AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਡੈਡੀਕੇਟਡ ਫ੍ਰੇਟ ਕੋਰੀਡੋਰ? 4 ਮਹੀਨਿਆਂ ‘ਚ ਇਸ ਨੂੰ ਉਡਾਉਣ ਦੀ ਦੂਜੀ ਸਾਜ਼ਿਸ਼

ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਡੈਟੋਨੇਸ਼ਨ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ। ਅਸੀਂ ਕਈ ਸਬੂਤ ਵੀ ਬਰਾਮਦ ਕੀਤੇ ਹਨ। ਜੀਆਰਪੀ ਸਮੇਤ ਹੋਰ ਏਜੰਸੀਆਂ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ, ਅਸੀਂ ਇਸ ਸਾਜ਼ਿਸ਼ ਦਾ ਬਹੁਤ ਜਲਦੀ ਪਰਦਾਫਾਸ਼ ਕਰਾਂਗੇ।

ਅੱਤਵਾਦੀਆਂ ਦੇ ਨਿਸ਼ਾਨੇ 'ਤੇ ਡੈਡੀਕੇਟਡ ਫ੍ਰੇਟ ਕੋਰੀਡੋਰ? 4 ਮਹੀਨਿਆਂ 'ਚ ਇਸ ਨੂੰ ਉਡਾਉਣ ਦੀ ਦੂਜੀ ਸਾਜ਼ਿਸ਼
mohit-malhotra
| Updated On: 28 Apr 2026 11:09 AM IST
Share

ਪੰਜਾਬ ਦੇ ਪਟਿਆਲਾ ਜ਼ਿਲ੍ਹੇ ‘ਚ ਰਾਜਪੁਰਾ ਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਡੈਡੀਕੇਟਡ ਫ੍ਰੇਟ ਕੋਰੀਡੋਰ (DFCCI) ਦੀ ਰੇਲਵੇ ਲਾਈਨ ‘ਤੇ ਬੀਤੀ ਰਾਤ ਇੱਕ ਵੱਡਾ ਧਮਾਕਾ ਹੋਇਆ। ਐਸਐਸਪੀ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਇਹ ਪਿਛਲੇ ਚਾਰ ਮਹੀਨਿਆਂ ‘ਚ ਦੂਜੀ ਵਾਰ ਹੈ ਜਦੋਂ ਕੋਰੀਡੋਰ ‘ਤੇ ਵਿਸਫੋਟ ਕਰਕੇ ਪਟੜੀਆਂ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਇਸ ਤੋਂ ਪਹਿਲਾਂ, 23 ਤੇ 24 ਜਨਵਰੀ ਦੀ ਦਰਮਿਆਨੀ ਰਾਤ ਨੂੰ ਫਤਿਹਗੜ੍ਹ ਸਾਹਿਬ ਦੇ ਨੇੜੇ ਇਸੇ ਕੋਰੀਡੋਰ ‘ਤੇ ਇੱਕ ਧਮਾਕਾ ਕੀਤਾ ਗਿਆ ਸੀ। ਅਜਿਹੇ ‘ਚ ਹੁਣ ਇਹ ਸਵਾਲ ਉੱਠ ਰਹੇ ਹਨ ਕਿ ਕੀ ਇਹ ਕੋਰੀਡੋਰ ਅੱਤਵਾਦੀਆਂ ਲਈ ਇੱਕ ਖਾਸ ਨਿਸ਼ਾਨਾ ਬਣ ਗਿਆ ਹੈ?

ਡੈਡੀਕੇਟਡ ਫ੍ਰੇਟ ਕੋਰੀਡੋਰ ਦੇ ਰੇਲਵੇ ਪਟੜੀਆਂ ਨੂੰ ਉਡਾਉਣ ਦੀਆਂ ਕੋਸ਼ਿਸ਼ਾਂ, ਪਹਿਲਾਂ ਫਤਿਹਗੜ੍ਹ ਸਾਹਿਬ ਦੇ ਨੇੜੇ ਤੇ ਹੁਣ ਪਟਿਆਲਾ ‘ਚ ਇਹ ਨਾ ਸਿਰਫ ਸੁਰੱਖਿਆ ਪ੍ਰਬੰਧਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ, ਸਗੋਂ ਇਹ ਸ਼ੱਕ ਵੀ ਵਧਾਉਂਦੀਆਂ ਹਨ ਕਿ ਕੋਰੀਡੋਰ ਸੱਚਮੁੱਚ ਅੱਤਵਾਦੀਆਂ ਦੇ ਘੇਰੇ ‘ਚ ਆ ਗਿਆ ਹੈ। ਪਟਿਆਲਾ ‘ਚ ਵਾਪਰੀ ਘਟਨਾ ਤੋਂ ਪਹਿਲਾਂ, 23-24 ਜਨਵਰੀ ਦੀ ਰਾਤ ਨੂੰ ਫਤਿਹਗੜ੍ਹ ਸਾਹਿਬ ਦੇ ਨੇੜੇ ਇਸੇ ਕੋਰੀਡਰੋ ‘ਤੇ ਇੱਕ ਵੱਡਾ ਧਮਾਕਾ ਵੀ ਹੋਇਆ ਸੀ।

12 ਫੁੱਟ ਤੱਕ ਪਟੜੀਆਂ ਨੂੰ ਨੁਕਸਾਨ

ਇਸ ਤੋਂ ਪਹਿਲਾਂ ਖਾਨਪੁਰ ਪਿੰਡ ਨੇੜੇ ਰਾਤ 11:00 ਵਜੇ ਹੋਏ ਧਮਾਕੇ ਨੇ ਰੇਲਵੇ ਪਟੜੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ। ਇਸ ਘਟਨਾ ਦੌਰਾਨ, ਲੰਘ ਰਹੀ ਮਾਲ ਗੱਡੀ ਦੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਾਰਨ ਲੋਕੋ ਪਾਇਲਟ ਜ਼ਖਮੀ ਹੋ ਗਿਆ। ਧਮਾਕੇ ਕਾਰਨ ਰੇਲਵੇ ਪਟੜੀਆਂ 12 ਤੋਂ 15 ਫੁੱਟ ਤੱਕ ਉੱਖੜ ਗਈਆਂ ਤੇ ਮਾਲ ਗੱਡੀ ਦੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ।

ਅਸੀਂ ਜਲਦੀ ਹੀ ਸਾਜ਼ਿਸ਼ ਦਾ ਪਰਦਾਫਾਸ਼ ਕਰਾਂਗੇ: ਐਸਐਸਪੀ

ਹੁਣ, ਇੱਕ ਵਾਰ ਫਿਰ, ਇਸੇ ਕੋਰੀਡੋਰ ‘ਤੇ ਰੇਲਵੇ ਪਟੜੀਆਂ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਾਰ ਜਨਵਰੀ ਦੀ ਘਟਨਾ ਵਾਲੀ ਥਾਂ ਤੋਂ ਲਗਭਗ 40 ਤੋਂ 50 ਕਿਲੋਮੀਟਰ ਪਿੱਛੇ ਸਥਿਤ ਹੈ। ਧਮਾਕੇ ਬਾਰੇ ਬੋਲਦੇ ਹੋਏ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ कि ਪਟਿਆਲਾ ਪੁਲਿਸ ਨੂੰ ਕੱਲ੍ਹ ਰਾਤ ਘੱਟ ਤੀਬਰਤਾ ਵਾਲੇ ਧਮਾਕੇ ਬਾਰੇ ਜਾਣਕਾਰੀ ਮਿਲੀ ਸੀ। ਸਾਨੂੰ ਸ਼ੰਭੂ ਬਾਰਡਰ ਦੇ ਨੇੜੇ ਰੇਲਵੇ ਪਟੜੀਆਂ ‘ਤੇ ਧਮਾਕੇ ਦੀ ਰਿਪੋਰਟ ਮਿਲੀ। ਮੌਕੇ ‘ਤੇ ਪਹੁੰਚਣ ‘ਤੇ, ਸਾਨੂੰ ਅਹਿਸਾਸ ਹੋਇਆ ਕਿ ਇਹ ਸਿਰਫ਼ ਘੱਟ ਤੀਬਰਤਾ ਵਾਲਾ ਧਮਾਕਾ ਨਹੀਂ ਸੀ, ਸਗੋਂ ਵੱਡੇ ਧਮਾਕੇ ਦੀ ਕੋਸ਼ਿਸ਼ ਕੀਤੀ ਗਈ ਸੀ।

ਉਨ੍ਹਾਂ ਅੱਗੇ ਕਿਹਾ ਧਮਾਕਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਧਮਾਕੇ ਦੌਰਾਨ ਮੌਤ ਹੋ ਗਈ। ਲਾਸ਼ ਮੌਕੇ ਤੋਂ ਬਰਾਮਦ ਕਰ ਲਈ ਗਈ ਹੈ। ਸਾਨੂੰ ਘਟਨਾ ਵਾਲੀ ਥਾਂ ਤੋਂ ਇੱਕ ਸਿਮ ਕਾਰਡ ਵੀ ਮਿਲਿਆ ਹੈ, ਨਾਲ ਹੀ ਕਈ ਹੋਰ ਸਬੂਤ ਵੀ ਮਿਲੇ ਹਨ। ਇਸ ਸਮੇਂ ਜੀਆਰਪੀ ਸਮੇਤ ਹੋਰ ਜਾਂਚ ਏਜੰਸੀਆਂ ਦੇ ਸਹਿਯੋਗ ਨਾਲ ਜਾਂਚ ਚੱਲ ਰਹੀ ਹੈ, ਅਸੀਂ ਜਲਦੀ ਹੀ ਇਸ ਸਾਜ਼ਿਸ਼ ਦੇ ਪੂਰੇ ਵੇਰਵਿਆਂ ਦਾ ਖੁਲਾਸਾ ਕਰਾਂਗੇ।

Follow Us
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ
ਮੇਰੇ ਖਿਲਾਫ ਪ੍ਰੋਪੇਗੰਡਾ, ਬਦਨਾਮ ਕਰਨ ਦੀ ਕੋਝੀ ਕੋਸ਼ਿਸ਼...ਵਿਵਾਦਿਤ Video 'ਤੇ ਸੀਐਮ ਮਾਨ ਦਾ ਜਵਾਬ...
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?
Ethanol Fuel Replace Petrol : E-100 ਫਿਊਲ ਵਰਦਾਨ ਜਾਂ ਸਰਾਪ?...
ਕੋਟਕਪੂਰਾ 'ਚ ਲੋਕਾਂ ਨੇ ਲਾਏ 'ਘਰ ਵਿਕਾਊ ਹੈ' ਦੇ ਪੋਸਟਰ, ਜਾਣੋ ਪੂਰਾ ਮਾਮਲਾ
ਕੋਟਕਪੂਰਾ 'ਚ ਲੋਕਾਂ ਨੇ ਲਾਏ 'ਘਰ ਵਿਕਾਊ ਹੈ' ਦੇ ਪੋਸਟਰ, ਜਾਣੋ ਪੂਰਾ ਮਾਮਲਾ...
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ
ਬਿੱਟੂ SC ਕਮਿਸ਼ਨ ਅੱਗੇ ਨਹੀਂ ਹੋਏ ਪੇਸ਼, ਵਕੀਲਾਂ ਨੇ ਦਿੱਤਾ ਰੁਝੇਵਿਆਂ ਦਾ ਹਵਾਲਾ, 24 ਜੂਨ ਨੂੰ ਮੁੜ ਤਲਬ...
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?
E30 ਈਥਾਨੌਲ ਫਿਊਲ 'ਤੇ ਸਰਕਾਰ ਦਾ ਅਹਿਮ ਫੈਸਲਾ, ਕੀ ਸਸਤਾ ਹੋਵੇਗਾ ਪੈਟਰੋਲ?...
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ
ਅਮਰੀਕਾ-ਈਰਾਨ ਸਮਝੌਤੇ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ...
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ
ਅਯੁੱਧਿਆ ਰਾਮ ਮੰਦਰ ਦੇ ਚੜ੍ਹਾਵੇ 'ਚ ਗੜਬੜੀ ਦੇ ਇਲਜ਼ਾਮ, SIT ਜਾਂਚ ਦੀ ਮੰਗ...
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...