ਲੁਧਿਆਣਾ ਦੇ PAU ਵਿੱਚ ਸਾਈਕਲ ਰੈਲੀ ਦਾ ਆਯੋਜਨ, ਪੰਜਾਬ ਸਰਕਾਰ ਦੀ ਡਰੱਗਸ ਖਿਲਾਫ ਵੱਡੀ ਮੁਹਿੰਮ
ਲੁਧਿਆਣਾ ਦੇ PAU ਵਿਖੇ ਡਰੱਗਸ ਦੇ ਖਿਲਾਫ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਈਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਖੁਦ ਵੀ ਸਾਈਕਲ ਦੀ ਸਵਾਰੀ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ। ਇਹ ਰੈਲੀ ਕਿਸੇ ਕਿਸਮ ਦੀ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਇਸ ਰੈਲੀ ਦਾ ਮਕਸਦ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਲਿਆਉਣਾ ਹੈ।
ਲੁਧਿਆਣਾ ਦੇ PAU ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਈਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਖੁਦ ਵੀ ਸਾਈਕਲ ਦੀ ਸਵਾਰੀ ਕੀਤੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਨਹੀਂ ਹੈ। ਇਹ ਰੈਲੀ ਕਿਸੇ ਕਿਸਮ ਦੀ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਇਸ ਰੈਲੀ ਦਾ ਮਕਸਦ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਲਿਆਉਣਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਸ਼ਹੀਦ ਹੋਏ ਹਨ ਅਤੇ ਅੱਜ ਸ਼ਹੀਦਾਂ ਦੀ ਧਰਤੀ ਤੋਂ ਨਸ਼ਾ ਖਤਮ ਕਰਨਾ ਹੈ। ਪੰਜਾਬ ਦੀ ਧਰਤੀ ‘ਤੇ ਤਲਵਾਰਾਂ ਤੇ ਤੀਰਾਂ ਦੇ ਹਮਲੇ ਸਹਿ ਚੁੱਕੇ ਹਨ। ਹੁਣ ਨਸ਼ੇ ਦਾ ਹਮਲਾ ਵੀ ਪੰਜਾਬ ਦੀ ਧਰਤੀ ਤੋਂ ਹੀ ਹੋਇਆ ਹੈ। ਪੰਜਾਬ ਨੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਹੈ। ਹੁਣ ਨਸ਼ਾ ਵੀ ਖਤਮ ਹੋ ਜਾਵੇਗਾ ਅਤੇ ਹਰਾਇਆ ਜਾਵੇਗਾ।
ਆਓ ਸਾਰੇ ਰਲ਼ ਆਪਣਾ ਯੋਗਦਾਨ ਪਾਈਏ, ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ.. ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ‘ਐਂਟੀ ਡਰੱਗਜ਼ ਸਾਇਕਲ ਰੈਲੀ’ ਦੌਰਾਨ ਲੁਧਿਆਣਾ ਤੋਂ Live.. https://t.co/2mhSCOPOtn
— Bhagwant Mann (@BhagwantMann) November 16, 2023
ਇਹ ਵੀ ਪੜ੍ਹੋ
ਸੀਐਮ ਮਾਨ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ੇ ਦੇ ਖਾਤਮੇ ਦੀ ਲਹਿਰ ਸ਼ੁਰੂ ਹੋ ਗਈ ਹੈ। ਜਿਹੜਾ ਪੰਜਾਬ ਕਦੇ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਅੱਜ ਫਿਰ ਤੋਂ ਗਿੱਧੇ ਅਤੇ ਭੰਗੜੇ ਦਾ ਪੰਜਾਬ ਬਣਨ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 2200 ਪੁਲਿਸ ਮੁਲਾਜ਼ਮ ਭਰਤੀ ਕੀਤੇ ਜਾਣਗੇ।
ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਜਾਣਗੇ। ਅੱਜ ਛੁੱਟੀ ਹੈ ਤਾਂ ਜੋ ਬੱਚੇ ਆਪਣੇ ਪਰਿਵਾਰਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਪੁੱਛ ਸਕਣ।
ਲੁਧਿਆਣਾ ਵਿੱਚ ਐਂਟੀ ਡਰੱਗ ਸਾਈਕਲ ਰੈਲੀ
Let’s do our duty as Punjabis by participating in the biggest cycle rally against drugs on November 16, 2023, at PAU Ludhiana and being a part of this campaign to make Punjab drug free. #CycleRally #NashaMuktPunjab pic.twitter.com/auEjRW5cMa
— Punjab Police India (@PunjabPoliceInd) November 16, 2023