਂ ਲਈ ਆਉਣਾ ਸੌਖਾ ਰਹਿੰਦਾ ਹੈ, ਉਨ੍ਹਾਂ ਨੂੰ ਇਸ ਨਾਲ ਹੋਰ ਕੋਈ ਮਤਲਬ ਨਹੀਂ। ਬੱਸ ਨੈਸ਼ਨਲ ਹਾਈਵੇਅ ਨੇੜੇ ਹੋਣ ਕਰਕੇ ਉਹ ਬਾਈਕ ਜਾਂ ਪੈਦਲ ਤੁਰ ਕੇ ਟ੍ਰੈਕ ਕੋਲ ਪਹੁੰਚ ਜਾਂਦੇ ਹਨ।

ਮੰਤਰੀ ਨੇ ਦੱਸਿਆ ਕਿ ਜਗਰੂਪ ਸਿੰਘ ਜਿਸ ਦੀ ਇਸ ਧਮਾਕੇ ‘ਚ ਮੌਤ ਹੋਈ, ਉਸ ‘ਤੇ ਸ਼ੱਕ ਹੈ ਕਿ ਉਸ ਨੇ ਅਚਾਨਕ ਕਿਸੀ ਟ੍ਰੇਨ ਦੀ ਲਾਈਟ ਦੇਖੀ ਹੋ ਸਕਦੀ ਹੈ। ਇਸ ਨਾਲ ਉਹ ਹੜਬੜਾ ਗਿਆ ਤੇ ਗਲਤੀ ਨਾਲ ਧਮਾਕਾ ਹੋ ਗਿਆ ਤੇ ਉਹ ਖ਼ੁਦ ਆਪ ਵੀ ਉੱਡ ਗਿਆ। ਉਨ੍ਹਾਂ ਕਿਹਾ ਇਸ ਦੌਰਾਨ ਲਾਸ਼ ਧਮਾਕੇ ਵਾਲੀ ਜਗ੍ਹਾ ਤੋਂ 200 ਮੀਟਰ ਦੂਰ ਪਈ ਹੋਈ ਸੀ, ਜਦਕਿ ਉਸ ਦੇ ਕੇਸ ਤੇ ਪੱਗ ਹੋਰ ਕੀਤੇ ਪਏ ਹੋਏ ਸਨ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਬਾਅਦ ਲਾਸ਼ ਇੰਨੀ ਦੂਰ ਨਹੀਂ ਪਹੁੰਚ ਸਕਦੀ ਤੇ ਜਾਂਚ ਟੀਮਾਂ ਪਤਾ ਲਗਾ ਰਹੀਆਂ ਹਨ ਕਿ ਉਹ ਲਾਸ਼ ਉੱਥੇ ਕਿਵੇਂ ਪਹੁੰਚੀ, ਕੀ ਕੋਈ ਘਸੀਟ ਕੇ ਉਸ ਦੀ ਲਾਸ਼ ਲੈ ਕੇ ਜਾ ਰਿਹਾ ਸੀ?

“ਪੰਜਾਬ ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ”

ਬਿੱਟੂ ਨੇ ਕਿਹਾ ਕਿ ਹੁਣ ਸਿਰਫ਼ ਅੱਤਵਾਦੀ, ਗੈਂਗਸਟਰ ਜਾਂ ਖਾਲ਼ਿਸਤਾਨੀ ਹੀ ਨਹੀਂ ਖ਼ੁਦ ਆਈਐਸਆਈ ਦੇ ਅਫ਼ਸਰ ਲੱਗ ਚੁੱਕੇ ਹਨ। ਉਹ ਨਸ਼ੇ ਵਾਲੇ ਬੰਦਿਆਂ, ਹਥਿਆਰਾਂ ਦੇ ਸ਼ੌਂਕੀ ਬੰਦਿਆਂ ਨੂੰ ਟਾਰਗੇਟ ਕਰ ਰਹੇ ਹਨ। ਪੰਜਾਬ ‘ਚ ਇਸ ਸਮੇਂ ਬਹੁਤ ਵੱਡੀ ਜੰਗ ਚਲ ਰਹੀ ਹੈ ਤੇ ਪੰਜਾਬ ਨੂੰ ਅੱਗ ਲਾਉਣ ਦੀ ਦੁਬਾਰਾ ਬਹੁਤ ਵੱਡੀ ਕੋਸ਼ਿਸ਼ ਹੋ ਰਹੀ ਹੈ। ਇਹ ਆਮ ਲੋਕਾਂ ਨੂੰ ਨਿਗਾਹ ਰੱਖਣੀ ਪਵੇਗੀ ਕਿ ਕੋਈ ਬੰਦਾ ਗਲਤ ਸੰਗਤ ‘ਚ ਤਾਂ ਨਹੀਂ ਰਹਿ ਰਿਹਾ ਜਾਂ ਫ਼ਿਰ ਡੇਰੇ ਵਾਲੇ ਜਾਂ ਦਲ ਪੰਥ ਵਾਲਿਆਂ ਨੂੰ ਨਜ਼ਰ ਰੱਖਣ ਪਵੇਗੀ ਕਿ ਕੋਈ ਉਨ੍ਹਾਂ ਦਾ ਬੰਦਾ ਗਲਤ ਸੰਗਤ ਤਾਂ ਨਹੀਂ ਕਰ ਰਿਹਾ। ਉਨ੍ਹਾਂ ਨੇ ਕਿਹਾ ਇਨ੍ਹਾਂ ਦੇ ਹੈਂਡਲਰ ਵਿਦੇਸ਼ਾਂ ‘ਚ ਬੈਠੇ ਹੋਏ ਹਨ। ਉਨ੍ਹਾਂ ਦੀ ਹਵਾਲਗੀ ਭਾਰਤ ਨੂੰ ਨਹੀਂ ਹੋ ਰਹੀ। ਹਾਲਾਂਕਿ, ਕੇਂਦਰੀ ਏਜੰਸੀਆਂ ਪੰਜਾਬ ਨੂੰ ਸਮੇਂ-ਸਮੇਂ ‘ਤੇ ਖੁਫ਼ੀਆ ਇਨਪੁਟ ਦਿੰਦੀਆਂ ਰਹਿੰਦਾ ਹਨ। ਇਹ ਸਾਨੂੰ ਹੀ ਨਜ਼ਰ ਰੱਖਣੀ ਪਵੇਗੀ ਕਿ ਕੋਈ ਸ਼ੱਕੀ ਬੰਦਾ ਤਾਂ ਸਾਡੇ ਨੇੜੇ-ਤੇੜੇ ਤਾਂ ਨਹੀਂ ਰਹਿ ਰਿਹਾ।

Follow Us
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......