ਪਟਿਆਲਾ ਵਿੱਚ ਸਿੱਧੂ ਦੇ ਘਰ ਪਹੁੰਚੀ ਪ੍ਰਿਅੰਕਾ ਗਾਂਧੀ, ਨਵਜੋਤ ਕੌਰ ਸਿੱਧੂ ਦਾ ਜਾਣਿਆ ਹਾਲ-ਚਾਲ, ਸਿੱਧੂ ਨੇ ਤਸਵੀਰ ਕੀਤੀ ਸਾਂਝੀ
ਨਵਜੋਤ ਸਿੰਘ ਸਿੱਧੂ ਨੇ ਵੀ ਐਤਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ। ਇਸ ਪੋਸਟ ਵਿੱਚ ਇੱਕ ਫੋਟੋ ਵੀ ਸ਼ੇਅਰ ਕੀਤੀ ਗਈ, ਜਿਸ ਵਿੱਚ ਸਿੱਧੂ ਦੀ ਬੇਟੀ ਅਤੇ ਬੇਟਾ ਨਜ਼ਰ ਆ ਰਹੇ ਹਨ। ਸਿੱਧੂ ਨੇ ਪੋਸਟ ਵਿੱਚ ਲਿਖਿਆ, "ਪ੍ਰਿਯੰਕਾ ਗਾਂਧੀ ਵਾਡਰਾ ਕੋਲ ਸੋਨੇ ਦਾ ਦਿਲ ਹੈ, ਨੋਨੀ ਦੀ ਸਿਹਤ ਬਾਰੇ ਤੁਹਾਡੀ ਚਿੰਤਾ ਲਈ ਤੁਹਾਡਾ ਬਹੁਤ ਧੰਨਵਾਦ।

ਨਵਜੋਤ ਸਿੱਧੂ ਦੇ ਬੱਚਿਆ ਨਾਲ ਪ੍ਰਿਅੰਕਾ ਗਾਂਧੀ
ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਅੱਜ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਰੈਲੀ ਕਰਨ ਲਈ ਪਟਿਆਲਾ ਪਹੁੰਚੇ ਸਨ। ਇਸ ਰੈਲੀ ਤੋਂ ਬਾਅਦ ਪ੍ਰਿਅੰਕਾ ਕਾਂਗਰਸ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਘਰ ਵੀ ਗਈ ਜਿੱਥੇ ਉਹਨਾਂ ਨੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਵੀ ਹਾਲ ਚਾਲ ਵੀ ਜਾਣਿਆ।
ਨਵਜੋਤ ਸਿੰਘ ਸਿੱਧੂ ਨੇ ਵੀ ਐਤਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ। ਇਸ ਪੋਸਟ ਵਿੱਚ ਇੱਕ ਫੋਟੋ ਵੀ ਸ਼ੇਅਰ ਕੀਤੀ ਗਈ, ਜਿਸ ਵਿੱਚ ਸਿੱਧੂ ਦੀ ਬੇਟੀ ਅਤੇ ਬੇਟਾ ਨਜ਼ਰ ਆ ਰਹੇ ਹਨ। ਸਿੱਧੂ ਨੇ ਪੋਸਟ ਵਿੱਚ ਲਿਖਿਆ, “ਪ੍ਰਿਯੰਕਾ ਗਾਂਧੀ ਵਾਡਰਾ ਕੋਲ ਸੋਨੇ ਦਾ ਦਿਲ ਹੈ, ਨੋਨੀ ਦੀ ਸਿਹਤ ਬਾਰੇ ਤੁਹਾਡੀ ਚਿੰਤਾ ਲਈ ਤੁਹਾਡਾ ਬਹੁਤ ਧੰਨਵਾਦ।
She has a heart of gold.. Forever Family Thanks a million for your concern about Nonis health Your support means the world !!@priyankagandhi @karan_sidhu_ pic.twitter.com/sd3otdGfJQ
— Navjot Singh Sidhu (@sherryontopp) May 26, 2024ਇਹ ਵੀ ਪੜ੍ਹੋ