Amritpal Singh: ਪਿਸਤੌਲ ਤਾਣੀ, ਜਾਨੋਂ ਮਾਰਨ ਦੀ ਦਿੱਤੀ ਧਮਕੀ… ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ FIR
FIR On Amritpal Singh: ਅੰਮ੍ਰਿਤਪਾਲ ਸਿੰਘ ਖਿਲਾਫਇੱਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹ 18 ਮਾਰਚ ਦੀ ਸ਼ਾਮ ਨੂੰ ਔਰਤ ਦੇ ਘਰ ਜ਼ਬਰਦਸਤੀ ਦਾਖਲ ਹੋਇਆ ਸੀ ਅਤੇ ਉਸ ਦੇ ਲੜਕੇ ਨੂੰ ਬੰਦੂਕ ਵਿਖਾ ਕੇ ਧਮਕੀ ਦਿੱਤੀ ਸੀ। ਪੜ੍ਹੋ ਔਰਤ ਦੇ ਸਨਸਨੀਖੇਜ਼ ਖੁਲਾਸੇ. ਗੌਰਵ ਬੱਸੀ ਦੀ ਰਿਪੋਰਟ -
Amritpal Singh: ਪਿਸਤੌਲ ਵਿਖਾਈ, ਜਾਨੋਂ ਮਾਰਨ ਦੀ ਦਿੱਤੀ ਧਮਕੀ... ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ FIR
ਪਰਿਵਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਔਰਤ ਦੇ ਲੜਕੇ ਤੋਂ ਸਤਲੁਜ ਦਰਿਆ ਪਾਰ ਕਰਨ ਵਿੱਚ ਮਦਦ ਮੰਗੀ ਅਤੇ ਅਜਿਹਾ ਨਾ ਕਰਨ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਮੋਟਰ ਸਾਈਕਲ ਉਸਦੇ ਲੜਕੇ ਨੂੰ ਦੇ ਦਿੱਤਾ ਅਤੇ ਉਹ ਉਸ ਨੂੰ ਲੈ ਕੇ ਸਤਲੁਜ ਵੱਲ ਚੱਲ ਪਿਆ। ਬਾਅਦ ‘ਚ ਅੰਮ੍ਰਿਤਪਾਲ ਨੇ ਦਾਰਾਪੁਰ ਨਹਿਰ ਕੋਲ ਮੋਟਰ ਸਾਈਕਲ ਖੜ੍ਹਾ ਕਰ ਦਿੱਤਾ ਅਤੇ ਧਮਕੀ ਦੇਣ ਕਾਰਨ ਉਸ ਦੇ ਲੜਕੇ ਨੇ ਉਸ ਨੂੰ ਦਰਿਆ ਪਾਰ ਕਰਵਾ ਦਿੱਤਾ। ਔਰਤ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਉਸ ਨੂੰ ਪੁਲਿਸ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ ਸੀ, ਇਸ ਲਈ ਉਹ ਪੁਲਿਸ ਦੇ ਸਾਹਮਣੇ ਨਹੀਂ ਆਈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓLoading...
Unable to load recommendations.
Follow Us
