ਹਾਈਕੋਰਟ ਤੋਂ ਫਿਲਮ Yaariyan-2 ਦੇ ਨਿਰਮਾਤਾਵਾਂ ਨੂੰ ਰਾਹਤ, ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਐਫਆਈਆਰ ਵਿਰੁੱਧ ਕਾਰਵਾਈ ‘ਤੇ ਰੋਕ

Updated On: 

18 Nov 2023 19:14 PM

ਬਾਲੀਵੁੱਡ ਫਿਲਮ ਯਾਰੀਆਂ 2 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਜਸਟਿਸ ਪੰਕਜ ਜੈਨ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ 11 ਮਾਰਚ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਤੱਕ ਯਾਰੀਆਂ-2 ਦੇ ਨਿਰਮਾਤਾਵਾਂ ਵਿਰੁੱਧ ਦਰਜ ਐਫਆਈਆਰ 'ਤੇ ਕਾਰਵਾਈ 'ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ।

ਹਾਈਕੋਰਟ ਤੋਂ ਫਿਲਮ Yaariyan-2 ਦੇ ਨਿਰਮਾਤਾਵਾਂ ਨੂੰ ਰਾਹਤ, ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਐਫਆਈਆਰ ਵਿਰੁੱਧ ਕਾਰਵਾਈ ਤੇ ਰੋਕ
Follow Us On

ਬਾਲੀਵੁੱਡ ਨਿਊਜ। ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਟੀ-ਸੀਰੀਜ਼ ਦੇ ਐਮਡੀ ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕਾਂ ਰਾਧਿਕਾ ਰਾਓ, ਵਿਨੈ ਸਪਰੂ ਅਤੇ ਅਦਾਕਾਰ ਮੀਜ਼ਾਨ ਜਾਫਰੀ ਵਿਰੁੱਧ ਸਿੱਖ ਭਾਈਚਾਰੇ ਦੀ ਕਥਿਤ ਬੇਅਦਬੀ ਦੇ ਮਾਮਲੇ ਵਿੱਚ ਦਰਜ ਐਫਆਈਆਰ ਨਾਲ ਸਬੰਧਤ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਇਹ ਮਾਮਲਾ ਫਿਲਮ ਯਾਰੀਆਂ 2 ਵਿੱਚ ਸੂਰੇ ਘਰ ਦੇ ਗੀਤ ਵਿੱਚ ਕਿਰਪਾਨ ਪਹਿਨੇ ਹੋਏ ਅਦਾਕਾਰ ਨਾਲ ਸਬੰਧਤ ਹੈ।

ਜਸਟਿਸ ਪੰਕਜ ਜੈਨ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ (Punjab Govt) ਨੂੰ 11 ਮਾਰਚ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਤੱਕ ਯਾਰੀਆਂ-2 ਦੇ ਨਿਰਮਾਤਾਵਾਂ ਵਿਰੁੱਧ ਦਰਜ ਐਫਆਈਆਰ ‘ਤੇ ਕਾਰਵਾਈ ‘ਤੇ ਰੋਕ ਦਾ ਹੁਕਮ ਦਿੱਤਾ ਹੈ।

ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕਥਿਤ ਤੌਰ ‘ਤੇ ਠੇਸ ਪਹੁੰਚਾਉਣ ਦੇ ਇਲਜ਼ਾਮ ਹੇਠ ਉਪਰੋਕਤ ਪਟੀਸ਼ਨਰਾਂ ਦੇ ਖਿਲਾਫ ਜਲੰਧਰ (Jalandhar) ਅਤੇ ਅੰਮ੍ਰਿਤਸਰ ਵਿੱਚ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਦੋ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ ਕਿਉਂਕਿ ਫਿਲਮ ਯਾਰੀਆਂ 2 ਦੇ ਸੌਰੇ ਘਰ ਦੇ ਸਿਰਲੇਖ ਵਾਲੇ ਗੀਤ ਵਿੱਚ ਅਦਾਕਾਰ ਨੇ ਕਿਰਪਾਨ ਪਾਈ ਹੋਈ ਹੈ।

ਐਫਆਈਆਰ ਵਿੱਚ ਇਹ ਲਾਏ ਸਨ ਇਲਜ਼ਾਮ

ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਸੀ ਕਿ ਯੂ-ਟਿਊਬ/ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਏ ਫਿਲਮ ‘ਸੌਰੇ ਘਰ’ ਦੇ ਇੱਕ ਗੀਤ ਵਿੱਚ, ਜੋ ਕਿ ਇੱਕ ਗੈਰ-ਅੰਮ੍ਰਿਤਧਾਰੀ ਅਦਾਕਾਰ ਹੈ, ਨੂੰ ਕਿਰਪਾਨ ਪਹਿਨੀ ਦਿਖਾਈ ਗਈ ਸੀ, ਜੋ ਸਿੱਖ ਧਰਮ ਦੇ ਪੰਜ ਧਾਰਮਿਕ ਕੱਕਾਰਾਂ ਵਿੱਚੋਂ ਇੱਕ ਹੈ। .. ਜਿਸ ਕਾਰਨ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਦਲੀਲ ਦਿੱਤੀ ਗਈ ਸੀ ਕਿ ਪਟੀਸ਼ਨਕਰਤਾਵਾਂ ਦਾ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਕਰਨ ਦਾ ਕੋਈ ਸੰਭਾਵੀ ਉਦੇਸ਼ ਨਹੀਂ ਹੈ। ਉਨ੍ਹਾਂ ਦਾ ਕਥਿਤ ਤੌਰ ‘ਤੇ ਅਪਮਾਨ ਕਰਨ ਨਾਲ ਕੁਝ ਹਾਸਲ ਨਹੀਂ ਹੋਣ ਵਾਲਾ, ਇਹ ਦੋਸ਼ ਬੇਬੁਨਿਆਦ ਅਤੇ ਤਰਕਹੀਣ ਹੈ।