ਸੰਸਦੀ ਕਮੇਟੀ ਨੇ ਪੰਜਾਬ NHAI ਦੇ ਅਧਿਕਾਰੀ ਕੀਤੇ ਤਲਬ, ਡ੍ਰੇਨਜ ਸਮੱਸਿਆ ਦੇ ਚੱਲਦੇ ਬੁਲਾਇਆ
ਇਸ ਸਮੇਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹਾਈਵੇਅ ਦਾ ਉਸਾਰੀ ਕੰਮ ਚੱਲ ਰਿਹਾ ਹੈ। ਇਸ 'ਚ ਸਮੱਸਿਆ ਆ ਰਹੀ ਹੈ ਕਿ ਹਾਈਵੇਅ ਦੇ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਚੱਲਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀ ਹੈ। ਕਈ ਇਲਾਕਿਆਂ 'ਚ ਪਾਣੀ ਆਪਣੇ ਨਾਲ ਮਿੱਟੀ ਵਹਾ ਕੇ ਲੈ ਜਾ ਰਿਹਾ ਹੈ। ਇਹ ਮਾਮਲਾ ਸੰਸਦੀ ਸਥਾਈ ਕਮੇਟੀ ਦੇ ਨਜ਼ਰ 'ਚ ਆਉਣ ਤੋਂ ਬਾਅਦ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।
ਸੰਸਦੀ ਸਥਾਈ ਕਮੇਟੀ ਨੇ ਪੰਜਾਬ ਦੇ ਨੈਸ਼ਨਲ ਹਾਈਵੇਅ ਅਥਾਰਿਟੀ ਤੇ ਗ੍ਰਾਮੀਣ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਹਾਈਵੇਅ ਨਿਰਮਾਣ ਤੋਂ ਕੁਦਰਤੀ ਪਾਣੀ ਦੀ ਸਥਿਤੀ ‘ਚ ਪੈਦਾ ਹੋਈ ਸਮੱਸਿਆ ਦੇ ਚੱਲਦੇ ਬੁਲਾਇਆ ਗਿਆ ਹੈ। ਇਸ ਦੌਰਾਨ ਅਧਿਕਾਰੀਆਂ ਨੂੰ ਸਬੰਧਤ ਰਿਕਾਰਡ ਲੈ ਕੇ ਆਉਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਆਖਿਰ ਅਜਿਹੀ ਸਥਿਤੀ ਕਿਉਂ ਪੈਦਾ ਹੋਈ, ਕਿਉਂਕਿ ਕਈ ਇਲਾਕਿਆਂ ‘ਚ ਇਹ ਦਿੱਕਤ ਸਾਹਮਣੇ ਆਈ ਹੈ। ਕਮੇਟੀ ਦੀ ਕੋਸ਼ਿਸ਼ ਇਹ ਹੈ ਕਿ ਭਵਿੱਖ ‘ਚ ਅਜਿਹੀ ਸਮੱਸਿਆ ਦੁਬਾਰਾ ਪੈਦਾ ਨਾ ਹੋਵੇ।
ਜਾਣਕਾਰੀ ਮੁਤਾਬਕ ਇਸ ਸਮੇਂ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਾਈਵੇਅ ਦਾ ਉਸਾਰੀ ਕੰਮ ਚੱਲ ਰਿਹਾ ਹੈ। ਇਸ ‘ਚ ਸਮੱਸਿਆ ਆ ਰਹੀ ਹੈ ਕਿ ਹਾਈਵੇਅ ਦੇ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਇਸ ਦੇ ਚੱਲਦੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀ ਹੈ। ਕਈ ਇਲਾਕਿਆਂ ‘ਚ ਪਾਣੀ ਆਪਣੇ ਨਾਲ ਮਿੱਟੀ ਵਹਾ ਕੇ ਲੈ ਜਾ ਰਿਹਾ ਹੈ। ਇਹ ਮਾਮਲਾ ਸੰਸਦੀ ਸਥਾਈ ਕਮੇਟੀ ਦੇ ਨਜ਼ਰ ‘ਚ ਆਉਣ ਤੋਂ ਬਾਅਦ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਉਨ੍ਹਾਂ ਨੂੰ ਪੁੱਛਿਆ ਗਿਆ ਹੈ ਕਿ ਇਸ ਸਮੱਸਿਆ ਦੇ ਹੱਲ ਦੀ ਕੀ ਯੋਜਨਾ ਹੈ ਤੇ ਕਿਸਾਨਾਂ ਦੀਆਂ ਫਸਲਾਂ ਨੂੰ ਕਿਵੇਂ ਬਚਾਇਆ ਜਾਵੇਗਾ।
ਸਾਲ 2023 ‘ਚ ਜਦੋਂ ਪੰਜਾਬ ‘ਚ ਹੜ੍ਹ ਦੇ ਹਾਲਾਤ ਬਣੇ ਸਨ, ਉਸ ਸਮੇਂ ਇਹ ਵੀ ਸਾਹਮਣੇ ਆਇਆ ਕਿ ਕਈ ਇਲਾਕਿਆਂ ‘ਚ ਨਵੇਂ ਹਾਈਵੇਅ ਬਣਾਏ ਗਏ ਹਨ। ਇਹ ਹਾਈਵੇਅ ਕਾਫੀ ਉੱਚੇ ਬਣੇ ਹੋਣ ਕਾਰਨ ਪੁਰਾਣੇ ਨਿਕਾਸੀ ਮਾਰਗ ਬੰਦ ਹੋ ਗਏ। ਇਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਹ ਸਥਿਤੀ ਮੁਹਾਲੀ ਤੇ ਡੇਰਾਬੱਸੀ ਹਲਕੇ ‘ਚ ਦੇਖਣ ਨੂੰ ਮਿਲੀ। ਮੁਹਾਲੀ-ਲੁਧਿਆਣਾ ਰੋਡ ਦੇ ਫਲਾਈਓਵਰ ਨਾਲ ਵੀ ਸੜਕ ਦੇ ਪਾਣੀ ਇਕੱਠਾ ਹੋ ਜਾਂਦਾ ਸੀ ਤੇ ਨਾਲੇ ਦਾ ਰੂਪ ਲੈ ਲੈਂਦਾ ਸੀ। ਇਸੇ ਤਰ੍ਹਾਂ ਜਲੰਧਰ ਤੇ ਹੋਰ ਕਈ ਇਲਾਕਿਆਂ ‘ਚ ਅਜਿਹੀਆਂ ਸਮੱਸਿਆਵਾਂ ਆਈਆਂ ਕੁੱਝ ਇਲਾਕਿਆਂ ‘ਚ ਸੁਧਾਰ ਲਈ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੀ।


