Good News: ਪੰਜਾਬ ‘ਚ ਡੀ.ਐੱਸ.ਪੀ ਅਤੇ ਜੇਲ ਵਾਰਡਨ ਦੀ ਹੋਵੇਗੀ ਭਰਤੀ, ਲਾਲਜੀਤ ਭੁੱਲਰ ਦਾ ਦਾਅਵਾ
ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜੇਲ੍ਹ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਜਲਦੀ ਹੀ ਜੇਲ੍ਹ ਵਿਭਾਗ ਵਿੱਚ 13 ਡੀਐਸਪੀ, 175 ਵਾਰਡਰ ਅਤੇ 4 ਮੈਟਰਨ ਸਮੇਤ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੇਲ੍ਹ ਵਿਭਾਗ ਨੇ ਕੈਦੀਆਂ ਦੇ ਮੁੜ ਵਸੇਬੇ ਲਈ 8 ਜੇਲ੍ਹਾਂ ਵਿੱਚ ਪੈਟਰੋਲ ਪੰਪ ਵੀ ਲਗਾਏ ਹਨ।
ਪੰਜਾਬ ਦੇ ਜੇਲ੍ਹ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਜੇਲ੍ਹਾਂ ਵਿੱਚੋਂ ਅਪਰਾਧ ਕਰਨ ਦੀ ਪ੍ਰਵਿਰਤੀ ਰੱਖਣ ਵਾਲੇ ਪੇਸ਼ੇਵਰ ਅਪਰਾਧੀਆਂ ਅਤੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਜਗਰਾਉਂ, ਲੁਧਿਆਣਾ ਨੇੜੇ ਨਵੀਂ ਹਾਈ ਪ੍ਰੋਫਾਈਲ ਸੁਰੱਖਿਆ ਜੇਲ੍ਹ ਵਿੱਚ ਰੱਖਿਆ ਜਾਵੇਗਾ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੰਜਾਬ ਜੇਲ੍ਹ ਟਰੇਨਿੰਗ ਸਕੂਲ, ਪਟਿਆਲਾ ਵਿਖੇ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੁੱਲ 132 ਵਾਰਡਰਾਂ ਅਤੇ 4 ਮੈਟਰਨਾਂ ਦੇ ਪਾਸਿੰਗ ਆਊਟ ਪਰੇਡ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨਾਲ ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਵੀ ਮੌਜੂਦ ਸਨ।
ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਬਣਨ ਵਾਲੀਆਂ ਨਵੀਆਂ ਜੇਲ੍ਹਾਂ ਆਬਾਦੀ ਤੋਂ ਇੱਕ ਕਿਲੋਮੀਟਰ ਦੂਰ ਬਣਾਈਆਂ ਜਾਣਗੀਆਂ ਤਾਂ ਜੋ ਜੇਲ੍ਹਾਂ ਵਿੱਚ ਲੱਗੇ ਜੈਮਰਾਂ ਕਾਰਨ ਆਸ-ਪਾਸ ਦੇ ਵਸਨੀਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਨਾ ਹੀ ਕੋਈ ਅਪਰਾਧੀ ਤਸਕਰੀ ਕਰ ਸਕੇ। ਜੇਲ੍ਹ ਦੀਆਂ ਕੰਧਾਂ ਤੋਂ ਨਸ਼ੀਲੇ ਪਦਾਰਥ ਜਾਂ ਮੋਬਾਈਲ ਆਦਿ ਜੇਲ੍ਹ ਅੰਦਰ ਸੁੱਟ ਦਿੰਦੇ ਹਨ।
ਜੇਲ੍ਹਾਂ ਚ ਹੋ ਰਿਹਾ ਸੁਧਾਰ
ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਭਾਵੇਂ ਜੇਲ੍ਹ ਵਿਭਾਗ ਨੂੰ ਜੇਲ੍ਹਾਂ ਦੀ ਸੁਰੱਖਿਆ, ਖੁਫ਼ੀਆ ਨੈੱਟਵਰਕ, ਸਟਾਫ਼ ਦੀ ਘਾਟ, ਕੈਦੀਆਂ ਦੀ ਦੇਖਭਾਲ ਅਤੇ ਮੁੜ ਵਸੇਬੇ ਆਦਿ ਸਬੰਧੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਭਾਗ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜੇਲ੍ਹਾਂ ਦੇ ਸੁਧਾਰ ਲਈ ਕਦਮ ਚੁੱਕੇ ਗਏ ਹਨ, ਜਿਸ ਵਿੱਚ ਮੋਬਾਈਲ ਜੈਮਰ, ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਸੀਸੀਟੀਵੀ ਕੈਮਰੇ ਵਰਗੇ ਜੇਲ੍ਹਾਂ ਦਾ ਆਧੁਨਿਕੀਕਰਨ ਵੀ ਸ਼ਾਮਲ ਹੈ।
ਜੇਲ੍ਹ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਜੇਲ੍ਹ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਜਲਦੀ ਹੀ ਜੇਲ੍ਹ ਵਿਭਾਗ ਵਿੱਚ 13 ਡੀਐਸਪੀ, 175 ਵਾਰਡਰ ਅਤੇ 4 ਮੈਟਰਨ ਸਮੇਤ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜੇਲ੍ਹ ਵਿਭਾਗ ਨੇ ਕੈਦੀਆਂ ਦੇ ਮੁੜ ਵਸੇਬੇ ਲਈ 8 ਜੇਲ੍ਹਾਂ ਵਿੱਚ ਪੈਟਰੋਲ ਪੰਪ ਵੀ ਲਗਾਏ ਹਨ। ਉਨ੍ਹਾਂ ਨੇ ਜਵਾਨਾਂ ਨੂੰ ਪਾਸ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਇਮਾਨਦਾਰੀ, ਤਨਦੇਹੀ ਅਤੇ ਨਿਡਰਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਨ ਸਮੇਤ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।
ਜੇਤੂਆਂ ਨੂੰ ਕੀਤਾ ਸਨਮਾਨਿਤ
ਇਸ ਬੇਸਿਕ ਟਰੇਨਿੰਗ ਕੋਰਸ ਵਿੱਚ ਮੈਟਰਨ ਗੁਰਿੰਦਰ ਕੌਰ ਇੰਡੋਰ ਵਿੱਚ ਪਹਿਲੇ, ਵਾਰਡਨ ਅਮਨਦੀਪ ਸਿੰਘ ਸ਼ੂਟਿੰਗ ਵਿੱਚ ਪਹਿਲੇ, ਵਾਰਡਰ ਅਮਨਦੀਪ ਸਿੰਘ ਆਊਟਡੋਰ ਅਤੇ ਪਲਟਨ ਵਿੱਚ ਪਹਿਲੇ ਸਥਾਨ ਤੇ ਰਹੇ। ਜੇਲ੍ਹ ਮੰਤਰੀ ਵੱਲੋਂ ਕਮਾਂਡਰ ਨੰਬਰ 2 ਵਜੋਂ ਵਾਰਡਰ ਰਾਹੁਲ ਡਿਕਾ, ਪਰੇਡ ਕਮਾਂਡਰ ਵਜੋਂ ਵਾਰਡਰ ਰਾਹੁਲ ਡਿੱਕਾ, ਪਲਟੂਨ ਕਮਾਂਡਰ ਨੰਬਰ 1 ਵਜੋਂ ਵਾਰਡਰ ਅਭਿਨਵ ਅਤੇ ਪਲਟੂਨ ਕਮਾਂਡਰ ਨੰਬਰ 2 ਵਜੋਂ ਵਾਰਡਰ ਸਿਮਰਨ ਬੰਗਾ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ
ਇਸ ਮੌਕੇ ਆਈਜੀ ਜੇਲ੍ਹ ਰੂਪ ਕੁਮਾਰ ਅਰੋੜਾ, ਡੀਆਈਜੀ ਜੇਲ੍ਹ ਸੁਰਿੰਦਰ ਸਿੰਘ, ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵਰੁਣ ਸ਼ਰਮਾ, ਜੇਲ੍ਹ ਟਰੇਨਿੰਗ ਸਕੂਲ ਦੇ ਵਾਈਸ ਪ੍ਰਿੰਸੀਪਲ ਮੁਕੇਸ਼ ਕੁਮਾਰ, ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਨਵਿੰਦਰ ਸਿੰਘ, ਨਵੀ. ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਅਤੇ ਓਪਨ ਜੇਲ੍ਹ ਸੁਪਰਡੈਂਟ ਗੁਰਮੁੱਖ ਸਿੰਘ ਹਾਜ਼ਰ ਸਨ।